72.05 F
New York, US
May 4, 2025
PreetNama
ਫਿਲਮ-ਸੰਸਾਰ/Filmy

12 ਸਾਲਾ ਫਰੀਦਕੋਟੀਆ ਆਫਤਾਬ ਸਿੰਘ ਬਣਿਆ ਰਾਈਜ਼ਿੰਗ ਸਟਾਰ, ਇਨਾਮ ‘ਚ ਮਿਲੇ 10 ਲੱਖ

ਚੰਡੀਗੜ੍ਹ: ਸਿੰਗਿੰਗ ਰਿਐਲਿਟੀ ਸ਼ੋਅ ‘ਰਾਈਜ਼ਿੰਗ ਸਟਾਰ ਸੀਜ਼ਨ 3’ ਦਾ ਧਮਾਕੇਦਾਰ ਗਰਾਂਡ ਫਿਨਾਲੇ ਹੋ ਚੁੱਕਿਆ ਹੈ। ਤਿੰਨ ਮਹੀਨਿਆਂ ਤਕ ਚੱਲੇ ਇਸ ਮੁਕਾਬਲੇ ਨੂੰ ਫਰੀਦਕੋਟ ਦੇ ਰਹਿਣ ਵਾਲੇ 12 ਸਾਲਾਂ ਦੇ ਬੱਚੇ ਆਫਤਾਬ ਸਿੰਘ ਨੇ ਜਿੱਤ ਲਿਆ ਹੈ। ਇਸ ਸ਼ਾਨਦਾਰ ਜਿੱਤ ਬਾਅਦ ਆਫਤਾਬ ਦੇ ਘਰ ਵਿੱਚ ਜਸ਼ਨ ਮਨਾਏ ਜਾ ਰਹੇ ਹਨ। ਆਫਤਾਬ ਨੇ ਸੰਗੀਤ ਆਪਣੇ ਪਿਤਾ ਮਹੇਸ਼ ਸਿੰਘ ਕੋਲੋਂ ਹੀ ਸਿੱਖਿਆ ਹੈ।ਇਨਾਮ ਵਿੱਚ ਆਫਤਾਬ ਨੂੰ 10 ਲੱਖ ਰੁਪਏ ਦੀ ਰਕਮ ਤੇ ਜੇਤੂ ਖਿਤਾਬ ਮਿਲਿਆ ਹੈ। ਸ਼ੋਅ ਦੇ ਫਿਨਾਲੇ ਵਿੱਚ ਕੁੱਲ 4 ਜਣੇ ਪੁੱਜੇ ਸਨ। ਇਨ੍ਹਾਂ ਚਾਰਾਂ ਵਿੱਚੋਂ ਆਫਤਾਬ ਸਭ ਤੋਂ ਛੋਟਾ ਹੈ।ਬੱਚੇ ਨੇ ਆਪਣੀ ਇਨਾਮੀ ਰਕਮ ਆਪਣੇ ਪਿਤਾ ਨੂੰ ਸਮਰਪਿਤ ਕੀਤੀ ਹੈ। ਉਸ ਨੇ ਕਿਹਾ ਕਿ ਉਸ ਦੇ ਪਿਤਾ ਹੀ ਉਸ ਦੀ ਪ੍ਰੇਰਣਾ ਹਨ। ਉਹ ਆਮ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਨੇ ਕਿਹਾ ਕਿ ਉਸ ਨੇ ਆਪਣੇ ਪਿਤਾ ਦੀ ਮਿਹਨਤ ਵੇਖੀ ਹੈ, ਉਨ੍ਹਾਂ ਉਸ ਨੂੰ ਇਸ ਮੁਕਾਮ ਕਤ ਪਹੁੰਚਾਉਣ ਲਈ ਬਹੁਤ ਕੁਜ ਕੀਤਾ ਹੈ। ਉਸ ਨੇ ਕਿਹਾ ਕਿ ਇਹ ਉਸ ਦੀ ਨਹੀਂ, ਬਲਕਿ ਉਸ ਦੇ ਪਿਤਾ ਦੀ ਜਿੱਤ ਹੈ।ਸ਼ੋਅ ਦੇ ਫਰਸਟ ਰਨਰ ਅੱਪ ਰਹੇ ਦਿਵਾਕਰ ਨੂੰ ਵੀ 5 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ ਹਨ।

Related posts

ਕੰਗਨਾ ਰਣੌਤ ਨੇ ਅਕਸ਼ੈ ਕੁਮਾਰ ਤੇ ਅਜੇ ਦੇਵਗਨ ‘ਤੇ ਸਾਧਿਆ ਨਿਸ਼ਾਨਾ, ਕਿਹਾ- ਉਹ ਮੈਨੂੰ ਫੋਨ ਕਰ ਕੇ ਕਹਿੰਦੇ ਹਨ…

On Punjab

SSR Case: 24 ਤੋਂ 48 ਘੰਟੇ ‘ਚ ਰੀਆ ਚੱਕਰਵਰਤੀ ਨੂੰ ਨੋਟਿਸ ਭੇਜ ਸਕਦੀ ਹੈ CBI

On Punjab

ਚੱਕਰਵਾਤ ਤਾਓਤੇ ਨੇ ਉਜਾੜੇ ਕਈ ਬਾਲੀਵੁੱਡ ਫਿਲਮਾਂ ਦੇ ਸੈੱਟ, ਸਲਮਾਨ ਦੀ ‘ਟਾਈਗਰ 3’ ਦਾ ਸੈੱਟ ਹੋਇਆ ਤਬਾਹ

On Punjab