65.46 F
New York, US
June 27, 2025
PreetNama
ਖਾਸ-ਖਬਰਾਂ/Important News

ਹੁਣ ਭਾਰਤ ਪੁਲਾੜ ‘ਚ ਕਰੇਗਾ ਜੰਗੀ ਅਭਿਆਸ, ਜਾਣੋ ‘ਸਪੇਸ-ਵਾਰ’ ਦੀਆਂ ਖ਼ਾਸ ਗੱਲਾਂ

ਨਵੀਂ ਦਿੱਲੀਪੁਲਾੜ ਵਿੱਚ ਚੀਨ ਦੇ ਲਗਾਤਾਰ ਵਧਦੇ ਦਬਦਬੇ ਦੇ ਨਾਲ ਹੀ ਹੁਣ ਭਾਰਤ ਪਹਿਲਾ ਸਪੇਸਵਾਰ ਅਭਿਆਸ ਕਰਨ ਜਾ ਰਿਹਾ ਹੈ। ਇਹ ਅਭਿਆਸ ਜੁਲਾਈ ਦੇ ਆਖਰੀ ਹਫਤੇ ‘ਚ ਹੋਵੇਗਾ ਜਿਸ ਵਿੱਚ ਭਾਰਤ ਪੁਲਾੜ ‘ਚ ਆਪਣੀ ਤਾਕਤ ਪਰਖਣ ਦੀ ਕੋਸ਼ਿਸ਼ ਕਰੇਗਾ।

ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ‘ਇੰਟਰਸਪੇਸਐਕਸ’ ਨਾਂ ਦੀ ਇਸ ਐਕਸਰਸਾਈਜ਼ ‘ਚ ਸੈਨਿਕ ਅਧਿਕਾਰੀਆਂ ਦੇ ਨਾਲ ਪੁਲਾੜ ਵਿਗਿਆਨੀ ਤੇ ਇਸ ਖੇਤਰ ਦੇ ਖੋਜੀ ਸਕਾਲਰਸ ਵੀ ਹਿੱਸਾ ਲੈਣਗੇ। ਅਧਿਕਾਰੀ ਮੁਤਾਬਕ ਏਸੈਟ ਮਿਸਾਈਲ ਦੇ ਕਾਮਯਾਬ ਪਰੀਖਣ ਨਾਲ ਭਾਰਤ ਵੀ ਸਪੇਸ ਪਾਵਰ ਦੀ ਲਿਸਟ ‘ਚ ਸ਼ਾਮਲ ਹੋ ਜਾਵੇਗਾ। ਇਸ ਵਾਰ ਗੇਮਸ ਰਾਹੀਂ ਭਾਰਤ ਆਪਣੀ ਤਾਕਤ ਨੂੰ ਪਰਖਣ ਦਾ ਕੰਮ ਕਰੇਗਾ।

ਹਾਲ ਹੀ ਵਿੱਚ ਭਾਰਤ ਨੇ ਡਿਫੈਂਸ ਸਪੇਸ ਏਜੰਸੀ ਦਾ ਗਠਨ ਕੀਤਾ ਹੈ ਜੋ ਖਾਸ ਤੌਰ ‘ਤੇ ਪੁਲਾੜ ‘ਚ ਭਾਰਤ ਦੇ ਸੈਟੇਲਾਈਟਸ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਨਿਭਾਵੇਗੀ। ਇਸ ਸਪੇਸ ਏਜੰਸੀ ‘ਚ ਜਲਥਲ ਤੇ ਹਵਾਈ ਫੌਜ ਦੇ ਅਧਿਕਾਰੀ ਸ਼ਾਮਲ ਰਹਿਣਗੇਜਿਸ ਦਾ ਮੁੱਖ ਦਫਤਰ ਸ਼ਾਇਦ ਬੈਂਗਲੁਰੂ ਵਿੱਚ ਹੋ ਸਕਦਾ ਹੈ।

Related posts

ਹਰਮਨਪ੍ਰੀਤ, ਮਨੂ ਤੇ ਗੁਕੇਸ਼ ਸਣੇ ਚਾਰ ਨੂੰ ਖੇਡ ਰਤਨ ਪੁਰਸਕਾਰ

On Punjab

ਸ਼ਾਹਜਹਾਂਪੁਰ ਦੀ ‘ਲਾਟ ਸਾਹਿਬ’ ਹੋਲੀ ਲਈ ਸਖ਼ਤ ਸੁਰੱਖਿਆ ਪ੍ਰਬੰਧ

On Punjab

ਕੈਨੇਡਾ ‘ਚ 10 ਲੋਕਾਂ ਦੀ ਚਾਕੂ ਮਾਰ ਕੇ ਹੱਤਿਆ, ਦੋ ਭਾਈਚਾਰਿਆਂ ਨੂੰ ਬਣਾਇਆ ਨਿਸ਼ਾਨਾ; 15 ਲੋਕ ਬੁਰੀ ਤਰ੍ਹਾਂ ਜ਼ਖਮੀ

On Punjab