PreetNama
ਫਿਲਮ-ਸੰਸਾਰ/Filmy

ਫ਼ੋਰਬਸ ਨੇ ਐਲਾਨੀ ਸੂਚੀ, ਸਭ ਤੋਂ ਮਹਿੰਗੇ ਅਦਾਕਾਰ ਬਣੇ ਅਕਸ਼ੇ ਕੁਮਾਰ

Forbes’ Highest Paid Celebrities list 2019: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay Kumar) ਅਜਿਹੇ ਖਿਡਾਰੀ ਹਨ ਜਿਨ੍ਹਾਂ ਦੇ ਕੰਮ ਦੀ ਫ਼ੀਸ ਸਭ ਤੋਂ ਜ਼ਿਆਦਾ ਹੈ। ਜੀ ਹਾਂ, ਅਕਸ਼ੇ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀਆਂ ਸਖਸ਼ੀਅਤਾਂ ਦੀ ਸੂਚੀ ਚ ਸ਼ਾਮਲ ਹੋ ਗਏ ਹਨ। ਇਸ ਸੂਚੀ ਚ ਅਕਸ਼ੇ 33ਵੇਂ ਨੰਬਰ ’ਤੇ ਪੁੱਜ ਗਏ ਹਨ ਜਦਕਿ ਸਾਲ 2016 ਤੋਂ ਬਾਅਦ ਗਾਇਕ ਟੇਲਰ ਸਵਿੱਟ ਪਹਿਲੇ ਨੰਬਰ ’ਤੇ ਕਾਬਜ ਹਨ।

 

ਅਕਸ਼ੇ ਨੇ ਪਿਛਲੇ ਸਾਲ 65 ਡਾਲਰ ਮਿਲੀਅਨ ਦੀ ਕਮਾਈ ਕੀਤੀ ਸੀ। ਰਿਹਾਨਾ (Rihana),ਜੈਕੀ ਚੈਨ (Jackie Chain), ਬ੍ਰੈਡਲੀ ਕੂਪਰ (Bradley Cooper) ਤੋਂ ਇਲਾਵਾ ਬਾਕੀ ਲੋਕਾਂ ਨੂੰ ਵੀ ਅਕਸ਼ੇ ਕੁਮਾਰ ਦੇ ਪਛਾੜਿਆ ਹੈ। ਸਭ ਤੋਂ ਪਹਿਲਾਂ ਸਥਾਨ ਟੇਲਰ ਸਵਿੱਟ(Taylor Swift) ਨੇ ਦਰਜ ਕਰਾਇਆ ਹੈ। ਟੇਲਰ ਸਵਿੱਟ ਦੀ ਸਾਲ ਦੀ ਕਮਾਈ 185ਡਾਲਰ ਮਿਲੀਅਨ ਰਹੀ।

 

ਦੱਸਣਯੋਗ ਹੈ ਕਿ ਅਦਾਕਾਰ ਅਕਸ਼ੇ ਕੁਮਾਰ ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ਮਿਸ਼ਨ ਮੰਗਲ (Mission Mangal) ਦੇ ਪ੍ਰਚਾਰ ਚ ਰੁੱਝੇ ਹਨ। ਇਹ ਫ਼ਿਲਮ 15 ਅਗਸਤ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਅਕਸ਼ੇ ਕੁਮਾਰ ਹਾਊਸਫੁਲ 4, ਗੁਡ ਨਿਊਜ਼ ਅਤੇ ਸੂਰਿਆਵੰਸ਼ੀ ਦੀ ਸ਼ੂਟਿੰਗ ਚ ਕਾਫੀ ਰੁੱਝੇ ਹਨ।

Related posts

Sidharth Shukla Death: ਸਿਧਾਰਥ ਸ਼ੁਕਲਾ ਦੇ ਪਰਿਵਾਰ ਨੇ ਸਾਜਿਸ਼ ਤੋਂ ਕੀਤਾ ਇਨਕਾਰ

On Punjab

ਗੋਵਿੰਦਾ ਦੀ ਭਾਣਜੀ ਤੇ ਭੱਦਾ ਕਮੈਂਟ ਕਰਨਾ ਸਿਧਾਰਥ ਨੂੰ ਪਿਆ ਭਾਰੀ, ਯੂਜਰਜ਼ ਨੇ ਇੰਝ ਲਤਾੜਿਆ

On Punjab

https://www.youtube.com/watch?v=NFqbhXx9n6c

On Punjab