PreetNama
ਖਾਸ-ਖਬਰਾਂ/Important News

ਹੁਣ ਅਮਰੀਕਾ ਦੇ ਗਿਰਜਾ ਘਰ ‘ਚ ਫਾਇਰਿੰਗ, ਮਹਿਲਾ ਦੀ ਮੌਤ, 3 ਜ਼ਖ਼ਮੀ

ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸ਼ਨੀਵਾਰ ਨੂੰ ਬੰਦੂਕਧਾਰੀ ਨੇ ਯਹੂਦੀਆਂ ਦੇ ਗਿਰਜਾ ਘਰ ਵਿੱਚ ਗੋਲ਼ੀਬਾਰੀ ਕੀਤੀ। ਘਟਨਾ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ 19 ਸਾਲਾ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਘਟਨਾ ‘ਤੇ ਅਫ਼ਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਪੂਰਾ ਅਮਰੀਕਾ ਪੀੜਤ ਯਹੂਦੀ ਤਬਕੇ ਨਾਲ ਖੜ੍ਹਾ ਹੈ। ਯਾਦ ਰਹੇ ਛੇ ਮਹੀਨੇ ਪਹਿਲਾਂ ਵੀ ਪੀਟਰਸਬਰਗ ਦੇ ਟ੍ਰੀ ਆਫ ਲਾਈਫ ਗਿਰਜਾ ਘਰ ‘ਤੇ 13 ਜਣਿਆਂ ਨੂੰ ਮਾਰ ਦਿੱਤਾ ਗਿਆ ਸੀ। ਅਮਰੀਕਾ ਵਿੱਚ ਯਹੂਦੀ ਤਬਕੇ ‘ਤੇ ਹੋਇਆ ਇਹ ਸਭ ਤੋਂ ਵੱਡਾ ਹਮਲਾ ਸੀ।

ਸੈਨ ਡਿਏਗੋ ਕਾਊਂਟੀ ਦੇ ਸ਼ੈਰਿਫ ਬਿਲ ਗੋਰ ਮੁਤਾਬਕ ਗੋਲ਼ੀਬਾਰੀ ਦੌਰਾਨ ਚਾਰ ਜਣੇ ਜ਼ਖ਼ਮੀ ਹੋਏ ਸੀ। ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਗੰਭੀਰ ਜ਼ਖ਼ਮੀ ਮਹਿਲਾ ਨੇ ਦਮ ਤੋੜ ਦਿੱਤਾ। ਜ਼ਖ਼ਮੀਆਂ ਵਿੱਚ ਇੱਕ ਬੱਚੀ, ਯਹੂਦੀ ਧਰਮ ਗੁਰੂ ਤੇ ਇੱਕ ਨੌਜਵਾਨ ਸ਼ਾਮਲ ਹੈ। ਹਮਲਾਵਰ ਦੇ ਸੋਸ਼ਲ ਮੀਡੀਆ ਖ਼ਾਤੇ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਸ ਨੇ ਹਮਲਾ ਕਰਨ ਤੋਂ ਪਹਿਲਾਂ ਇੱਕ ਚਿੱਠੀ ਵੀ ਪੋਸਟ ਕੀਤੀ ਸੀ।ਦਰਅਸਲ ਹਮਲਾਵਰ ਭੱਜਣ ਦੀ ਕੋਸ਼ਿਸ਼ ਕਰਦਾ ਕਾਰ ਵਿੱਚ ਫਸ ਗਿਆ ਸੀ। ਇਸੇ ਦੌਰਾਨ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਏਆਰ-15 ਰਫ਼ਲ ਮਿਲੀ ਹੈ। ਇਸੇ ਬੰਦੂਕ ਨਾਲ ਉਸ ਨੇ ਲੋਕਾਂ ‘ਤੇ ਗੋਲ਼ੀਆਂ ਚਲਾਈਆਂ। ਡੋਨਲਡ ਟਰੰਪ ਨੇ ਹਮਲਾਵਰ ਨੂੰ ਫੜਨ ਵਾਸਤੇ ਪੁਲਿਸ ਦੀ ਸ਼ਾਲਘਾ ਕੀਤੀ। 

Related posts

ਕੈਨੇਡਾ ਤੋਂ ਮਿਲ ਰਹੀ ਹੈ ਅਤਿਵਾਦੀ ਸੰਗਠਨਾਂ ਨੂੰ ਵਿੱਤੀ ਮਦਦ: ਕੈਨੇਡੀਅਨ ਰਿਪੋਰਟ

On Punjab

ਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਨੇ ਵਿਚਕਾਰਲਾ ਰਾਹ ਕੱਢਣ ਲਈ ਕੀਤੀ ਤਾਲਿਬਾਨੀ ਮੰਤਰੀ ਨਾਲ ਮੁਲਾਕਾਤ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਨੁਮਾਇੰਦੇ ਡੇਬ੍ਰਾਹ ਲਾਇਨਸ ਨੇ ਤਾਲਿਬਾਨੀ ਸੂਚਨਾ ਤੇ ਸੱਭਿਆਚਾਰ ਮੰਤਰੀ ਖੈਰੂਉੱਲ੍ਹਾ ਖੈਰਖਵਾਹ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਨੇ ਅਫ਼ਗਾਨਿਸਤਾਨ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਡੂੰਘੀ ਚਰਚਾ ਕੀਤੀ। ਦੋਵੇਂ ਹੀ ਧਿਰਾਂ ਇਕ ਸਾਂਝਾ ਆਧਾਰ ਤਲਾਸ਼ ਰਹੇ ਹਨ ਤਾਂ ਕਿ ਸਥਿਰ ਅਫ਼ਗਾਨਿਸਤਾਨ ਲਈ ਅਫ਼ਗਾਨਾਂ ਦਾ ਸਮਰਥਨ ਕੀਤਾ ਜਾ ਸਕੇ। ਅਫ਼ਗਾਨਿਸਤਾਨ ਲਈ ਸੰਯੁਕਤ ਰਾਸ਼ਟਰ ਦੇ ਸਹਾਇਤਾ ਮਿਸ਼ਨ ਵੱਲੋਂ ਡੇਬ੍ਰਾਹ ਨੇ ਟਵੀਟ ਕਰਕੇ ਕਿਹਾ ਕਿ ਬੁੱਧਵਾਰ ਨੂੰ ਇਸ ਦੁਵੱਲੀ ਮੁਲਾਕਾਤ ‘ਚ ਤਾਲਿਬਾਨ ਦੀਆਂ ਜ਼ਰੂਰਤਾਂ ‘ਤੇ ਸਹਿਮਤੀ ਪ੍ਰਗਟਾਈ ਗਈ। ਨਾਲ ਹੀ ਅਜਿਹੇ ਬਿੰਦੂਆਂ ‘ਤੇ ਵਿਚਾਰ ਕੀਤਾ ਗਿਆ ਜਿਸ ‘ਤੇ ਕੌਮਾਂਤਰੀ ਭਾਈਚਾਰਾ ਅਫ਼ਗਾਨੀ ਲੋਕਾਂ ਦੀ ਮਦਦ ਲਈ ਅੱਗੇ ਆ ਸਕੇ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੀ ਸਥਿਰਤਾ ਅਤੇ ਵਿਕਾਸ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਸਕੇ। ਪਿਛਲੇ ਮਹੀਨੇ ਡੇਬ੍ਰਾਹ ਨੇ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨਾਲ ਮੁਲਾਕਾਤ ਕੀਤੀ ਸੀ। ਨਾਲ ਹੀ ਅਫ਼ਗਾਨੀ ਲੋਕਾਂ ਤਕ ਮਨੁੱਖੀ ਸਹਾਇਤਾ ਪਹੁੰਚਾਏ ਜਾਣ ‘ਤੇ ਬਲ ਦਿੱਤਾ ਸੀ।

On Punjab

‘ਬੰਟੋਗੇ ਤੋ ਕਟੋਗੇ…’ ਹੁਣ ਕੈਨੇਡਾ ‘ਚ ਗੂੰਜਿਆ ਨਾਅਰਾ, ਮੰਦਰ ‘ਚ ਹਮਲੇ ਤੋਂ ਬਾਅਦ ਇਕਜੁੱਟ ਹੋਏ ਹਿੰਦੂ; Watch Video PM Justin Trudeau ਨੇ ਵੀ ਇਸ ਘਟਨਾ ‘ਤੇ ਚਿੰਤਾ ਪ੍ਰਗਟਾਈ ਹੈ। ਟਰੂਡੋ ਨੇ ਕਿਹਾ ਕਿ ਹਰੇਕ ਕੈਨੇਡੀਅਨ ਨੂੰ ਆਜ਼ਾਦੀ ਤੇ ਸੁਰੱਖਿਅਤ ਢੰਗ ਨਾਲ ਆਪਣੇ ਧਰਮ ਦਾ ਅਭਿਆਸ ਕਰਨ ਦਾ ਅਧਿਕਾਰ ਹੈ।

On Punjab