57.6 F
New York, US
March 10, 2026
PreetNama
ਫਿਲਮ-ਸੰਸਾਰ/Filmy

ਹੁਣ ਕੰਗਨਾ ਰਣੌਤ ਨੇ ਜਯਾ ਬੱਚਨ ਨਾਲ ਲਾਇਆ ਆਢਾ, ਕਿਹਾ- ਜੇਕਰ ਅਭਿਸ਼ੇਕ ਲੈ ਲਏ ਫਾਂਸੀ ਤਾਂ ਵੀ ਤੁਸੀਂ ਅਜਿਹਾ ਕਹਿੰਦੇ?

ਨਵੀਂ ਦਿੱਲੀ: ਰਾਜ ਸਭਾ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਰਵੀ ਕਿਸ਼ਨ ਦਾ ਨਾਂ ਲਏ ਬਗ਼ੈਰ ਬਾਲੀਵੁੱਡ ਦੀ ਰੱਖਿਆ ਤੇ ਸਮਰਥਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕ ਜਿਹੜੀ ਪਲੇਟ ਖਾਂਦੇ ਹਨ, ਉਸ ਵਿੱਚ ਛੇਕ ਕਰ ਦਿੰਦੇ ਹਨ। ਕੰਗਨਾ ਰਨੌਤ ਨੇ ਜਯਾ ਬੱਚਨ ਦੇ ਇਸ ਬਿਆਨ ‘ਤੇ ਪ੍ਰਤੀਕ੍ਰਿਆ ਦਿੱਤੀ ਹੈ।

ਕੰਗਨਾ ਰਨੌਤ ਨੇ ਟਵੀਟ ਵਿੱਚ ਲਿਖਿਆ, “ਜਯਾ ਜੀ, ਕੀ ਤੁਸੀਂ ਇਹੀ ਕਹਿੰਦੇ ਹੁੰਦੇ ਜੇ ਮੇਰੀ ਥਾਂ ਤੁਹਾਡੀ ਧੀ ਸ਼ਵੇਤਾ ਨੂੰ ਕੁੱਟਿਆ ਜਾਂਦਾ, ਨਸ਼ੇ ਦਿੱਤੇ ਜਾਂਦੇ ਤੇ ਸ਼ੋਸ਼ਣ ਕੀਤਾ ਜਾਂਦਾ। ਕੀ ਤੁਸੀਂ ਉਦੋਂ ਵੀ ਇਹੀ ਕਹਿੰਦੇ ਜੇਕਰ ਅਭਿਸ਼ੇਕ ਲਗਾਤਾਰ ਧਮਕੀਆਂ ਤੇ ਸੋਸ਼ਣ ਦੀ ਗੱਲ ਕਰਦੇ ਤੇ ਇੱਕ ਦਿਨ ਫਾਂਸੀ ਲਾ ਲੈਂਦਾ? ਸਾਡੇ ਨਾਲ ਵੀ ਕੁਝ ਹਮਦਰਦੀ ਦਿਖਾਓ।”

ਦਰਅਸਲ, ਇੱਕ ਦਿਨ ਪਹਿਲਾਂ ਗੋਰਖਪੁਰ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਦੇਸ਼ ਤੇ ਬਾਲੀਵੁੱਡ ਵਿੱਚ ਵੱਧ ਰਹੇ ਨਸ਼ਿਆਂ ਦੀ ਵਰਤੋਂ ਤੇ ਤਸਕਰੀ ਦਾ ਮੁੱਦਾ ਉਠਾਇਆ ਸੀ। ਜਯਾ ਨੇ ਰਵੀ ਕਿਸ਼ਨ ਦੇ ਇਸੇ ਬਿਆਨ ‘ਤੇ ਅੱਜ ਜਯਾ ਬੱਚਨ ਨੇ ਸੰਸਦ ‘ਚ ਰਵੀ ‘ਤੇ ਨਿਸ਼ਾਨਾ ਸਾਧਿਆ ਸੀ।

Related posts

‘ਕਬੀਰ ਸਿੰਘ’ ਨੇ ਖੋਲ੍ਹੇ ਸ਼ਾਹਿਦ ਕਪੂਰ ਦੇ ਭਾਗ, ਸਿਰਜੇ ਕਮਾਈ ਦੇ ਰਿਕਾਰਡ

On Punjab

ਧੀ ਆਇਰਾ ਖਾਨ ਦੇ ਵਿਆਹ ‘ਚ ਪਾਪਾ ਆਮਿਰ ਨੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

On Punjab

ਬੁਲੇਟ ‘ਤੇ ਰੁਪਿੰਦਰ ਹਾਂਡਾ ਨੇ ਮਾਰੀ ਗੇੜੀ, ਵੀਡੀਓ ਵਾਇਰਲ ਹੋਣ ‘ਤੇ ਫੈਨਸ ਨੇ ਦਿੱਤੀ ਖਾਸ ਸਲਾਹ

On Punjab