66.74 F
New York, US
October 13, 2026
PreetNama
ਖਾਸ-ਖਬਰਾਂ/Important News

13 ਸਾਲ ਪਹਿਲਾਂ ਸੁਫਨੇ ‘ਚ ਦਿੱਸੇ ਲਾਟਰੀ ਦੇ ਨੰਬਰ ਨੇ ਬਣਾਇਆ ਕਰੋੜਪਤੀ

ਨਵੀਂ ਦਿੱਲੀ: ਕਹਿੰਦੇ ਨੇ ਉਪਰ ਵਾਲਾ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਆਸਟ੍ਰੇਲੀਆ ‘ਚ ਇੱਕ ਸਖ਼ਸ ਨਾਲ ਵੀ ਕੁਝ ਅਜਿਹਾ ਹੀ ਹੋਇਆ ਜਦੋਂ ਉਸ ਨੇ ਲਾਟਰੀ ‘ਚ ਇੱਕ ਮਿਲੀਅਨ ਡਾਲਰ ਯਾਨੀ ਲਗਭਗ 7,04,52,400 ਰੁਪਏ ਜਿੱਤ ਲਏ ਪਰ ਇਹ ਮਾਮਲਾ ਥੋੜ੍ਹਾ ਵੱਖ ਤੇ ਹੈਰਾਨ ਕਰਨ ਵਾਲਾ ਹੈ।

ਅਸਲ ‘ਚ ਸ਼ਖ਼ਸ ਦਾ ਕਹਿਣਾ ਹੈ ਕਿ ਉਸ ਨੇ 13 ਸਾਲ ਪਹਿਲਾਂ ਇੱਕ ਰਾਤ ਲਾਟਰੀ ਦੇ ਕੁਝ ਨੰਬਰ ਦੇਖੇ ਸੀ। ਉਦੋਂ ਤੋਂ ਉਹ ਲਗਾਤਾਰ ਉਨ੍ਹਾਂ ਨੰਬਰਾਂ ‘ਤੇ ਦਾਅ ਲਾ ਰਿਹਾ ਸੀ। ਆਪਣੀ ਪਛਾਣ ਦੱਸੇ ਬਿਨਾ ਉਸ ਨੇ ਕਿਹਾ, “ਮੈਂ ਆਪਣਾ ਟਿਕਟ ਆਨਲਾਈਨ ਚੈੱਕ ਕੀਤਾ। ਮੈਨੂੰ ਲੱਗਿਆ ਕਿ ਮੈਂ ਉਨ੍ਹਾਂ ਸਭ ਨੂੰ ਉੱਥੇ ਦੇਖਾਗਾਂ। ਉਨ੍ਹਾਂ ਨੰਬਰਾਂ ਤੋਂ ਮੇਰਾ ਭਰੋਸਾ ਕਦੇ ਨਹੀਂ ਉੱਠਿਆ।”ਲਾਟਰੀ ਜਿੱਤਣ ਵਾਲੇ ਸ਼ਖਸ ਨੇ ਦੱਸਿਆ ਕਿ ਉਨ੍ਹਾਂ ਨੰਬਰਾਂ ਨੇ ਪਹਿਲਾਂ ਵੀ ਕਈ ਇਨਾਮ ਜਿਤਾਏ ਹਨ। ਸ਼ਖਸ ਨੇ ਕਿਹਾ, “ਤੈਅ ਹੈ ਕਿ ਮੇਰੇ ਲੱਕੀ ਨੰਬਰ ਹਨ। ਇਸ ਲਈ ਮੈਂ ਉਨ੍ਹਾਂ ‘ਤੇ ਦਾਅ ਖੇਡਦਾ ਰਹਾਗਾਂ।” ਇਸ ਮਹੀਨੇ ਅਮਰੀਕਾ ਦੀ ਇੱਕ ਮਹਿਲਾ ਨੇ ਵੀ ਖ਼ੁਆਬ ‘ਚ ਨੰਬਰ ਦੇਖ ਕੇ ਇੱਕ ਲੱਖ 1600 ਡਾਲਰ ਦੀ ਲਾਟਰੀ ਜਿੱਤੀ ਸੀ।

Related posts

ਅਮਰੀਕਾ ਲਿਆਂਦਾ ਗਿਆ ਪੱਤਰਕਾਰਾਂ ਦਾ ਅਫ਼ਗਾਨੀ ਅਗਵਾਕਾਰ

On Punjab

Salman Rushdie New Book: ਹਮਲੇ ਦੇ 6 ਮਹੀਨੇ ਬਾਅਦ ਸਲਮਾਨ ਰਸ਼ਦੀ ਦੀ ਨਵੀਂ ਕਿਤਾਬ ਲਾਂਚ, ਗੁਆ ਚੁੱਕੇ ਹਨ ਅੱਖ ਤੇ ਹੱਥ

On Punjab

ਇਨ੍ਹਾਂ ਤਿੰਨ ਸਿੱਖ ਨੌਜਵਾਨਾਂ ਦੀ ਵਜ੍ਹਾ ਨਾਲ ਬਦਲਿਆ ਅਮਰੀਕੀ ਜਲ ਸੈਨਾ ਦਾ ਨਿਯਮ, ਜਾਣੋ ਕੀ ਹੈ ਮਰੀਨ ਗਰੂਮਿੰਗ ਨਿਯਮ?

On Punjab