40.53 F
New York, US
December 8, 2025
PreetNama
ਫਿਲਮ-ਸੰਸਾਰ/Filmy

11 ਸਾਲ ਬਾਅਦ ਪ੍ਰਕਾਸ਼ ਰਾਜ ਨੇ ਦੁਬਾਰਾ ਕੀਤਾ ਪਤਨੀ ਪੋਨੀ ਵਰਮਾ ਨਾਲ ਵਿਆਹ, ਜਾਣੋ ਅਦਾਕਾਰ ਨੇ ਕਿਉਂ ਕੀਤਾ ਅਜਿਹਾ

ਬਾਲੀਵੁੱਡ ਤੇ ਸਾਊਥ ਸਿਨੇਮਾ ਦੇ ਮਸ਼ਹੂਰ ਅਦਾਕਾਰ ਪ੍ਰਕਾਸ਼ ਰਾਜ ਫਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ’ਚ ਰਹਿੰਦੇ ਹਨ। ਹਾਲ ਹੀ ’ਚ ਉਨ੍ਹਾਂ ਨੇ ਆਪਣੀ ਪਤਨੀ ਪੋਨੀ ਵਰਮਾ ਨਾਲ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ। ਪੋਨੀ ਵਰਮਾ ਤੇ ਪ੍ਰਕਾਸ਼ ਰਾਜ ਦੇ ਵਿਆਹ ਨੂੰ 11 ਸਾਲ ਹੋ ਚੁੱਕੇ ਹਨ। ਮੰਗਲਵਾਰ 24 ਅਗਸਤ ਨੂੰ ਇਨ੍ਹਾਂ ਦੋਵਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ।

ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ’ਤੇ ਪ੍ਰਕਾਸ਼ ਰਾਜ ਨੇ ਸੋਸ਼ਲ ਮੀਡੀਆ ’ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ। ਇੰਨਾ ਹੀ ਨਹੀਂ ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਬੇਟੇ ਵੇਦਾਂਤ ਲਈ ਪੋਨੀ ਵਰਮਾ ਤੇ ਪ੍ਰਕਾਸ਼ ਰਾਜ ਨੇ ਵਰ੍ਹੇਗੰਢ ’ਤੇ ਦੋਬਾਰਾ ਵਿਆਹ ਕੀਤਾ ਤਾਂ ਕਿ ਉਨ੍ਹਾਂ ਦਾ ਬੇਟਾ ਉਨ੍ਹਾਂ ਦੇ ਵਿਆਹ ਦਾ ਗਵਾਹ ਬਣ ਸਕੇ। ਪ੍ਰਕਾਸ਼ ਰਾਜ ਨੇ ਆਪਣੇ ਆਧਿਕਾਰਤ ਟਵੀਟ ’ਤੇ ਆਪਣੇ ਵਿਆਹ ਦੀ ਵਰ੍ਹੇਗੰਢ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ।

Related posts

ਹਨੀ ਸਿੰਘ ਦੀ ਮੁਸ਼ਕਲ ਵਧੀ, ਕਾਨੂੰਨੀ ਸਲਾਹਕਾਰ ਕੋਲ ਪਹੁੰਚੀ ਜਾਂਚ ਫਾਈਲ

On Punjab

Chocolate Side Effects: ਜੇ ਤੁਸੀਂ ਵੀ ਚਾਕਲੇਟ ਖਾਣ ਦੇ ਸ਼ੌਕੀਨ ਹੋ ਤਾਂ ਜਾਣੋ ਇਸ ਨਾਲ ਜੁੜੇ 7 ਨੁਕਸਾਨ

On Punjab

ਇਹਨਾਂ ਅਦਾਕਾਰਾਂ ਨੇ 2 ਨਹੀਂ ਬਲਕਿ 4 ਵਾਰ ਕੀਤਾ ਵਿਆਹ

On Punjab