PreetNama
ਸਮਾਜ/Social

ਹਿਮਾਚਲ ‘ਚ ਫਸੇ ਪਹਾੜਾਂ ‘ਚ ਘੁੰਮਣ ਗਏ ਸੈਲਾਨੀ, ਕੁੱਲੂ ਤੋਂ ਮਨਾਲੀ ਤਕ ਹਾਈਵੇਅ ਢਹਿ-ਢੇਰੀ

ਚੰਡੀਗੜ੍ਹ: ਹੜ੍ਹਾਂ ਨਾਲ ਦੇਸ਼ ਭਰ ਵਿੱਚ ਵੱਡੀ ਤਬਾਹੀ ਮਚੀ ਹੈ। ਕੁੱਲੂ ਤੋਂ ਮਨਾਲੀ ਤਕ ਨੈਸ਼ਨਲ ਹਾਈਵੇਅ ਵੀ ਹੜ੍ਹਾਂ ਦੀ ਮਾਰ ਸਹਿੰਦਾ ਹੋਇਆ ਢਹਿ-ਢੇਰੀ ਹੋ ਗਿਆ। ਇਸ ਤੋਂ ਬਾਅਦ ਮਨਾਲੀ ਵਿੱਚ ਫਸੇ ਸੈਲਾਨੀਆਂ ਨੂੰ ਸੜਕ ਖੁੱਲ੍ਹਣ ਤੋਂ ਬਾਅਦ ਕੁੱਲੂ ਤੇ ਮੰਡੀ ਭੇਜਿਆ ਗਿਆ। ਨੈਸ਼ਨਲ ਹਾਈਵੇ ਦੀ ਸੜਕ ਅੰਦਰ ਧਸ ਗਈ ਤੇ ਕਈ ਜਗ੍ਹਾ ਲੈਂਡਸਲਾਈਡ ਦੀਆਂ ਘਟਨਾਵਾਂ ਵੀ ਵਾਪਰੀਆਂ।

 

ਉੱਧਰ ਮਨਾਲੀ ਦੇ ਐਸਡੀਐਮ ਅਮਿਤ ਗੁਲੇਰੀਆ ਨੇ ਦੱਸਿਆ ਕਿ ਅਜੇ ਵੀ ਸੈਲਾਨੀ ਫਸੇ ਹੋਏ ਹਨ। ਹਾਲਾਂਕਿ ਸੈਲਾਨੀਆਂ ਨਾਲ ਫਸੇ ਹਿਮਾਚਲ ਦੇ ਮੰਤਰੀ ਨੂੰ ਹੈਲੀਕਾਪਟਰ ਰਾਹੀਂ ਰੈਸਕਿਊ ਕੀਤਾ ਗਿਆ ਪਰ ਸੈਲਾਨੀਆਂ ਨੂੰ ਸੜਕ ਖੁੱਲ੍ਹਣ ਦੀ ਉਡੀਕ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਰੋਹਤਾਂਗ ਵਿੱਚ ਤਾਜ਼ਾ ਲੈਂਡਸਲਾਈਡ ਹੋਣ ਕਾਰਨ ਸੜਕ ਫਿਰ ਤੋਂ ਬੰਦ ਹੋਈ ਹੈ। ਅੰਦਾਜ਼ਨ 300 ਗੱਡੀਆਂ ਸੜਕ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੀਆਂ ਹਨ।

 

ਦੂਜੇ ਪਾਸੇ ਮਨਾਲੀ ਦੇ ਵੋਲਵੋ ਬੱਸ ਸਟੈਂਡ ਤੋਂ ਸੜਕ ਫਿਰ ਤੋਂ ਖਰਾਬ ਹੋ ਗਈ। ਪਿਛਲੇ ਸਾਲ ਹਿਮਾਚਲ ਵਿੱਚ ਹੜ੍ਹ ਦੇ ਪਾਣੀ ਦੀ ਚਪੇਟ ਵਿੱਚ ਆਈ ਬੱਸ ਦੀ ਜਗ੍ਹਾ ਨੇੜੇ ਸੜਕ ਫਿਰ ਤੋਂ ਪਾਣੀ ਵਿੱਚ ਰੁੜ੍ਹ ਗਈ। ਹਾਲਾਂਕਿ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵੱਲੋਂ ਇਸ ਸੜਕ ਨੂੰ ਪਿਛਲੇ ਸਾਲ ਦੁਬਾਰਾ ਤੋਂ ਬਣਾਇਆ ਗਿਆ ਸੀ, ਪਰ ਨਵੀਂ ਸੜਕ ਬਣੀ ਹੋਈ ਇੱਕ ਸਾਲ ਵੀ ਹੜ੍ਹ ਸਾਹਮਣੇ ਟਿਕ ਨਾ ਸਕੀ।

 

ਹੁਣ ਇਸ ਵਾਰ ਹੜ੍ਹ ਆਉਣ ‘ਤੇ ਸੜਕ ਦਾ ਉਹੀ ਹਿੱਸਾ ਫਿਰ ਤੋਂ ਪਾਣੀ ਵਿੱਚ ਰੁੜ੍ਹ ਗਿਆ ਜੋ ਪਿਛਲੇ ਸਾਲ ਰੁੜਿਆ ਸੀ। ਸੜਕ ਦੇ ਹਾਲਾਤ ਦੇਖ ਕੇ ਪ੍ਰਸ਼ਾਸਨ ਤੇ ਖੜ੍ਹੇ ਸਵਾਲ ਹੁੰਦੇ ਹਨ ਕਿ ਆਖਿਰਕਾਰ ਹਿਮਾਚਲ ਦੀਆਂ ਸੜਕਾਂ ਕਿੰਨੀਆਂ ਸੁਰੱਖਿਅਤ ਹਨ? ਇੱਕ ਸਾਲ ਪੁਰਾਣੀ ਸੜਕ ਵੀ ਇੰਨੀ ਮਜ਼ਬੂਤ ਨਹੀਂ ਜੋ ਕਿ ਪਹਿਲੇ ਹੜ੍ਹ ਵਿੱਚ ਹੀ ਉਸੇ ਜਗ੍ਹਾ ਤੋਂ ਫਿਰ ਰੁੜ੍ਹ ਗਈ।

Related posts

ਬਾਪੂ ਮੇਰਾ ਅੜਬ ਸੁਭਾਅ ਦਾ

Pritpal Kaur

ਕੈਨੇਡਾ ਦੀਆਂ ਫੈਡਰਲ ਚੋਣਾਂ ’ਚ 16 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ, ਜਸਟਿਨ ਟਰੂਡੋ ਮੁੜ ਕਰਨਗੇ ਘੱਟ ਗਿਣਤੀ ਸਰਕਾਰ ਦੀ ਅਗਵਾਈ

On Punjab

Breaking: ਸੀਆਰਪੀਐਫ ਪਾਰਟੀ ‘ਤੇ ਅੱਤਵਾਦੀ ਹਮਲਾ, ਜਵਾਨ ਜ਼ਖਮੀ

On Punjab