PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ’ਤੇ ਬਰਫ਼ਬਾਰੀ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਅੱਜ ਦੂਜੇ ਦਿਨ ਵੀ ਬਰਫ਼ਬਾਰੀ ਹੋਈ, ਜਿਸ ਨਾਲ ਤਾਪਮਾਨ ਹੋਰ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਲਾਹੌਲ ਤੇ ਸਪਿਤੀ ਜ਼ਿਲ੍ਹੇ ਦੇ ਗੋਂਧਲਾ ਤੇ ਕੇਲੌਂਗ ਵਿੱਚ ਕ੍ਰਮਵਾਰ ਪੰਜ ਸੈਂਟੀਮੀਟਰ ਅਤੇ ਚਾਰ ਸੈਂਟੀਮੀਟਰ ਬਰਫ਼ਬਾਰੀ ਪਈ।ਸੂਬੇ ਦੇ ਕੁਝ ਹਿੱਸਿਆਂ ਵਿੱਚ ਰੁਕ-ਰੁਕ ਕੇ ਮੀਂਹ ਪਿਆ ਅਤੇ ਐਤਵਾਰ ਸ਼ਾਮ ਤੋਂ ਗੁਲੇਰ ਵਿੱਚ 42 ਮਿਲੀਮੀਟਰ ਮੀਂਹ ਪਿਆ। ਉਪਰੰਤ ਨਗਰੋਟਾ ਸੁਰੀਆਂ ਵਿੱਚ 38.4, ਭਰਵਾਈਂ ਵਿੱਚ 37, ਡੇਰਾ ਗੋਪੀਪੁਰ ਵਿੱਚ 35, ਪੱਛਾੜ ਵਿੱਚ 34.2, ਅਗਹਰ ਵਿੱਚ 32.8, ਨਾਦੌਨ ’ਚ 28 ਮਿਲੀਮੀਟਰ ਅਤੇ ਮੁਰਾਰੀ ਦੇਵੀ ਵਿੱਚ 27 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜੋਤ, ਮੁਰਾਰੀ ਦੇਵੀ, ਸੁੰਦਰਨਗਰ, ਭੁੰਤਰ, ਕਾਂਗੜਾ, ਪਾਲਮਪੁਰ ਅਤੇ ਸ਼ਿਮਲਾ ਵਿੱਚ ਗਰਜ ਦੇ ਨਾਲ ਬਾਰਿਸ਼ ਹੋਈ ਜਦਕਿ ਹਮੀਰਪੁਰ, ਨਾਰਕੰਡਾ, ਕੁਫਰੀ, ਬਜੌਰਾ, ਰਿਕਾਂਗਪੀਓ, ਤਾਬੋ ਅਤੇ ਕੋਟਖਾਈ ਵਿੱਚ 41 ਤੋਂ 57 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ।

ਸ਼ਿਮਲਾ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਅਗਲੇ ਦੋ ਦਿਨਾਂ ਤੱਕ ਮਜ਼ਬੂਤ ਸਰਗਰਮ ਪੱਛਮੀ ਗੜਬੜੀ ਸੂਬੇ ਨੂੰ ਪ੍ਰਭਾਵਿਤ ਕਰੇਗੀ ਅਤੇ ਸਾਰੇ ਜ਼ਿਲ੍ਹਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਕਾਂਗੜਾ ਤੇ ਚੰਬਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਲਾਹੌਲ ਤੇ ਸਪਿਤੀ ਵਿੱਚ ਬਰਫ਼ਬਾਰੀ ਹੋ ਸਕਦੀ ਹੈ।

ਕਸ਼ਮੀਰ ਵਿੱਚ ਬਰਫ਼ਬਾਰੀ ਤੇ ਮੀਂਹ ਕਾਰਨ ਪਾਰਾ ਡਿੱਗਿਆ: ਕਸ਼ਮੀਰ ਦੇ ਉੱਪਰੀ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਅੱਜ ਵਾਦੀ ਵਿੱਚ ਦਿਨ ਦੇ ਤਾਪਮਾਨ ’ਚ ਭਾਰੀ ਨਿਘਾਰ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਨੰਤਨਾਗ ਜ਼ਿਲ੍ਹੇ ਦੇ ਸਿੰਥਨ ਟੌਪ, ਗੁਲਮਰਗ ਦੇ ਅਫ਼ਰਵਤ, ਜ਼ੋਜਿਲਾ ਪਾਸ, ਕੁਪਵਾੜਾ ਦੇ ਬੰਗਸ, ਗੁਰੇਜ਼ ਵਾਦੀ ਦੇ ਰਾਜ਼ਦਾਨ ਪਾਸ ਅਤੇ ਹੋਰ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ। ਉਨ੍ਹਾਂ ਦੱਸਿਆ ਕਿ ਸ੍ਰੀਨਗਰ ਸ਼ਹਿਰ ਸਣੇ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਅੱਜ ਵਾਦੀ ਵਿੱਚ ਦਿਨ ਦਾ ਤਾਪਮਾਨ ਲਗਪਗ 10 ਡਿਗਰੀ ਤੱਕ ਡਿੱਗਆ। ਮੌਸਮ ਵਿਭਾਗ ਨੇ ਵਾਦੀ ਵਿੱਚ ਅਗਲੇ 24 ਘੰਟਿਆਂ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

Related posts

Russia Ukraine War: ਯੂਕਰੇਨ ਦੇ ਲੋਕਾਂ ਨੂੰ ਕ੍ਰਿਸਮਸ ‘ਚ ਵੀ ਨਹੀਂ ਮਿਲੇਗੀ ਸ਼ਾਂਤੀ, ਰੂਸ ਨੇ ਕਿਹਾ- ਜੰਗ ਜਾਰੀ ਰਹੇਗੀ

On Punjab

ਕੈਨੇਡਾ: ਕਤਲ ਕੇਸ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ 25 ਸਾਲ ਦੀ ਕੈਦ

On Punjab

ਲਾਸ ਵੇਗਾਸ ਦੇ ਪੱਤਰਕਾਰ ਜੈਫ ਜਰਮਨ ਦੀ ਚਾਕੂ ਮਾਰ ਕੇ ਹੱਤਿਆ, ਘਰ ਦੇ ਬਾਹਰ ਮਿਲੀ ਲਾਸ਼

On Punjab