PreetNama
ਖਾਸ-ਖਬਰਾਂ/Important News

16 ਜਨਵਰੀ ਨੂੰ ਦੂਸਰੀ ਪੁਲਾੜ ਯਾਤਰਾ ਲਈ ਰਵਾਨਾ ਹੋਈ ਸੀ ਕਲਪਨਾ…

Kalpana Chawla 16 january:16 ਜਨਵਰੀ ਦੀ ਤਾਰੀਕ ਇਕ ਭਾਰਤੀ ਧੀ ਦੀ ਮਹਾਨ ਪ੍ਰਾਪਤੀ ਦੀ ਗਵਾਹੀ ਭਰਦੀ ਹੈ, ਜਿਸ ਨੇ ਸੱਤ ਸਮੁੰਦਰਾਂ ਤੋਂ ਪਾਰ ਅਮਰੀਕਾ ਵਿਚ ਜਾ ਕੇ ਪੁਲਾੜ ਯਾਤਰੀ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕੀਤਾ ਅਤੇ ਨਾਸਾ ਨੇ ਇਕ ਵਾਰ ਨਹੀਂ ਬਲਕਿ ਦੋ ਵਾਰ ਪੁਲਾੜ ਯਾਤਰਾ ਲਈ ਉਸ ਨੂੰ ਚੁਣਿਆ ਸੀ। ਅਸੀਂ ਗੱਲ ਕਰ ਰਹੇ ਹਾਂ ਕਲਪਨਾ ਚਾਵਲਾ ਦੀ, ਜਿਸ ਨੇ ਦੂਜੀ ਵਾਰ ਪੁਲਾੜ ਸ਼ਟਲ ਕੋਲੰਬੀਆ ਤੋਂ 16 ਜਨਵਰੀ, 2003 ਨੂੰ ਉਡਾਣ ਭਰੀ ਸੀ।

ਹਾਲਾਂਕਿ, ਉਨ੍ਹਾਂ ਦੀ ਇਹ ਉਡਾਣ ਅੰਤਮ ਸਾਬਤ ਹੋਈ ਕਿਉਂਕਿ ਉਹ 1 ਫਰਵਰੀ ਨੂੰ 16 ਦਿਨਾਂ ਦੇ ਪੁਲਾੜ ਮਿਸ਼ਨ ਤੋਂ ਬਾਅਦ ਜਦੋਂ ਵਾਪਿਸ ਧਰਤੀ ‘ਤੇ ਵਾਪਸ ਆ ਰਹੇ ਸੀ ਤਾ ਉਨ੍ਹਾਂ ਦਾ ਰਾਕੇਟ ਕ੍ਰੈਸ਼ ਹੋ ਗਿਆ ਸੀ ਅਤੇ ਛੇ ਹੋਰ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ। ਕਲਪਨਾ ਚਾਵਲਾ ਭਾਰਤੀ ਮੂਲ ਦੀ ਪਹਿਲੀ ਇਸਤਰੀ ਸੀ ਜੋ ਪੁਲਾੜ ਵਿਚ ਗਈ ਸੀ।

ਭਾਰਤੀ ਅੰਤਰਿਕਸ਼ ਯਾਤਰੀ ਦਾ ਮਾਣ ਹਾਸਿਲ ਕਰਨ ਵਾਲੀ ਅੰਤਰਿਕਸ਼ ਕਲਪਨਾ ਚਾਵਲਾ ਦਾ ਜਨਮ 17 ਮਾਰਚ 1962 ਨੂੰ ਹਰਿਆਣਾ ਦੇ ਕਰਨਾਲ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸ਼੍ਰੀ ਬਨਾਰਸੀ ਲਾਲ ਚਾਵਲਾ ਅਤੇ ਮਾਤਾ ਦਾ ਨਾਮ ਸੰਜਯੋਤੀ ਸੀ। ਉਨ੍ਹਾਂ ਨੇ ਆਪਣੇ ਮਿਸ਼ਨ ਵਿੱਚ 30 ਦਿਨ , 14 ਘੰਟੇ ਅਤੇ 54 ਮਿੰਟ ਸਪੇਸ ਉੱਤੇ ਬਿਤਾਏ।

1 ਫਰਵਰੀ 2003 ਨੂੰ ਰਾਕੇਟ ਧਰਤੀ ਦੇ ਵਾਤਾਵਰਣ ਵਿੱਚ ਐਂਟਰ ਕਰਨ ਦੇ ਦੌਰਾਨ ਤਕਨੀਕੀ ਖ਼ਰਾਬੀ ਆਉਣ ਨਾਲ ਨਸ਼ਟ ਹੋ ਗਿਆ ਸੀ। ਇਸ ਵਿੱਚ ਕਲਪਨਾ ਸਹਿਤ ਸਾਰੇ ਮੈਂਬਰਾਂ ਦੀ ਮੌਤ ਹੋ ਗਈ ਸੀ। ਇਹ ਟੀਮ 16 ਦਿਨਾਂ ਵਿੱਚ 80 ਪ੍ਰਯੋਗ ਪੂਰੇ ਕਰ ਚੁੱਕੀ ਸੀ।

Related posts

ਦੁਨੀਆ ਭਰ ‘ਚ ਕੋਰੋਨਾ ਸੰਕਰਮਿਤਾਂ ਦਾ ਅੰਕੜਾ ਵਧਣਾ ਜਾਰੀ, ਮੌਤਾਂ ਦੀ ਗਿਣਤੀ ‘ਚ ਗਿਰਾਵਟ

On Punjab

13 ਸਾਲ ਪਹਿਲਾਂ ਸੁਫਨੇ ‘ਚ ਦਿੱਸੇ ਲਾਟਰੀ ਦੇ ਨੰਬਰ ਨੇ ਬਣਾਇਆ ਕਰੋੜਪਤੀ

On Punjab

ਹੱਡ ਭੰਨਵੀਂ ਮਿਹਨਤ ਕਰਨ ਵਾਲੇ ਜੋਬਨਜੀਤ ਨੂੰ ਡਿਪੋਰਟ ਕਰਨ ‘ਤੇ ਕੈਨੇਡਾ ਸਰਕਾਰ ਦਾ ਤਰਕ

On Punjab
%d bloggers like this: