59.31 F
New York, US
March 10, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਾਦਸੇ ’ਚ ਮੋਈ ਪਤਨੀ ਦੀ ਲਾਸ਼ ਮੋਟਰਸਾਈਕਲ ’ਤੇ ਬੰਨ੍ਹ ਕੇ ਲਿਜਾਣ ਲਈ ਮਜਬੂਰ ਹੋਇਆ ਪਤੀ

ਨਾਗਪੁਰ- ਜਬਲਪੁਰ ਕੌਮੀ ਸ਼ਾਹਰਾਹ ‘ਤੇ ਐਤਵਾਰ ਨੂੰ ਮੋਰਫਤਾ ਖੇਤਰ ਦੇ ਨੇੜੇ ਇੱਕ ਦਿਲ-ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਰਾਹਗੀਰਾਂ ਵੱਲੋਂ ਕੋਈ ਮਦਦ ਨਾ ਮਿਲਣ ‘ਤੇ ਇੱਕ ਵਿਅਕਤੀ ਨੂੰ ਆਪਣੀ ਮ੍ਰਿਤਕ ਪਤਨੀ ਦੀ ਲਾਸ਼ ਨੂੰ ਆਪਣੇ ਮੋਟਰਸਾਈਕਲ ਨਾਲ ਬੰਨ੍ਹ ਲਿਜਾਣ ਲਈ ਮਜਬੂਰ ਹੋਣਾ ਪਿਆ।

ਔਰਤ ਦੀ ਪਛਾਣ ਗਿਆਰਸੀ ਅਮਿਤ ਯਾਦਵ ਵਜੋਂ ਹੋਈ ਹੈ, ਜਿਸ ਦੀ ਦੁਪਹਿਰ ਦੇ ਕਰੀਬ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾਉਣ ਤੋਂ ਬਾਅਦ ਮੌਕੇ ‘ਤੇ ਹੀ ਮੌਤ ਹੋ ਗਈ। ਹਾਈਵੇਅ ‘ਤੇ ਲੋਕਾਂ ਤੋਂ ਉਸ ਦੀ ਲਾਸ਼ ਲਿਜਾਣ ਵਿੱਚ ਮਦਦ ਲਈ ਮਿੰਨਾਂ ਕਰਨ ਦੇ ਬਾਵਜੂਦ ਉਸਦੇ ਪਤੀ ਅਮਿਤ ਯਾਦਵ ਦੀ ਕਿਸੇ ਨੇ ਕਥਿਤ ਤੌਰ ‘ਤੇ ਕੋਈ ਮਦਦ ਨਹੀਂ ਕੀਤੀ।

ਇਹ ਜੋੜਾ ਪਿਛਲੇ ਦਹਾਕੇ ਤੋਂ ਨਾਗਪੁਰ ਦੇ ਕੋਰਡੀ ਨੇੜੇ ਲੋਨਾਰਾ ਵਿੱਚ ਰਹਿ ਰਿਹਾ ਸੀ। ਹਾਦਸੇ ਦੇ ਸਮੇਂ, ਉਹ ਲੋਨਾਰਾ ਤੋਂ ਦੇਵਲਾਪਰ ਰਾਹੀਂ ਕਰਨਪੁਰ ਜਾ ਰਹੇ ਸਨ।

ਅਮਿਤ ਦੀ ਇੰਝ ਆਪਣੀ ਪਤਨੀ ਦੀ ਲਾਸ਼ ਨੂੰ ਲਿਜਾਣ ਦਾ ਇੱਕ ਪ੍ਰੇਸ਼ਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ, ਜਿਸ ਨਾਲ ਦੇਸ਼ ਵਿਆਪੀ ਰੋਸ ਪੈਦਾ ਹੋ ਗਿਆ ਹੈ।

ਰਿਪੋਰਟਾਂ ਦੱਸਦੀਆਂ ਹਨ ਕਿ ਵੀਡੀਓ ਬਣਾਉਣ ਵਾਲੀ ਹਾਈਵੇਅ ਪੁਲੀਸ ਨੇ ਸ਼ੁਰੂ ਵਿੱਚ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਉਸ ਨੇ ਇਸਦੀ ਪਾਲਣਾ ਨਹੀਂ ਕੀਤੀ, ਤਾਂ ਉਨ੍ਹਾਂ ਨੇ ਉਸਨੂੰ ਕੁਝ ਦੂਰੀ ‘ਤੇ ਰੋਕਿਆ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਬਾਅਦ ਵਿੱਚ ਇਸਨੂੰ ਪੋਸਟਮਾਰਟਮ ਲਈ ਨਾਗਪੁਰ ਦੇ ਮੇਓ ਹਸਪਤਾਲ ਭੇਜ ਦਿੱਤਾ ਗਿਆ।

Related posts

ਰੈਪਰ ਕਾਨੇ ਵੈਸਟ ਨੇ ਕੀਤਾ ਵੱਡਾ ਐਲਾਨ, ਡੋਨਾਲਡ ਟਰੰਪ ‘ਤੇ ਜੋਅ ਬਿਡੇਨ ਨੂੰ ਦੇਣਗੇ ਟੱਕਰ

On Punjab

ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੂੰ ਫੋਰਟਿਸ ਹਸਪਤਾਲ ਤੋਂ ਮਿਲੀ ਛੁੱਟੀ

On Punjab

ਉਮਰ-ਫਾਰੂਕ ਤੋਂ ਬਾਅਦ ਮਹਿਬੂਬਾ ਮੁਫਤੀ ਨੂੰ ਵੀ ਅੱਜ ਕੀਤਾ ਜਾ ਸਕਦਾ ਹੈ ਬਰੀ

On Punjab