40.73 F
New York, US
March 20, 2026
PreetNama
ਸਮਾਜ/Social

14 ਸਾਲਾ ਮੁੰਡੇ ਵੱਲੋਂ 9MM ਗੰਨ ਨਾਲ ਪਰਿਵਾਰ ਦੇ 5 ਮੈਂਬਰਾਂ ਦਾ ਕਤਲ, ਫਿਰ ਖੁਦ ਹੀ ਪੁਲਿਸ ਨੂੰ ਬੁਲਾਇਆ

ਮਿਆਮੀ: ਇੱਕ 14 ਸਾਲਾ ਲੜਕੇ ਨੇ ਅਮਰੀਕਾ ਦੇ ਅਲਬਾਮਾ ਸੂਬੇ ਵਿੱਚ ਐਲਕਮੌਂਟ ਵਿੱਚ ਆਪਣੇ ਪੰਜ ਪਰਿਵਾਰਕ ਜੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਵਾਰਦਾਤ ਮਗਰੋਂ ਪੁਲਿਸ ਨੂੰ ਬੁਲਾ ਕੇ ਆਪਣਾ ਜੁਰਮ ਕਬੂਲ ਕਰ ਲਿਆ। ਇਨ੍ਹਾਂ ਵਿੱਚੋਂ ਤਿੰਨ ਜੀਅ ਘਰ ਵਿੱਚ ਤੁਰੰਤ ਮਰ ਗਏ ਤੇ ਦੋ ਹੈਲੀਕਾਪਟਰ ਐਂਬੂਲੈਂਸ ਰਾਹੀਂ ਲੈ ਕੇ ਜਾਣ ਸਮੇਂ ਦਮ ਤੋੜ ਗਏ।
ਲਾਈਮਸਟੋਨ ਕਾਊਂਟੀ ਦੇ ਪੁਲਿਸ ਮੁਖੀ ਨੇ ਦੱਸਿਆ ਲੜਕੇ ਨੇ ਇਨ੍ਹਾਂ ਹੱਤਿਆਵਾਂ ਲਈ 9 ਐਮਐਮ ਦੀ ਗੰਨ ਵਰਤੀ। ਇਹ ਘਟਨਾ ਸੋਮਵਾਰ ਰਾਤ ਨੂੰ ਘਟੀ ਹੈ। ਪੁਲਿਸ ਨੇ ਲੜਕੇ ਦੀ ਸ਼ਨਾਖਤ ਨਹੀਂ ਦੱਸੀ ਤੇ ਨਾ ਹੀ ਅਜੇ ਤਕ ਘਟਨਾ ਪਿਛਲੇ ਕਾਰਨਾਂ ਦਾ ਪਤਾ ਲੱਗ ਸਕਿਆ ਹੈ।

ਪੁਲਿਸ ਅਨੁਸਾਰ ਲੜਕਾ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਿਹਾ ਹੈ। ਪੁਲਿਸ ਅਪਰਾਧ ਕਰਨ ਲਈ ਵਰਤੀ ਗੰਨ ਨੂੰ ਲੱਭਣ ਵਿੱਚ ਲੱਗੀ ਹੈ, ਜੋ ਲੜਕੇ ਨੇ ਆਪਣੇ ਘਰ ਦੇ ਨਜ਼ਦੀਕ ਹੀ ਸੁੱਟ ਦਿੱਤੀ ਸੀ।

Related posts

ਰੋਜ ਦੁਆਵਾਂ

Pritpal Kaur

ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਨੂੰ ਅਮਿਤ ਸ਼ਾਹ ਨੇ ਸ਼ਰਧਾਂਜਲੀ ਭੇਟ ਕੀਤੀ, ਹਮਲੇ ਦੌਰਾਨ ਬਚੇ ਲੋਕਾਂ ਨਾਲ ਮੁਲਾਕਾਤ

On Punjab

ਚੀਨੀ ਕੰਪਨੀ ਨੇ ਆਸਟਰੇਲੀਆਈ ਟਾਪੂ ‘ਤੇ ਕੀਤਾ ਕਬਜ਼ਾ, ਸਥਾਨਕ ਲੋਕਾਂ ਨੂੰ ਕੱਢਿਆ ਬਾਹਰ

On Punjab