63.32 F
New York, US
June 28, 2025
PreetNama
ਸਮਾਜ/Social

ਗ਼ਜਲ

ਥ੍ਰੋਰਾਂ ’ਚ ਘਿਰਿਆ ਬੇਸ਼ਕ , ਚੰਬਾ ਗੁਲਾਬ ਚਾਹੁਨਾਂ।
ਮਹਿਕਾਂ ਨੂੰ ਘੱਲੇ ਖ਼ਤ ਦਾ ਜਲਦੀ ਜਵਾਬ ਚਾਹੁਨਾਂ।

ਮੈਂ ਸ਼ਾਮ ਤੇ ਸਵੇਰੇ ਸਤਲੁਜ ਦੀ ਖ਼ੈਰ ਮੰਗਾਂ,
ਤੇ ਨਾਲ ਇਸ ਦੇ ਯਾਰੋ ਵਗਦਾ ਚਨਾਬ ਚਾਹਨਾਂ |

ਇਸ ਸ਼ਹਿਰ ਦੀ ਫ਼ਿਜ਼ਾ ਵਿਚ, ਹੁਣ ਘੁਲ ਗਈ ਕੁੜੱਤਣ,
ਨਾਨਕ ਦੀ ਫੇਰ ਏਥੇ ਗੂੰਜੇ ਰਬਾਬ ਚਾਹੁਨਾਂ ।

ਚਾਹੁਨਾਂ ਮੈਂ ਰਹਿਣ ਚੁੱਲੇ, ਮਘਦੇ ਹਮੇਸ਼ ਯਾਰੋ,
ਨਦੀਆਂ ’ਚ ਨੀਰ ਚਾਹੁੰਨਾਂ, ਹਸਦੇ ਗੁਲਾਬ ਚਾਹੁੰਨਾਂ|

ਮਾਂ ! ਸ਼ਹਿਰ ਵਿੱਚ ਬਠਿੰਡੇ ਝੀਲਾਂ ’ਤੇ ਜੀਅ ਨਾ ਲੱਗੇ,
ਉਹ ਰੋਣਕਾਂ ਪਰੁੱਚੀ ਘਣੀਏ ਦੀ ਢਾਬ ਚਾਹੁਨਾਂ।

ਸੁਰਿੰਦਰਪ੍ਰੀਤ ਘਣੀਆ
98140-86961

Related posts

ਨਿਸ਼ਾਨੇਬਾਜ਼ੀ: ਲਕਸ਼ੈ ਸ਼ਿਓਰਾਨ ਤੇ ਨੀਰੂ ਟਰੈਪ ਚੈਂਪੀਅਨਜ਼ ਬਣੇ

On Punjab

27 ਧਾਰਮਿਕ ਸਮੂਹਾਂ ਵੱਲੋਂ Immigration ਛਾਪਿਆਂ ਖ਼ਿਲਾਫ਼ Trump ਵਿਰੁੱਧ ਮੁਕੱਦਮਾ ਦਾਇਰ

On Punjab

ਨਿਰਭਿਆ ਕੇਸ: ਦੋਸ਼ੀਆਂ ਦੀ ਫਾਂਸੀ ਟਾਲਣ ਖਿਲਾਫ਼ ਕੇਂਦਰ ਪਹੁੰਚਿਆ ਹਾਈ ਕੋਰਟ, ਅੱਜ ਹੋਵੇਗੀ ਸੁਣਵਾਈ

On Punjab