PreetNama
ਫਿਲਮ-ਸੰਸਾਰ/Filmy

ਹੁਣ ਕੰਗਨਾ ਰਣੌਤ ਬੋਲੀ ਕਿੰਨੀ ਬੇਵਕੂਫ ਹਾਂ ਮੈਂ?

ਮੁੰਬਈ: ਅਦਾਕਾਰਾ ਕੰਗਨਾ ਰਣੌਤ ਆਪਣੇ ਉੱਪਰ ਹੀ ਸਵਾਲ ਉਠਾਇਆ ਹੈ ਕਿ ਉਹ ਕਿੰਨੀ ਬੇਵਕੂਫ ਹੈ। ਉਸ ਨੇ ਅਦਾਕਾਰਾ ਤੇ ਸ਼ਿਵ ਸੈਨਾ ਲੀਡਰ ਉਰਮਿਲਾ ਮਾਤੌਂਡਕਰ ‘ਤੇ ਹਮਲਾ ਬੋਲਦਿਆਂ ਆਪਣੀ ਸਿਆਣਪ ਉੱਪਰ ਹੀ ਸਵਾਲ ਉਠਾਇਆ ਹੈ। ਇਹ ਮਾਮਲਾ ਉਰਮਿਲਾ ਵੱਲੋਂ ਤਿੰਨ ਕਰੋੜ ਦਾ ਦਫਤਰ ਖਰੀਦਣ ਮਗਰੋਂ ਸ਼ੁਰੂ ਹੋਇਆ ਹੈ।

ਕੰਗਨਾ ਨੇ ਟਵੀਟ ਕਰਦਿਆਂ ਲਿਖਿਆ, ‘ਉਰਮਿਲਾ ਜੀ ਮੈਂ ਖੁਦ ਦੀ ਮਿਹਨਤ ਨਾਲ ਘਰ ਬਣਾਏ ਸਨ, ਕਾਂਗਰਸ ਉਨ੍ਹਾਂ ਨੂੰ ਤੋੜ ਰਹੀ ਹੈ। ਬੀਜੇਪੀ ਨੂੰ ਖੁਸ਼ ਕਰਕੇ ਮੇਰੇ ਹੱਥ ਸਿਰਫ 25-30 ਕੇਸ ਲੱਗੇ ਹਨ। ਕਾਸ਼ ਮੈਂ ਵੀ ਤੁਹਾਡੇ ਵਾਂਗ ਸਮਝਦਾਰ ਹੁੰਦੀ ਤਾਂ ਕਾਂਗਰਸ ਨੂੰ ਖੁਸ਼ ਕਰਦੀ। ਕਿੰਨੀ ਬੇਵਕੂਫ ਹਾਂ ਮੈਂ, ਨਹੀਂ?’
ਦੱਸ ਦਈਏ ਕਿ ਉਰਮਿਲਾ ਤੇ ਕੰਗਨਾ ਦੀ ਲੜਾਈ ਕਾਫੀ ਪੁਰਾਣੀ ਹੈ। ਕਈ ਹਫਤਿਆਂ ਤੋਂ ਕੰਗਨਾ ਲਗਾਤਾਰ ਉਰਮਿਲਾ ‘ਤੇ ਨਿਸ਼ਾਨਾ ਲਾ ਰਹੀ ਹੈ, ਉੱਥੇ ਉਰਮਿਲਾ ਵੀ ਉਸ ‘ਤੇ ਤੰਨਜ਼ ਕੱਸਣ ਦਾ ਮੌਕਾ ਨਹੀਂ ਜਾਣ ਦਿੰਦੀ।

ਦਰਅਸਲ ਹਾਲ ਹੀ ‘ਚ ਕਾਂਗਰਸ ਨੂੰ ਛੱਡ ਕੇ ਸ਼ਿਵ ਸੈਨਾ ‘ਚ ਸ਼ਾਮਲ ਹੋਣ ਵਾਲੀ ਉਰਮਿਲਾ ਨੇ ਨਵਾਂ ਦਫਤਰ ਖਰੀਦ ਲਿਆ ਹੈ। ਉਸ ਨੇ 3 ਕਰੋੜ ਦਾ ਨਵਾਂ ਦਫਤਰ ਖਰੀਦਿਆ ਹੈ। ਹੁਣ ਉਸ ਦੇ ਇਸ ਨਵੇਂ ਦਫਤਰ ‘ਤੇ ਕੰਗਨਾ ਰਣੌਤ ਨੇ ਨਿਸ਼ਾਨਾ ਲਾਇਆ ਹੈ।

Related posts

ਆਮਿਰ ਖਾਨ ਨੇ ਪੂਰੀ ਕੀਤੀ ਸਿਤਾਰੇ ਜ਼ਮੀਨ ਪਰ ਦੀ ਸ਼ੂਟਿੰਗ, ਫਿਲਮ ਨੂੰ ਸੁਪਰਹਿੱਟ ਬਣਾਉਣ ਲਈ ਅਜ਼ਮਾਉਣਗੇ ਇਹ ਫਾਰਮੂਲਾ

On Punjab

On Punjab

Tunisha Suicide Case : ਤੁਨੀਸ਼ਾ ਸ਼ਰਮਾ ਮਾਮਲੇ ‘ਤੇ ਮੁੰਬਈ ਪੁਲਿਸ ਨੇ ਦਿੱਤਾ ਬਿਆਨ, ਕਿਹਾ- ‘ਲਵ ਜੇਹਾਦ’ ਵਰਗਾ ਕੋਈ ਐਂਗਲ ਨਹੀਂ ਮਿਲਿਆ

On Punjab