PreetNama
ਸਿਹਤ/Health

ਹਾਲੇ ਵੀ ਜੇ ਤੁਸੀਂ ਦਫ਼ਤਰ ਜਾ ਰਹੇ ਹੋ, ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਕੋਰੋਨਾ ਇਨਫੈਕਸ਼ਨ ਤੋਂ ਰਹਿ ਸਕਦੇ ਹੋ ਬਚੇ

ਕੋਰੋਨਾ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਜ਼ਿਆਦਾਤਰ ਦਫ਼ਤਰਾਂ ਨੇ ਵਰਕ ਫਰੋਮ ਹੋਮ ਕਰ ਦਿੱਤਾ ਹੈ ਤੇ ਕਈ ਜਗ੍ਹਾ ਗਿਣੇ-ਚੁਣੇ ਕਰਮਚਾਰੀਆਂ ਨੂੰ ਆਉਣ ਦੀ ਆਗਿਆ ਹੈ। ਇਸ ਲਈ ਜੇ ਤੁਹਾਨੂੰ ਵੀ ਦਫ਼ਤਰ ਜਾਣਾ ਪੈ ਰਿਹਾ ਹੈ ਤਾਂ ਬਹੁਤ ਸੰਭਾਲ ਕੇ ਰਹਿਣ ਦੀ ਜ਼ਰੂਰਤ ਹੈ।

 ਪਬਲਿਕ ਟਰਾਂਸਪੋਰਟ ਵਿਚ ਯਾਤਰਾ ਕਰਨ ਤੋਂ ਬਚੋ, ਇਹ ਸੁਰੱਖਿਅਤ ਨਹੀਂ ਹੈ। ਜਦ ਵੀ ਤੁਸੀਂ ਮੈਟਰੋ, ਬੱਸ ਜਾਂ ਕਿਸੇ ਪਬਲਿਕ ਟਰਾਂਸਪੋਰਟ ਦੁਆਰਾ ਯਾਤਰਾ ਕਰਦੇ ਹੋ ਤਾਂ ਦੂਜੇ ਯਾਤਰੀਆਂ ਤੋਂ ਦੂਰੀ ਬਣਾ ਰੱਖੋ ਤੇ ਵਾਹਨ ਦੀ ਸੀਟ, ਗਲਾਸ ਤੇ ਪੋਲਸ ਆਦਿ ਨੂੰ ਹੱਥ ਨਾ ਲਗਾਓ।

⦁ ਦਫ਼ਤਰ ਵਿਚ ਸਭ ਦੀ ਜ਼ਿੰਮੇਵਾਰੀ ਹੈ ਕਿ ਆਪਸ ਵਿਚ ਗੱਲ ਕਰਦੇ ਸਮੇਂ ਵੀ ਇਕ ਦੂਜੇ ਤੋਂ 6 ਫੁੱਟ ਦੀ ਦੂਰੀ ਬਣਾ ਰੱਖੋ, ਮਾਸਕ ਪਾ ਕੇ ਰੱਖੋ ਤੇ ਸੈਨੀਟਾਈਜ਼ਰ ਦੀ ਵਰਤੋਂ ਕਰਦੇ ਰਹੋ।
⦁ ਦਫ਼ਤਰ ਵਿਚ ਇਕ ਦੂਜੇ ਨਾਲ ਹੱਥ ਮਿਲਾਉਣ, ਗਲੇ ਮਿਲਣ ਦੀ ਬਜਾਏ ਦੂਰੋਂ ਹਾਏ, ਹੈਲੋ ਕਰਨਾ ਜ਼ਿਆਦਾ ਵਧੀਆ ਰਹੇਗਾ।
⦁ ਇਸਦੇ ਇਲਾਵਾ ਕਿਸੇ ਨਾਲ ਖਾਣ-ਪਾਣ ਵਾਲੀਆਂ ਚੀਜ਼ਾਂ ਆਦਿ ਸ਼ੇਅਰ ਨਾ ਕਰੋ।

⦁ ਦਫ਼ਤਰ ਵਿਚ ਆਪਣੀ ਸੀਟ ‘ਤੇ ਬੈਠ ਕੇ ਹੀ ਕੰਮ ਕਰੋ।
⦁ ਆਲੇ-ਦੁਆਲੇ ਸਫ਼ਾਈ ਰੱਖ।
⦁ ਦੂਜਿਆਂ ਦੀ ਸੀਟ ‘ਤੇ ਜਾਣ ਤੋਂ ਬਚੋ।
⦁ ਸਾਥੀਆਂ ਨਾਲ ਗੱਲਬਾਤ ਕਰਦੇ ਸਮੇਂ 6 ਫੁੱਟ ਦੀ ਦੂਰੀ ਬਣਾ ਕੇ ਰੱਖੋ।
⦁ ਮਾਸਕ ਹਮੇਸ਼ਾ ਪਾਈ ਰੱਖੋ ਕਿਉਂਕਿ ਹੁਣ ਵਾਇਰਸ ਹਵਾ ਰਾਹੀਂ ਵੀ ਫੈਲਦਾ ਹੈ।

Related posts

ਠੰਢ ‘ਚ ਜ਼ਿਆਦਾ ਹੁੰਦਾ ਹੈ ਹਾਰਟ ਅਟੈਕ ਦਾ ਖ਼ਤਰਾ, ਜਾਣੋ ਬਚਾਅ ਦੇ ਤਰੀਕੇ

On Punjab

ਅੱਖਾਂ ਦੇ ਦੁਆਲੇ ਕਾਲੇ ਘੇਰਿਆ ਨੂੰ ਇੰਝ ਕਰੋ ਖ਼ਤਮ

On Punjab

ਲਸਣ ਦੇ ਛਿਲਕਿਆਂ ਨਾਲ ਹੁੰਦਾ ਹੈ ਸਿਰ ਦਰਦ ਦੂਰ !

On Punjab