79.59 F
New York, US
July 14, 2025
PreetNama
ਸਮਾਜ/Social

10 ਸਾਲਾ ਮੁੰਡੇ ਨੂੰ ਦਾਜ ‘ਚ ਮਿਲਿਆ ਘੋੜਾ, ਕਾਰਤੂਸ ਨਾਲ ਭਰੀ ਬੈਲਟ, ਵੀਡੀਓ ਵਾਈਰਲ

ਰੁੜਕੀ: ਉੱਤਰ ਪ੍ਰਦੇਸ਼ ਦੇ ਰੁੜਕੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਬੱਚਾ ਘੋੜੇ ਦੀ ਸਵਾਰੀ ਕਰ ਰਿਹਾ ਹੈ। ਇਸ ‘ਚ ਖਾਸ ਗੱਲ ਹੈ ਕਿ ਇਸ ਬੱਚੇ ਨੇ ਕਾਰਤੂਸ ਵਾਲੀ ਬੈਲਟ ਪਾਈ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ਰੂ ਕੀਤੀ ਹੈ।

ਹਾਸਲ ਜਾਣਕਾਰੀ ਮੁਤਾਬਕ ਬੱਚੇ ਦਾ ਵਿਆਹ ਤੈਅ ਹੋ ਗਿਆ ਹੈ ਤੇ ਇਹ ਘੋੜਾ ਵੀ ਉਸ ਨੂੰ ਦਾਜ ‘ਚ ਮਿਲਿਆ ਹੈ। ਕੁੜੀ ਦੇ ਪਰਿਵਾਰ ਨੇ ਮੁੰਡੇ ਦੇ ਪਰਿਵਾਰ ਨੂੰ ਦੋ ਬੁਲੇਟ ਮੋਟਰਸਾਈਕਲ, ਛੇ ਸਪਲੈਂਡਰ ਬਾਈਕਸ, ਇੱਕ ਮੱਝ ਤੇ ਇੱਕ ਘੋੜਾ ਦਿੱਤਾ ਹੈ। ਖ਼ਬਰਾਂ ਹਨ ਕਿ ਰੋਕੇ ‘ਚ ਮਿਲਣ ਵਾਲੇ ਸਾਮਾਨ ਦੀ ਕੀਮਤ 6-7 ਲੱਖ ਰੁਪਏ ਹੈ।

ਇਸ ਦੇ ਨਾਲ ਹੀ ਅਹਿਮ ਗੱਲ ਹੈ ਕਿ ਮੁੰਡਾ 10 ਸਾਲ ਦਾ ਤੇ ਕੁੜੀ ਦੀ ਉਮਰ ਮਹਿਜ਼ ਅੱਠ ਸਾਲ ਹੈ। ਹੁਣ ਨਾਬਾਲਗ ਮੁੰਡੇ ਦਾ ਵੀਡੀਓ ਵਾਈਰਲ ਹੋ ਰਿਹਾ ਹੈ। ਇਸ ‘ਚ ਉਹ ਘੋੜੇ ‘ਤੇ ਬੈਠ ਘੁੰਮ ਰਿਹਾ ਹੈ ਤੇ ਉਸ ਨੇ ਕਾਰਤੂਸ ਵਾਲੀ ਬੈਲਟ ਫੜ੍ਹੀ ਹੈ ਜਦਕਿ ਉਸ ਕੋਲ ਕੋਈ ਹਥਿਆਰ ਨਜ਼ਰ ਨਹੀਂ ਆ ਰਿਹਾ।

ਇਸ ਬਾਰੇ ਐਸਪੀ ਦੇਹਾਤੀ ਨਵਨੀਤ ਸਿੰਘ ਦਾ ਕਹਿਣਾ ਹੈ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਸਬੰਧਤ ਥਾਣੇ ‘ਚ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ

Related posts

Alia Bhatt ਦੀ ਸਾਬਕਾ ਨਿੱਜੀ ਸਹਾਇਕ 76 ਲੱਖ ਦੀ ਧੋਖਾਧੜੀ ਦੇ ਦੋਸ਼ ’ਚ ਗ੍ਰਿਫ਼ਤਾਰ

On Punjab

ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ’ਚ 562 ਅੰਕਾਂ ਦੀ ਤੇਜ਼ੀ

On Punjab

ਜੱਲ੍ਹਿਆਂਵਾਲਾ ਬਾਗ ਨੂੰ ਮਿਲੇਗੀ ਨਵੀਂ ਦਿੱਖ, ਕੇਂਦਰ ਸਰਕਾਰ ਨੇ ਸ਼ੁਰੂ ਕਰਵਾਇਆ ਪੁਨਰ ਨਿਰਮਾਣ

On Punjab