ਹੈਦਰਾਬਾਦ- ਏਅਰ ਇੰਡੀਆ ਦੀ ਹੈਦਰਾਬਾਦ ਤੋਂ ਫੁਕੇਟ ਜਾ ਰਹੀ ਐਕਸਪ੍ਰੈੱਸ ਉਡਾਣ IX 110 ਨੂੰ ਤਕਨੀਕੀ ਖ਼ਾਮੀ ਕਰਕੇ ਹੈਦਰਾਬਾਦ ਵਾਪਸ ਭੇਜ ਦਿੱਤਾ ਗਿਆ ਹੈ। ਏਅਰਲਾਈਨ ਦੇ ਤਰਜਮਾਨ ਨੇ ਕਿਹਾ ਕਿ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਫਲਾਈਟ ਦੇ ਅਮਲੇ ਨੂੰ ਤਕਨੀਕੀ ਨੁਕਸ ਦਾ ਪਤਾ ਲੱਗਿਆ ਜਿਸ ਕਾਰਨ ਉਡਾਣ ਨੂੰ ਫੁਕੇਟ ਜਾਣ ਦੀ ਥਾਂ ਵਾਪਸ ਹੈਦਰਾਬਾਦ ਲਿਆਂਦਾ ਗਿਆ। ਇਸ ਦੌਰਾਨ ਯਾਤਰੀਆਂ ਲਈ ਦੂਜੇ ਜਹਾਜ਼ ਦਾ ਇੰਤਜ਼ਾਮ ਕੀਤਾ। ਉਨ੍ਹਾਂ ਯਾਤਰੀਆਂ ਨੁੂੰ ਹੋਣ ਵਾਲੀ ਅਸੁਵਿਧਾ ਲਈ ਅਫ਼ਸੋਸ ਜਤਾਇਆ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 16 ਜੁਲਾਈ ਨੁੂੰ ਇੰਡੀਗੋ ਦੀ ਦਿੱਲੀ ਤੋਂ ਗੋਆ ਜਾਣ ਵਾਲੀ ਉਡਾਣ ਨੁੂੰ ਤਕਨੀਕੀ ਖ਼ਾਮੀ ਕਰਕੇ ਮੁੰਬਈ ਭੇਜ ਦਿੱਤਾ ਗਿਆ ਸੀ।
previous post
next post