74.08 F
New York, US
August 6, 2025
PreetNama
ਖਬਰਾਂ/News

10 ਸਾਲਾਂ ‘ਚ ਸੰਸਦ ਮੈਂਬਰ ਹਰਸਿਮਰਤ ਕੌਰ ਦੀ ਜਾਇਦਾਦ ‘ਚ 261 ਫੀਸਦੀ ਦਾ ਵਾਧਾ, ADR ਦੀ ਰਿਪੋਰਟ ‘ਚ ਹੈਰਾਨ ਕਰਨ ਵਾਲਾ ਖੁਲਾਸਾ

ਬੀਤੇ ਦਿਨ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ADR) ਨੇ ਆਪਣੀ ਰਿਪੋਰਟ ਜਾਰੀ ਕੀਤੀ। ਏਡੀਆਰ ਦੀ ਰਿਪੋਰਟ ਮੁਤਾਬਕ 2009 ਤੋਂ 2019 ਦੀਆਂ ਲੋਕ ਸਭਾ ਚੋਣਾਂ ਦਰਮਿਆਨ ਮੁੜ ਚੁਣੇ ਗਏ ਸੰਸਦ ਮੈਂਬਰਾਂ ਦੀ ਜਾਇਦਾਦ ਵਿੱਚ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਇਸ ਦੌਰਾਨ 71 ਸੰਸਦ ਮੈਂਬਰਾਂ ਦੀ ਜਾਇਦਾਦ ‘ਚ ਔਸਤਨ 286 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ ਦੌਲਤ ‘ਚ ਸਭ ਤੋਂ ਜ਼ਿਆਦਾ ਵਾਧਾ ਭਾਜਪਾ ਦੇ ਰਮੇਸ਼ ਚੰਦੱਪਾ ਜਿਗਜਿਨਾਗੀ ਦੀ ਹੈ। ਏਡੀਆਰ-ਨੈਸ਼ਨਲ ਇਲੈਕਸ਼ਨ ਵਾਚ ਦੀ ਰਿਪੋਰਟ ਮੁਤਾਬਕ 2009 ਵਿੱਚ ਭਾਜਪਾ ਆਗੂ ਰਮੇਸ਼ ਚੰਦੱਪਾ ਜਿਗਜਿਨਾਗੀ ਕੋਲ ਕੁੱਲ 1.18 ਕਰੋੜ ਦੀ ਜਾਇਦਾਦ ਸੀ। ਸਾਲ 2014 ‘ਚ ਉਨ੍ਹਾਂ ਦੀ ਜਾਇਦਾਦ ਵਧ ਕੇ 8.94 ਕਰੋੜ ਰੁਪਏ ਹੋ ਗਈ। ਸਾਲ 2019 ‘ਚ ਉਨ੍ਹਾਂ ਦੀ ਜਾਇਦਾਦ ਵਧ ਕੇ 50.41 ਕਰੋੜ ਹੋ ਗਈ।

ਹਰਸਿਮਰਤ ਕੌਰ ਦੀ ਜਾਇਦਾਦ ‘ਚ 261 ਫੀਸਦੀ ਦਾ ਹੋਇਆ ਵਾਧਾ 

ਇਸ ਦੇ ਨਾਲ ਹੀ ਇਸ ਸੂਚੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਸ਼ਾਮਲ ਹਨ। ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਦੀ ਜਾਇਦਾਦ ਵੀ ਵਧੀ ਹੈ। ਦੱਸ ਦੇਈਏ ਕਿ ਸੰਸਦ ਮੈਂਬਰ ਹਰਸਿਮਰਤ ਕੌਰ ਭਾਜਪਾ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਰਹਿ ਚੁੱਕੀ ਹੈ। ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਰਿਪੋਰਟ ਮੁਤਾਬਕ 2009 ਵਿੱਚ ਉਨ੍ਹਾਂ ਕੋਲ ਕੁੱਲ 60.31 ਕਰੋੜ ਦੀ ਜਾਇਦਾਦ ਸੀ। 2019 ‘ਚ ਹਰਸਿਮਰਤ ਕੌਰ ਦੀ ਜਾਇਦਾਦ ਵਧ ਕੇ 217.99 ਕਰੋੜ ਹੋ ਗਈ। ਇਸ ਦੌਰਾਨ ਉਨ੍ਹਾਂ ਦੀ ਸੰਪਤੀ ‘ਚ 261 ਫੀਸਦੀ ਦਾ ਵਾਧਾ ਹੋਇਆ। ਹਰਸਿਮਰਤ ਕੌਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹੈ। ਉਹ ਭਾਜਪਾ ਸਰਕਾਰ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਵੀ ਰਹਿ ਚੁੱਕੀ ਹੈ। ਇਸ ਏਡੀਆਰ ਦੀ ਰਿਪੋਰਟ ਦੇ ਅਨੁਸਾਰ, 2019 ਵਿੱਚ, ਵਰੁਣ ਗਾਂਧੀ ਦੀ ਕੁੱਲ ਜਾਇਦਾਦ 60.32 ਕਰੋੜ ਰੁਪਏ ਦੱਸੀ ਗਈ ਸੀ।

ਦੱਸ ਦੇਈਏ ਕਿ ਭਾਜਪਾ ਤੋਂ ਵੱਖ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਲਗਾਤਾਰ ਕੇਂਦਰ ਸਰਕਾਰ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧ ਰਹੀ ਹੈ। ਹਾਲ ਹੀ ਵਿੱਚ ਗੁਰਮੀਤ ਰਾਮ ਰਹੀਮ ਬਾਰੇ ਉਨ੍ਹਾਂ ਕਿਹਾ ਸੀ ਕਿ ਸੱਤਾਧਾਰੀ ਧਿਰ ਵੱਲੋਂ ਉਸ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ਕਾਰਨ ਇਲਾਕੇ ਵਿੱਚ ਫਿਰਕੂ ਅਸ਼ਾਂਤੀ ਫੈਲ ਰਹੀ ਹੈ।

Related posts

ਸੁਖਬੀਰ ਬਾਦਲ ਸਿੱਖ ਕਤਲੇਆਮ ਦੇ ਗਵਾਹਾਂ ਨੂੰ ਲੈ ਕੇ ਮੋਦੀ ਨੂੰ ਮਿਲੇ

On Punjab

ISIS Module ਦੇ ਸਿਲਸਿਲੇ ‘ਚ NIA ਦੇ ਛਾਪੇ, ਲੁਧਿਆਣਾ ਤੋਂ ਨੂਰੀ ਮਸਿਜਦ ਦਾ ਮੌਲਵੀ ਗ੍ਰਿਫਤਾਰ

Pritpal Kaur

ਭਾਰਤ ਦਾ ਅਰਥਚਾਰਾ ਮੋਦੀ ਅਮਰੀਕਾ ਹੱਥਾਂ ਵਿੱਚ ਵੇਚ ਰਿਹਾ ਹੈ:-ਢੰਡੀਆਂ, ਮਿੱਡਾ

Pritpal Kaur