PreetNama
ਖਾਸ-ਖਬਰਾਂ/Important News

ਹੁਣ ਬਗੈਰ ਟ੍ਰਾਂਸਪੋਰਟ ਦੇ ਭਾਰਤ-ਪਾਕਿ ਨਾਗਰਿਕਾਂ ਨੂੰ ਮਿਲੇਗਾ ਅਜਿਹਾ ਵੀਜ਼ਾ !

ਨਵੀਂ ਦਿੱਲੀਜੰਮੂਕਸ਼ਮੀਰ ਵਿੱਚ ਧਾਰਾ 370 ਖ਼ਤਮ ਹੋਣ ਤੋਂ ਬਾਅਦ ਭਾਰਤਪਾਕਿਸਤਾਨ ‘ਚ ਪੈਦਾ ਹੋਏ ਤਣਾਅ ਦਾ ਅਸਰ ਦੋਵਾਂ ਦੇਸ਼ਾਂ ‘ਚ ਆਉਣਜਾਣ ਵਾਲੇ ਨਾਗਰਿਕਾਂ ‘ਤੇ ਪਵੇਗਾ। ਦੋਵਾਂ ਦੇਸਾਂ ‘ਚ ਆਉਣਜਾਣ ਵਾਲੇ ਨਾਗਰਿਕਾਂ ਨੂੰ ਪੈਦਲ ਹੀ ਬਾਰਡਰ ਪਾਰ ਕਰਨਾ ਪਵੇਗਾਕਿਉਂਕਿ ਦੋਵਾਂ ਦੇਸ਼ਾਂ ਨੇ ਆਪਣੀ ਬੱਸ ਤੇ ਰੇਲ ਯਾਤਰਾ ਨੂੰ ਬੰਦ ਕਰ ਦਿੱਤਾ ਹੈ। ਹੁਣ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਪੈਦਲ ਬਾਰਡਰ ਪਾਰ ਕਰਨ ਦਾ ਵੀਜ਼ਾ ਮਿਲ ਪਾਏਗਾ।

ਦੋਵਾਂ ਦੇਸ਼ਾਂ ਤੋਂ ਗੁਰੂਧਾਮਾਂ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਭਾਰਤਪਾਕਿਸਤਾਨ ਆਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਭਾਰਤ ਦੇ ਵੱਖਵੱਖ ਸੂਬਿਆਂ ‘ਚ ਵੱਸਦੇ ਰਿਸ਼ਤੇਦਾਰਾਂ ਨੂੰ ਮਿਲਣ ਵੀ ਪਾਕਿ ਨਾਗਰਿਕ ਆਉਂਦੇ ਰਹਿੰਦੇ ਹਨ। ਹੁਣ ਦੋਵਾਂ ਦੇਸ਼ਾਂ ‘ਚ ਆਵਾਜਾਈ ਸੁਵਿਧਾ ਬੰਦ ਹੋਣ ਤੋਂ ਬਾਅਦ ਇਨ੍ਹਾਂ ਨਾਗਰਿਕਾਂ ਨੂੰ ਅਟਾਰੀਵਾਹਗਾ ਬਾਰਡਰ ‘ਤੇ ਜ਼ੀਰੋ ਲਾਈਨ ਪੈਦਲ ਬਾਰਡਰ ਪਾਰ ਕਰਨਾ ਪਵੇਗਾ।

ਇਸ ਤੋਂ ਪਹਿਲਾਂ ਇਹ ਨਾਗਰਿਕ ਦਿੱਲੀ ਤੇ ਲਾਹੌਰ ਤੋਂ ਚੱਲਣ ਵਾਲੀ ਬੱਸਾਂ ਤੇ ਰੇਲ ਦਾ ਫਾਇਦਾ ਚੁੱਕਦੇ ਸੀਪਰ ਹੁਣ ਦੋਵੇਂ ਦੇਸ਼ਾਂ ਦੇ ਨਾਗਰਿਕਾਂ ਨੂੰ ਬਾਰਡਰ ਪਾਰ ਕਰਨ ਲਈ ਆਪਣੇ ਆਪ ਭਾਰਤ ‘ਚ ਅਟਾਰੀ ਤੇ ਪਾਕਿਸਤਾਨ ‘ਚ ਵਾਹਘਾ ਪਹੁੰਚਣਾ ਪਵੇਗਾ। ਇਸ ਨਾਲ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦਾ ਖ਼ਰਚ ਤੇ ਸਫ਼ਰ ਦੀ ਪ੍ਰੇਸ਼ਾਨੀ ਦੋਵੇਂ ਵਧਣਗੀਆਂ।

Related posts

ਬਿਹਤਰੀਨ ਨੀਤੀ ਬਣਾਉਣ ‘ਚ ਸਮਰੱਥ ਹੈ ਨੀਰਾ ਟੰਡਨ : ਜੋਅ ਬਾਇਡਨ

On Punjab

Nijjar’s killing in Canada: ਖਾਲਿਸਤਾਨੀ ਲੀਡਰ ਨਿੱਝਰ ਦੀ ਹੱਤਿਆ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਤਾਰ, ਕੈਨੇਡੀਅਨ ਏਜੰਸੀਆਂ ਦਾ ਨਵਾਂ ਖੁਲਾਸਾ

On Punjab

ਗੋਆ: 11.67 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸਮੇਤ ਇੱਕ ਗ੍ਰਿਫ਼ਤਾਰ

On Punjab