PreetNama
ਸਮਾਜ/Social

ਹੁਣ ਬਿਨਾ ਕਾਰਡ ATM ਤੋਂ ਨਿਕਲਣਗੇ ਪੈਸੇ, ਖ਼ਤਮ ਹੋਣਗੇ ਡੈਬਿਟ ਕਾਰਡ

ਮੁੰਬਈ: ਭਾਰਤੀ ਸਟੇਟ ਬੈਂਕ (ਐਸਬੀਆਈ) ਬਾਜ਼ਾਰਾਂ ਤੋਂ ਏਟੀਐਮ ਮਸ਼ੀਨਾਂ ਨੂੰ ਘਟਾਉਣ ਤੇ ਡਿਜੀਟਲ ਪੇਮੈਂਟ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਜੇ ਬੈਂਕ ਦੀ ਇਹ ਯੋਜਨਾ ਸਫਲ ਹੋ ਗਈ ਤਾਂ ਜਲਦੀ ਹੀ ਪਲਾਸਟਿਕ ਡੈਬਿਟ ਕਾਰਡ ਖ਼ਤਮ ਹੋ ਜਾਣਗੇ। ਇਸ ਦੀ ਥਾਂ ਵੱਧ ਡਿਜੀਟਲ ਭੁਗਤਾਨ ਪ੍ਰਣਾਲੀ ਲਿਆਂਦੀ ਜਾਏਗੀ। ਇਹ ਜਾਣਕਾਰੀ ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਦਿੱਤੀ।

 

ਮੁੰਬਈ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਜਨੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਡੈਬਿਟ ਕਾਰਡ ਨੂੰ ਚੱਲਣ ਤੋਂ ਬਾਹਰ ਕਰਾਉਣ ਦੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਉਹ ਉਨ੍ਹਾਂ ਨੂੰ ਖ਼ਤਮ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ 90 ਕਰੋੜ ਡੈਬਿਟ ਕਾਰਡ ਤੇ ਤਿੰਨ ਕਰੋੜ ਕ੍ਰੈਡਿਟ ਕਾਰਡ ਮੌਜੂਦ ਹਨ। ਉਨ੍ਹਾਂ ਕਿਹਾ ਕਿ ਡਿਜੀਟਲ ਹੱਲ ਪੇਸ਼ ਕਰਨ ਵਾਲੇ ਉਨ੍ਹਾਂ ਦੇ ‘YONO’ ਪਲੇਟਫਾਰਮ ਦੀ ਡੈਬਿਟ ਕਾਰਡ ਮੁਕਤ ਦੇਸ਼ ਬਣਾਉਣ ਵਿੱਚ ਅਹਿਮ ਭੂਮਿਕਾ ਰਹੇਗੀ।

 

ਐਸਬੀਆਈ ਦੇ ਚੇਅਰਮੈਨ ਨੇ ਕਿਹਾ ਕਿ YONO ਦੇ ਜ਼ਰੀਏ ਏਟੀਐਮ ਮਸ਼ੀਨਾਂ ਤੋਂ ਨਕਦ ਕੱਢਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਦੁਕਾਨਾਂ ਤੋਂ ਸਾਮਾਨ ਵੀ ਖ੍ਰੀਦਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੈਂਕ ਪਹਿਲਾਂ ਹੀ 68,000 ‘ਯੋਨੋ ਕੈਸ਼ ਪੁਆਇੰਟ’ ਸਥਾਪਤ ਕਰ ਚੁੱਕਾ ਹੈ ਤੇ ਅਗਲੇ 18 ਮਹੀਨਿਆਂ ਵਿੱਚ ਇਸ ਨੂੰ ਵਧਾ ਕੇ 10 ਲੱਖ ਕਰਨ ਦੀ ਯੋਜਨਾ ਹੈ।

Related posts

ਸੰਜੌਲੀ ਮਸਜਿਦ ਦੀਆਂ ਤਿੰਨ ਮੰਜ਼ਿਲਾਂ ਗੈਰ-ਕਾਨੂੰਨੀ ਕਰਾਰ, ਅਦਾਲਤ ਨੇ ਦੋ ਮਹੀਨਿਆਂ ‘ਚ ਢਾਹੁਣ ਦੇ ਦਿੱਤੇ ਹੁਕਮ ਹਿਮਾਚਲ ਮਸਜਿਦ ਵਿਵਾਦ ਹਿਮਾਚਲ ਦੇ ਸ਼ਿਮਲਾ ‘ਚ ਸੰਜੌਲੀ ਮਸਜਿਦ ਨੂੰ ਲੈ ਕੇ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਮਸਜਿਦ ਦੀਆਂ ਤਿੰਨ ਮੰਜ਼ਿਲਾਂ ਗੈਰ-ਕਾਨੂੰਨੀ ਹਨ। ਇਨ੍ਹਾਂ ਨੂੰ ਦੋ ਮਹੀਨਿਆਂ ਦੇ ਅੰਦਰ ਅੰਦਰ ਢਾਹ ਦਿੱਤਾ ਜਾਵੇ। ਅਦਾਲਤ ਨੇ ਕਿਹਾ ਕਿ ਮਸਜਿਦ ਦੀਆਂ ਤਿੰਨ ਮੰਜ਼ਿਲਾਂ ਨੂੰ ਹਟਾਉਣ ਦਾ ਕੰਮ ਵਕਫ਼ ਬੋਰਡ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਕਮਿਸ਼ਨਰ ਨੇ ਕਿਹਾ ਕਿ ਮਸਜਿਦ ਦੀ ਦੂਜੀ, ਤੀਜੀ ਅਤੇ ਚੌਥੀ ਮੰਜ਼ਿਲ ਨੂੰ ਹਟਾਉਣ ਦੀ ਇਜਾਜ਼ਤ ਦਿੱਤੀ ਗਈ ਹੈ।

On Punjab

ਅਮਰੀਕਾ ‘ਚ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੂੰ ਅਦਾਲਤ ਨੇ ਔਰਤ ਦੀ ਹੱਤਿਆ ਦੇ ਦੋਸ਼ ਤੋਂ ਕੀਤਾ ਬਰੀ

On Punjab

ਜਹਾਜ਼ ‘ਚ ਬੈਠਾ ਸ਼ਖਸ ਖੋਲ੍ਹਣ ਲੱਗਾ ਸੀ ਐਮਰਜੈਂਸੀ ਗੇਟ, ਯਾਤਰੀਆਂ ਨੂੰ 40 ਮਿੰਟ ਤੱਕ ਕਰਨਾ ਪਿਆ ਇਹ ਕੰਮ

On Punjab