PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਿਮਾਚਲ ਦੇ ਚੰਬਾ ’ਚ ਵਾਹਨ ਡੂੰਘੀ ਖੱਡ ’ਚ ਡਿੱਗਾ, 3 ਮੌਤਾਂ

ਸ਼ਿਮਲਾ- ਹਿਮਾਚਲ ਦੇ ਚੰਬਾ ਜ਼ਿਲ੍ਹੇ ਵਿਚ ਚੂਰਾ ਅਸੈਂਬਲੀ ਹਲਕੇ ਵਿਚ ਬੁੱਧਵਾਰ ਦੇਰ ਰਾਤ ਇਕ ਵਾਹਨ ਦੇ 200 ਮੀਟਰ ਡੂੰਘੀ ਖੱਡ ਵਿਚ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਵਾਹਨ ਵਿਚ ਸਵਾਰ ਵਿਅਕਤੀ ਇਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ ਜਦੋਂ ਦੇਵੀਕੋਟੀ-ਤੇਪਾ ਰੋਡ ’ਤੇ ਹਾਦਸਾ ਵਾਪਰ ਗਿਆ।

ਮ੍ਰਿਤਕਾਂ ਦੀ ਪਛਾਣ ਡਰਾਈਵਰ ਰਾਜਿੰਦਰ ਕੁਮਾਰ, ਪੰਮੀ ਕੁਮਾਰ ਤੇ ਸਚਿਨ ਵਜੋਂ ਹੋਈ ਹੈ। ਦੋ ਜ਼ਖਮੀਆਂ ਅਮਰ ਸਿੰਘ ਤੇ ਧਰਮ ਸਿੰਘ ਨੂੰ ਤੀਸਾ ਦੇ ਸਿਵਲ ਹਸਪਤਾਲ ਤੋੀ ਚੰਬਾ ਮੈਡੀਕਲ ਕਾਲਜ ਵਿਚ ਰੈਫਰ ਕੀਤਾ ਗਿਆ ਹੈ। ਇਹ ਸਾਰੇ ਚੰਬਾ ਦੇ ਸਥਾਨਕ ਵਸਨੀਕ ਹਨ। ਪੁਲੀਸ ਤੇ ਮੁਕਾਮੀ ਲੋਕਾਂ ਨੂੰ ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਪੋਸਟਮਾਰਟ ਮਗਰੋਂ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ। ਪੁਲੀਸ ਨੇ ਕੇਸ ਦਰਜ ਕਰਕੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਵਿੱਢ ਦਿੱਤੀ ਹੈ।

Related posts

ਸੁਪਰੀਮ ਕੋਰਟ ਵਲੋਂ ਯੂਜੀਸੀ ਦੇ ਨਵੇਂ ਨਿਯਮਾਂ ’ਤੇ ਰੋਕ

On Punjab

ਦਿੱਲੀ ‘ਚ ਕੇਜਰੀਵਾਲ ਦੀ ਸ਼ਾਨਦਾਰ ਜਿੱਤ ਪਿੱਛੇ ਜਾਣੋ ਕਿਹੜੀ ਸੀ ਉਨ੍ਹਾਂ ਦੀ ਗੁਪਤ ਟੀਮ

On Punjab

‘ਟੱਲੀ’ ਹੋ ਕੇ ਸਕੂਲ ਪੁੱਜੀ ਅਧਿਆਪਕਾ ਮੁਅੱਤਲ, ਵਿਭਾਗੀ ਜਾਂਚ ਸ਼ੁਰੂ

On Punjab