PreetNama
ਸਮਾਜ/Social

ਹਿਰਾਸਤ ‘ਚ ਲਏ ਕਾਲੇ ਨਾਗਰਿਕ ਜਾਰਜ ਫਲਾਇਡ ਦੀ ਮੌਤ ਦੇ ਆਰੋਪੀ ਪੁਲਿਸਕਰਮੀ

ਵਾਸ਼ਿੰਗਟਨ: ਕਾਲੇ ਨਾਗਰਿਕ ਜੋਰਜ ਫਲਾਇਡ ਦੀ ਮੌਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਫਲਾਇਡ ਦੀ ਮੌਤ ਦੇ ਦੋਸ਼ੀ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਨ੍ਹਾਂ ‘ਚੋਂ ਇਕ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਸੀ, ਹੁਣ ਬਾਕੀ ਪੁਲਿਸ ਵਾਲਿਆਂ ‘ਤੇ ਵੀ ਕਾਰਵਾਈ ਕੀਤੀ ਗਈ ਹੈ।

ਅਮਰੀਕਾ ਦੇ ਮਿਨੀਆਪੋਲਿਸ ਵਿੱਚ ਇੱਕ ਗੋਰੇ ਪੁਲਿਸ ਅਧਿਕਾਰੀ ਦੁਆਰਾ ਕਾਲੇ ਨਾਗਰਿਕ ਜਾਰਜ ਫਲਾਈਡ ਦੇ ਗੋਡੇ ਨਾਲ ਗਲਾ ਘੁੱਟ ਕੇ ਕੀਤੇ ਕਤਲ ਦਾ ਵਿਰੋਧ ਹੁਣ ਪੂਰੀ ਦੁਨੀਆਂ ਵਿੱਚ ਫੈਲ ਗਿਆ ਹੈ। ਇਸ ਘਟਨਾ ਦੇ ਵਿਰੋਧ ਵਿੱਚ ਸਿਡਨੀ ਤੋਂ ਪੈਰਿਸ ਤੱਕ ਪ੍ਰਦਰਸ਼ਨ ਹੋ ਰਹੇ ਹਨ। ਯੂਰਪੀਅਨ ਯੂਨੀਅਨ (ਈਯੂ) ਦੇ ਚੋਟੀ ਦੇ ਡਿਪਲੋਮੈਟ ਨੇ ਕਿਹਾ ਕਿ ਯੂਰਪੀ ਸੰਘ ਇਸ ਘਟਨਾ ਤੋਂ ਹੈਰਾਨ ਹੈ। ਉਥੇ ਹੀ ਹਜ਼ਾਰਾਂ ਲੋਕਾਂ ਨੇ ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਮਾਰਚ ਕੀਤਾ।ਮਿਨੀਆਪੋਲਿਸ ਵਿੱਚ ਹੋਈ ਸੀ ਕਾਲੇ ਆਦਮੀ ਦੀ ਮੌਤ :

ਪੈਰਿਸ, ਫਰਾਂਸ ਦੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਵਿਰੋਧ ਪ੍ਰਦਰਸ਼ਨ ਭੜਕਿਆ। ਪਿਛਲੇ ਹਫਤੇ ਅਮਰੀਕਾ ਦੇ ਮਿਨੀਆਪੋਲਿਸ ‘ਚ ਫਲਾਈਡ ਦੀ ਮੌਤ ਹੋ ਗਈ ਜਦੋਂ ਇਕ ਗੋਰੇ ਪੁਲਿਸ ਅਧਿਕਾਰੀ ਨੇ ਉਸ ਦੀ ਗਰਦਨ ਨੂੰ ਗੋਡੇ ਨਾਲ ਦਬਾਈ ਰੱਖਿਆ, ਜਦ ਤੱਕ ਉਸ ਨੇ ਦਮ ਨਹੀਂ ਤੋੜ ਦਿੱਤਾ।ਡੈਰੇਕ ਚੌਵਿਨ ਨਾਮ ਦਾ ਇੱਕ ਚਿੱਟਾ ਪੁਲਿਸ ਅਧਿਕਾਰੀ ਜੌਰਜ ਦੇ ਗਲੇ ‘ਤੇ ਗੋਡਿਆਂ ਭਾਰ ਬੈਠਾ ਹੋਇਆ ਸੀ ਅਤੇ ਜਾਰਜ ਵਾਰ-ਵਾਰ ਕਹਿ ਰਿਹਾ ਸੀ, “ਮੈਂ ਸਾਹ ਨਹੀਂ ਲੈ ਸਕਦਾ।”

Related posts

ਸੁਪਰੀਮ ਕੋਰਟ ਵੱਲੋਂ ਮਹਿਲਾ ਰਾਖਵਾਂਕਰਨ ਐਕਟ ਖ਼ਿਲਾਫ਼ ਪਟੀਸ਼ਨਾਂ ’ਤੇ ਸੁਣਵਾਈ ਤੋਂ ਇਨਕਾਰ

On Punjab

ਕੀ ਗਾਹਕਾਂ ਨੂੰ ਮਿਲੇਗੀ ਕਰਜ਼ ‘ਚ ਰਾਹਤ? 1 ਅਕਤੂਬਰ ਤੱਕ ਦੱਸੇਗੀ ਸਰਕਾਰ

On Punjab

ਰੋਮ ਦੇ ਭਾਰਤੀ ਦੂਤਘਰ ‘ਚ ਖ਼ਾਲਿਸਤਾਨੀਆਂ ਵੱਲੋਂ ਭੰਨਤੋੜ

On Punjab