PreetNama
ਖਾਸ-ਖਬਰਾਂ/Important News

ਹਿੰਦੀ ਸਣੇ ਛੇ ਹੋਰ ਭਾਸ਼ਾਵਾਂ ‘ਚ ਮਿਲਣਗੇ ਸੁਪਰੀਮ ਕੋਰਟ ਦੇ ਫੈਸਲੇ

ਨਵੀਂ ਦਿੱਲੀਜਲਦੀ ਹੀ ਸੁਪਰੀਮ ਕੋਰਟ ਦੇ ਫੈਸਲੇ ਅੰਗਰੇਜ਼ੀ ਤੋਂ ਇਲਾਵਾ ਛੇ ਹੋਰ ਭਾਸ਼ਾਵਾਂ ‘ਚ ਉੱਪਲਬਧ ਹੋਣਗੇ। ਇਹ ਭਾਸ਼ਾਵਾਂ ਹਿੰਦੀਕੰਨੜਅਸਮਿਆਮਰਾਠੀ ਤੇ ਉੜੀਆ ਹੈ। ਸੁਪਰੀਮ ਕੋਰਟ ਦੀ ਵੈੱਬ ਸਾਈਟ ‘ਤੇ ਇਹ ਸੁਵਿਧਾ ਇਸ ਮਹੀਨੇ ਦੇ ਆਖਰ ਤਕ ਸ਼ੁਰੂ ਹੋਣ ਦੀ ਉਮੀਦ ਹੈ।

2017 ‘ਚ ਕੋਚੀ ‘ਚ ਹੋਈ ਜੱਜਾਂ ਦੇ ਸੰਮੇਲਨ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਮ ਲੋਕਾਂ ਲਈ ਕੋਰਟ ਦੇ ਫੈਸਲੇ ਖੇਤਰੀ ਭਾਸ਼ਾਵਾਂ ‘ਚ ਮੁਹੱਈਆ ਕਰਵਾਉਣ ਦਾ ਸੁਝਾਅ ਦਿੱਤਾ ਸੀ। ਇਸ ਤੋਂ ਬਾਅਦ ਚੀਫ਼ ਜਸਟਿਸ ਦੇ ਆਦੇਸ਼ ‘ਤੇ ਸੁਪਰੀਮ ਕੋਰਟ ਦੀ ਰਜਿਸਟ੍ਰੀ ਨੇ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਹੁਣ ਸੁਪਰੀਮ ਕੋਰਟ ਦੇ ਸਾਫਟਵੇਅਰ ਵਿੰਗ ਨੇ ਇਸ ਲਈ ਸਾਫਟਵੇਅਰ ਤਿਆਰ ਕੀਤਾ ਹੈ। ਇਸ ਨੂੰ ਚੀਫ ਜਸਟਿਸ ਨੇ ਰਸਮੀ ਮਨਜੂਰੀ ਦੇ ਦਿੱਤੀ ਹੈ।

ਕੋਰਟ ਦੇ ਸੀਨੀਅਰ ਅਧਿਕਾਰੀ ਮੁਤਾਬਕ ਸ਼ੁਰੂ ‘ਚ ਛੇ ਭਾਸ਼ਾਵਾਂ ਦਾ ਅਨੁਵਾਦ ਕਰਨ ਲਈ ਚੁਣਿਆ ਗਿਆ ਹੈ। ਇਨ੍ਹਾਂ ਨੂੰ ਹਾਈਕੋਰਟ ਤੋਂ ਆਉਣ ਵਾਲੀ ਅਪੀਲ ਦੇ ਆਧਾਰ ‘ਤੇ ਚੁਣਿਆ ਗਿਆ ਹੈ। ਬਾਅਦ ‘ਚ ਇਸ ‘ਚ ਦੂਜੀਆਂ ਭਾਸ਼ਾਵਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ।

ਸ਼ੁਰੂਆਤ ‘ਚ ਇਸ ‘ਚ ਜਾਇਦਾਦ ਦੇ ਮਾਮਲੇਮਕਾਨ ਮਾਲਕਕਿਰਾਏਦਾਰ ਵਿਵਾਦ ਤੇ ਵਿਆਹੁਤਾ ਝਗੜਿਆਂ ਦੇ ਮਾਮਲਿਆਂ ਦੇ ਨਾਲ ਅਪਰਾਧਿਕ ਮਾਮਲਿਆਂ ਦਾ ਅਨੁਵਾਦ ਕੀਤਾ ਜਾਵੇਗਾ।

Related posts

ਹਰਸਿਮਰਤ ਬਾਦਲ ਲਈ ਮੁਸੀਬਤ ਬਣੀਆਂ ਕਾਲੀਆਂ ਝੰਡੀਆਂ

On Punjab

ਪੰਜਾਬ ਆਪਣੇ ਫੈਸਲੇ ‘ਤੇ ਦ੍ਰਿੜ੍ਹ-ਮੁੱਖ ਮੰਤਰੀ ਵੱਲੋਂ ਵਾਧੂ ਪਾਣੀ ਛੱਡਣ ਤੋਂ ਕੋਰੀ ਨਾਂਹ, ਹਰਿਆਣਾ ਨੇ ਆਪਣਾ ਕੋਟਾ ਪਹਿਲਾਂ ਹੀ ਪੂਰਾ ਕੀਤਾ

On Punjab

ਫੇਸਬੁੱਕ ਨੇ ਜੀਓ ‘ਚ ਖਰੀਦੀ 9.99% ਹਿੱਸੇਦਾਰੀ, 43 ਹਜ਼ਾਰ 574 ਕਰੋੜ ਰੁਪਏ ਦੀ ਹੋਈ ਡੀਲ

On Punjab