PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਿਮਾਚਲ ਪ੍ਰਦੇਸ਼: ਮੌਸਮ ਵਿਭਾਗ ਵੱਲੋਂ ਤਿੰਨ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਮੀਂਹ ਲਈ ਰੈੱਡ ਅਲਰਟ

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈਣ ਕਾਰਨ ਮੰਡੀ ਜ਼ਿਲ੍ਹੇ ਦੀਆਂ 176 ਸਣੇ 260 ਤੋਂ ਵੱਧ ਸੜਕਾਂ ਬੰਦ ਹਨ। ਸਥਾਨਕ ਮੌਸਮ ਵਿਭਾਗ ਨੇ 6 ਜੁਲਾਈ ਨੂੰ ਕਾਂਗੜਾ, ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਵੱਖ ਵੱਖ ਥਾਵਾਂ ’ਤੇ ਬਹੁਤ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਊਨਾ, ਬਿਲਾਸਪੁਰ, ਹਮੀਰਪੁਰ, ਚੰਬਾ, ਸੋਲਨ, ਸ਼ਿਮਲਾ ਅਤੇ ਕੁੱਲੂ ਜ਼ਿਲ੍ਹਿਆਂ ਲਈ ਅਲੱਗ-ਥਲੱਗ ਥਾਵਾਂ ‘ਤੇ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਹਿਮਾਚਲ ਵਿਚ ਪਿਛਲੇ ਸਾਲ ਮੌਨਸੂਨ ਦੌਰਾਨ ਭਾਰੀ ਪਿਆ ਸੀ ਜਿਸ ਕਾਰਨ ਸੂਬੇ ਵਿਚ ਕਈ ਥਾਈਂ ਜਲ ਥਲ ਤੇ ਢਿੱਗਾਂ ਡਿੱਗਣ ਨਾਲ 550 ਤੋਂ ਵੱਧ ਲੋਕ ਮਾਰੇ ਗਏ ਸਨ।

ਮੌਸਮ ਵਿਭਾਗ ਨੇ ਹੁਣ ਜ਼ਮੀਨ ਖਿਸਕਣ, ਅਚਾਨਕ ਹੜ੍ਹ, ਪਾਣੀ ਭਰਨ ਅਤੇ ਜ਼ਰੂਰੀ ਸੇਵਾਵਾਂ ਨੂੰ ਨੁਕਸਾਨ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਜਲ ਸਰੋਤਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਸਟੇਟ ਐਮਰਜੈਂਸੀ ਅਪ੍ਰੇਸ਼ਨ ਸੈਂਟਰ (SEOC) ਅਨੁਸਾਰ, ਹੁਣ ਤੱਕ ਅਨੁਮਾਨਿਤ ਨੁਕਸਾਨ ਲਗਪਗ 541 ਕਰੋੜ ਰੁਪਏ ਹੈ। ਹਾਲਾਂਕਿ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਨੁਕਸਾਨ 700 ਕਰੋੜ ਰੁਪਏ ਦੇ ਕਰੀਬ ਹੈ ਕਿਉਂਕਿ ਨੁਕਸਾਨ ਦੇ ਵੇਰਵੇ ਹਾਲੇ ਵੀ ਤਿਆਰ ਕੀਤੇ ਜਾ ਰਹੇ ਹਨ।

SEOC ਨੇ ਕਿਹਾ ਕਿ ਭਾਰੀ ਮੀਂਹ ਤੇ ਢਿੱਗਾਂ ਡਿਗਣ ਨਾਲ ਲਗਪਗ 300 ਟ੍ਰਾਂਸਫਾਰਮਰ ਅਤੇ 281 ਜਲ ਸਪਲਾਈ ਯੋਜਨਾਵਾਂ ਵੀ ਪ੍ਰਭਾਵਿਤ ਹੋਈਆਂ ਹਨ।

 

Related posts

ਫਾਨੀ ਦੀ ਦਹਿਸ਼ਤ, 500 ਗਰਭਵਤੀ ਔਰਤਾਂ ਹਸਪਤਾਲ ਦਾਖਲ, ਕਈਆਂ ਨੇ ਦਿੱਤਾ ਬੱਚਿਆਂ ਨੂੰ ਜਨਮ

On Punjab

ਰਾਮਾਇਣ- ਮਹਾਂਭਾਰਤ ਤੋਂ ਬਾਅਦ ਹੁਣ ਟੀਵੀ ‘ਤੇ ਹੋਵੇਗੀ ‘ਸ਼ਕਤੀਮਾਨ’ ਦੀ ਵਾਪਸੀ

On Punjab

Israel Hamas War : ਗਾਜ਼ਾ ‘ਚ ਜੰਗ ਰੁਕਣ ਦੀ ਕੋਈ ਉਮੀਦ ਨਹੀਂ ਹੈ ! ਨੇਤਨਯਾਹੂ ਨੇ ਕਿਹਾ- ‘ਜਦੋਂ ਤੱਕ ਅਸੀਂ ਜੰਗ ਨਹੀਂ ਜਿੱਤ ਲੈਂਦੇ ਉਦੋਂ ਤੱਕ ਸਾਨੂੰ ਕੋਈ ਨਹੀਂ ਰੋਕੇਗਾ’

On Punjab