35.4 F
New York, US
March 18, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹੋਰਮੁਜ਼ ਦੇ ਨਾਲ ਲੱਗਦੀਆਂ ਇਰਾਨ ਦੀਆਂ ਐਂਟੀ-ਸ਼ਿਪ ਮਿਜ਼ਾਈਲ ਯੂਨਿਟਾਂ ’ਤੇ ਅਮਰੀਕੀ ਬੰਬਾਰੀ

ਨਵੀਂ ਦਿੱਲੀ- ਕੌਮਾਂਤਰੀ ਸਮੁੰਦਰੀ ਮਾਰਗ ’ਚ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਅਮਰੀਕੀ ਫੌਜ ਨੇ ਬੀਤੀ ਰਾਤ ਇਰਾਨ ਦੇ ਤੱਟਵਰਤੀ ਮਿਜ਼ਾਈਲ ਕੇਂਦਰਾਂ ’ਤੇ ਭਾਰੀ ਬੰਬਾਰੀ ਕੀਤੀ ਹੈ। ਅਮਰੀਕੀ ਸੈਂਟਰਲ ਕਮਾਂਡ (CENTCOM) ਦੇ ਅਨੁਸਾਰ, ਇਹ ਕਾਰਵਾਈ ਹੋਰਮੁਜ਼ ਜਲਮਾਰਗ (Strait of Hormuz) ਦੇ ਨੇੜੇ ਸਥਿਤ ਇਰਾਨ ਦੇ ਉਨ੍ਹਾਂ ਟਿਕਾਣਿਆਂ ’ਤੇ ਕੀਤੀ ਗਈ ਹੈ, ਜੋ ਵਿਸ਼ਵ ਵਪਾਰਕ ਜਹਾਜ਼ਾਂ ਲਈ ਵੱਡਾ ਖ਼ਤਰਾ ਬਣੇ ਹੋਏ ਸਨ। ਇਸ ਹਮਲੇ ਵਿੱਚ ਅਤਿ-ਆਧੁਨਿਕ ‘ਡੀਪ ਪੈਨੀਟਰੇਟਰ’ (Deep Penetrator) ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਜ਼ਮੀਨ ਦੇ ਅੰਦਰ ਬਣੇ ਮਜ਼ਬੂਤ ਮਿਜ਼ਾਈਲ ਅੱਡਿਆਂ ਨੂੰ ਤਬਾਹ ਕੀਤਾ ਜਾ ਸਕੇ।

ਇਹ ਫੌਜੀ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇੱਕ ਬਹੁ- ਕੌਮੀਂ ਸੁਰੱਖਿਆ ਬਲ ਬਣਾਉਣ ਦੀ ਯੋਜਨਾ ਨੂੰ ਨਾਟੋ (NATO) ਦੇ ਸਹਿਯੋਗੀਆਂ ਅਤੇ ਜਾਪਾਨ ਵਰਗੇ ਦੇਸ਼ਾਂ ਵੱਲੋਂ ਠੰਡਾ ਹੁੰਗਾਰਾ ਮਿਲਿਆ ਸੀ। ਹੋਰਮੁਜ਼ ਦਾ ਇਹ 33 ਕਿਲੋਮੀਟਰ ਚੌੜਾ ਲਾਂਘਾ ਕੱਚੇ ਤੇਲ ਅਤੇ ਐਲ.ਪੀ.ਜੀ. (LPG) ਦੀ ਸਪਲਾਈ ਲਈ ਬੇਹੱਦ ਅਹਿਮ ਹੈ, ਜਿਸ ਦੀ ਨਾਕਾਬੰਦੀ ਕਾਰਨ ਵਿਸ਼ਵ ਪੱਧਰ ’ਤੇ ਊਰਜਾ ਸੰਕਟ ਦਾ ਖਤਰਾ ਪੈਦਾ ਹੋ ਗਿਆ ਸੀ। ਅਮਰੀਕਾ ਵੱਲੋਂ ਜਾਰੀ ਕੀਤੇ ਗਏ ਨਕਸ਼ੇ ਰਾਹੀਂ ਉਨ੍ਹਾਂ ਇਲਾਕਿਆਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਇਹ ਹਮਲੇ ਕੀਤੇ ਗਏ ਹਨ।

Related posts

ਦੁਬਈ ‘ਚ ਸੜਕ ਹਾਦਸੇ ਦੌਰਾਨ 2 ਭਾਰਤੀ ਵਿਦਿਆਰਥੀਆਂ ਦੀ ਮੌਤ

On Punjab

ਸਿੰਗਾਪੁਰ ਦੇ ਖੋਜਕਰਤਾਵਾਂ ਅਨੁਸਾਰ ਦੁਨੀਆ ਤੋਂ 9 ਦਸੰਬਰ ਤੱਕ ਖ਼ਤਮ ਹੋਵੇਗਾ ਕੋਰੋਨਾ ਤੇ ਭਾਰਤ ‘ਚੋਂ…

On Punjab

ਲਗਜ਼ਰੀ ਝਟਕਾ: ਪਰਾਡਾ ਦੇ ਸੇਫਟੀ ਪਿੰਨ ਦੀ ਕੀਮਤ 69 ਹਜ਼ਾਰ

On Punjab