PreetNama
ਸਿਹਤ/Health

ਖ਼ਤਰਨਾਕ ਹੋ ਸਕਦਾ ਹਰ ਸਮੇਂ ਫੇਸਬੁੱਕ, ਵ੍ਹੱਟਸਐਪ ਸਣੇ ਸੋਸ਼ਲ ਮੀਡੀਆ ਦਾ ਇਸਤੇਮਾਲ, ਜਾਣੋ ਕਿਵੇਂ

ਨਵੀਂ ਦਿੱਲੀ: ਮੰਨਿਆ ਜਾਂਦਾ ਹੈ ਕਿ ਸੋਸ਼ਲ ਮੀਡੀਆ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ ਪਰ ਇਸ ਦਾ ਇੱਕ ਹੋਰ ਪਹਿਲੂ ਇਹ ਹੈ ਕਿ ਇਸ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਸੋਸ਼ਲ ਮੀਡੀਆ ਨਾ ਸਿਰਫ ਬਹੁਤ ਸਾਰੇ ਲੋਕਾਂ ਦੀ ਇੱਕ ਆਦਤ ਬਣ ਗਿਆ ਹੈ, ਬਲਕਿ ਇਹ ਸਾਡੇ ਸਹੀ ਅਰਥਾਂ ਵਿੱਚ ਸਮਾਜਿਕ ਬਣਨ ਵਿੱਚ ਵੀ ਰੁਕਾਵਟ ਹੈ।

ਸੋਸ਼ਲ ਮੀਡੀਆ ਤੇ ਇੰਟਰਨੈੱਟ ਦੀ ਵਰਚੁਅਲ ਦੁਨੀਆ ਨੌਜਵਾਨਾਂ ਨੂੰ ਇਕੱਲਤਾ ਦਾ ਸ਼ਿਕਾਰ ਬਣਾ ਰਹੀ ਹੈ। ਅਮਰੀਕਾ ਵਿੱਚ ਇੱਕ ਸੁਤੰਤਰ ਸੰਗਠਨ ਕਾਮਨ ਸੈਂਸ ਮੀਡੀਆ ਵੱਲੋਂ ਕੀਤੇ ਗਏ ਸਰਵੇ ਵਿੱਚ ਇਹ ਦਰਸਾਇਆ ਗਿਆ ਹੈ ਕਿ 13 ਤੋਂ 17 ਸਾਲ ਦੀ ਅੱਲੜ੍ਹ ਉਮਰ ਦੇ ਨਜ਼ਦੀਕੀ ਦੋਸਤਾਂ ਨੂੰ ਮਿਲਣ ਦੀ ਬਜਾਏ ਸੋਸ਼ਲ ਮੀਡੀਆ ਤੇ ਵੀਡੀਓ ਚੈਟ ਨਾਲ ਸੰਪਰਕ ਕਰਨਾ ਪਸੰਦ ਕਰਦੇ ਹਨ।

ਆਓ ਦੱਸਦੇ ਹਾਂ ਇਸ ਦੀ ਜ਼ਿਆਦਾ ਇਸਤੇਮਾਲ ਨੇ ਕੀ ਕੀਤੇ ਨੇ ਹਾਲਾਤ

ਡਰਾਉਣੇ ਹਾਲਾਤ:

– 35% ਕਿਸ਼ੋਰ ਸਿਰਫ ਵੀਡੀਓ ਮੈਸੇਜ ਰਾਹੀਂ ਦੋਸਤਾਂ ਨੂੰ ਮਿਲਣਾ ਪਸੰਦ ਕਰਦੇ ਹਨ।
– 40% ਕਿਸ਼ੋਰਾਂ ਨੇ ਮੰਨਿਆ ਕਿ ਉਹ ਸੋਸ਼ਲ ਮੀਡੀਆ ਕਰਕੇ ਦੋਸਤਾਂ ਨੂੰ ਨਹੀਂ ਮਿਲ ਪਾਉਂਦੇ।
– 66% ਕਿਸ਼ੋਰ ਗੱਲਬਾਤ ਲਈ ਵੀਡੀਓ ਚੈਟ, ਟੈਕਸਟ ਮੈਸੇਜ ਨੂੰ ਤਰਜੀਹ ਦਿੰਦੇ ਹਨ।
– 89% ਕਿਸ਼ੋਰਾਂ ਨੇ ਕਿਹਾ ਕਿ ਉਨ੍ਹਾਂ ਦਾ ਆਪਣਾ ਸਮਾਰਟ ਫੋਨ ਹੈ।

ਵੈੱਬਸਾਈਟ ਬਣੇ ਸਾਥੀ:

– 63% ਕਿਸ਼ੋਰ ਸਨੈਪਚੈਟ ਦੀ ਵਰਤੋਂ ਕਰਦੇ ਹਨ।
– 61% ‘ਚ ਇੰਸਟਾਗ੍ਰਾਮ ਨੂੰ ਲੈ ਕੇ ਜਨੂੰਨ ਦੀ ਹੱਦ ਤਕ ਚਾਹਤ ਹੈ।
– 43% ਕਿਸ਼ੋਰ ਫੇਸਬੁੱਕ ਦੀ ਵਰਤੋਂ ਕਰਦੇ ਹਨ।

ਆਨਲਾਈਨ ਰਹਿਣ ਦੀ ਆਦਤ:

– 81% ਕਿਸ਼ੋਰਾਂ ਨੇ ਕਿਹਾ ਕਿ ਆਨਲਾਈਨ ਐਕਸਚੇਂਜ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਹੈ।
– 32% ਕਿਸ਼ੋਰਾਂ ਨੇ ਕਿਹਾ ਕਿ ਉਹ ਫੋਨ ਤੇ ਵੀਡੀਓ ਕਾਲ ਤੋਂ ਬਗੈਰ ਨਹੀਂ ਰਹਿ ਸਕਦੇ।
– 54% ਸਿਰਫ ਦੂਸਰਿਆਂ ਦਾ ਧਿਆਨ ਖਿੱਚਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ।

ਸੋਚਣ ਦੀ ਯੋਗਤਾ ‘ਤੇ ਵੀ ਪ੍ਰਭਾਵ:

– ਇੰਟਰਨੈੱਟ ਦੀ ਆਦਤ ਕਿਸ਼ੋਰਾਂ ਦੇ ਦਿਮਾਗ ਦੇ ਵਿਕਾਸ ਨੂੰ ਨਕਾਰਾਤਮਕ ਰੂਪ ਵਿੱਚ ਪ੍ਰਭਾਵਿਤ ਕਰ ਸਕਦੀ ਹੈ।
– ਵਰਚੁਅਲ ਵਰਲਡ ਵਿੱਚ ਰਹਿਣ ਵਾਲੇ ਕਿਸ਼ੋਰ ਲਗਾਤਾਰ ਅਸਲ ਸੰਸਾਰ ਤੋਂ ਦੂਰ ਹੁੰਦੇ ਹਨ। ਇਸ ਨਾਲ ਉਹ ਨਿਰਾਸ਼ਾ, ਡਿਪ੍ਰੈਸ਼ਨ ਤੇ ਉਦਾਸੀ ਦੇ ਸ਼ਿਕਾਰ ਹੋ ਸਕਦੇ ਹਨ।
– ਲਗਾਤਾਰ ਸਮਾਰਟਫੋਨ ਆਦਿ ਦੀ ਵਰਤੋਂ ਖ਼ਰਾਬ ਨਿੰਦ ਦੀ ਬਿਮਾਰੀ ਦੇ ਸਕਦਾ ਹੈ, ਜਿਸ ਕਾਰਨ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ।
-ਜ਼ਿਆਦਾ ਕਿਸ਼ੋਰ ਅਤੇ ਬੱਚੇ ਮਾਪਿਆਂ ਤੋਂ ਲੁਕੇ ਇੰਟਰਨੈਟ ‘ਤੇ ਵਧੇਰੇ ਸਮਾਂ ਬਿਤਾਉਂਦੇ ਹਨ, ਇਸ ਲਈ ਉਨ੍ਹਾਂ ‘ਚ ਮਾਪਿਆਂ ਨਾਲ ਝੂਠ ਬੋਲਣ ਦਾ ਰੁਝਾਨ ਵਧ ਸਕਦਾ ਹੈ।

Related posts

ਰੂਸ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ, ਦਸੰਬਰ ਤੱਕ ਹਰ ਮਹੀਨੇ 50 ਲੱਖ ਖੁਰਾਕ ਬਣਾਉਣ ਦਾ ਟੀਚਾ

On Punjab

ਮੀਟ-ਮੁਰਗਾ ਖਾਣ ਵਾਲੇ ਹੋ ਜਾਣ ਸਾਵਧਾਨ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼

On Punjab

ਜਾਣੋ ਨਾਸ਼ਤੇ ‘ਚ ਪੋਹਾ ਖਾਣ ਦੇ ਫਾਇਦੇ

On Punjab