PreetNama
ਸਮਾਜ/Social

ਹਵਾਈ ਕਿਰਾਏ ਮਹਿੰਗੇ ਹੋਣਗੇ, 1 ਸਤੰਬਰ ਤੋਂ ਵਧਣਗੀਆਂ ਹਵਾਬਾਜ਼ੀ ਸੁਰੱਖਿਆ ਫੀਸਾਂ

ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਵਾਬਾਜ਼ੀ ਸੁਰੱਖਿਆ ਫੀਸ ਵਧਾਉਣ ਦਾ ਫੈਸਲਾ ਕੀਤਾ ਹੈ। ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿਚ ਹਵਾਬਾਜ਼ੀ ਸੁਰੱਖਿਆ ਫੀਸਾਂ ਵਿਚ ਵਾਧਾ ਹੋਵੇਗਾ। ਇਸ ਨਾਲ ਹਵਾਈ ਯਾਤਰਾ ਥੋੜੀ ਮਹਿੰਗੀ ਹੋ ਜਾਵੇਗੀ। ਇਸ ਕਰਕੇ 1 ਸਤੰਬਰ ਤੋਂ ਹਵਾਈ ਕਿਰਾਏ ਮਹਿੰਗੇ ਹੋ ਸਕਦੇ ਹਨ। ਅਧਿਕਾਰੀਆਂ ਮੁਤਾਬਕ ਘਰੇਲੂ ਉਡਾਣਾਂ ਵਿਚ ਹਵਾਬਾਜ਼ੀ ਸੁਰੱਖਿਆ ਫੀਸਾਂ ਹੁਣ 160 ਰੁਪਏ ਹੋ ਜਾਣਗੀਆਂ। ਅੰਤਰਰਾਸ਼ਟਰੀ ਉਡਾਣਾਂ ਵਿਚ ਇਹ ਵੱਧ ਕੇ 5.2 ਹੋ ਜਾਵੇਗਾ।

ਏਅਰ ਲਾਈਨਸ ਗਾਹਕ ਵਲੋਂ ਟਿਕਟ ਬੁਕਿੰਗ ਦੌਰਾਨ ਹਵਾਬਾਜ਼ੀ ਸੁਰੱਖਿਆ ਫੀਸਾਂ ਇਕੱਤਰ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਸਰਕਾਰ ਦੇ ਹਵਾਲੇ ਕਰਦੀਆਂ ਹਨ। ਹਵਾਬਾਜ਼ੀ ਸੁਰੱਖਿਆ ਫੀਸਾਂ ਦੀ ਵਰਤੋਂ ਦੇਸ਼ ਭਰ ਦੇ ਹਵਾਈ ਅੱਡਿਆਂ ਦੀ ਰੱਖਿਆ ਲਈ ਕੀਤੀ ਜਾਂਦੀ ਹੈ। ਹਵਾਬਾਜ਼ੀ ਮੰਤਰਾਲੇ ਨੇ ਵੀ ਪਿਛਲੇ ਸਾਲ ਇਸ ਫੀਸ ਵਿੱਚ ਵਾਧਾ ਕੀਤਾ ਸੀ।

ਕੋਰੋਨਾਵਾਇਰਸ ਸੰਕਰਮਣ ਨੂੰ ਰੋਕਣ ਲਈ ਲੌਕਡਾਊਨ ਹੋਣ ਕਾਰਨ ਹਵਾਈ ਯਾਤਰਾ ਵੀ ਸੀਮਤ ਹੋ ਗਈ ਹੈ। ਇਸ ਨਾਲ ਏਅਰਲਾਈਨਾਂ ਦੀ ਕਮਾਈ ‘ਤੇ ਬਹੁਤ ਅਸਰ ਹੋਇਆ ਹੈ। ਕੋਰੋਨਾਵਾਇਰਸ ਨੇ ਯਾਤਰਾ, ਸੈਰ-ਸਪਾਟਾ ਅਤੇ ਹਵਾਬਾਜ਼ੀ ਖੇਤਰ ਨੂੰ ਸਭ ਤੋਂ ੲਧ ਪ੍ਰਭਾਵਿਤ ਕੀਤਾ ਹੈ।

Related posts

ਕਾਂਗਰਸ ਨੇ ਅਡਾਨੀ ਸਮੂਹ ਦੇ ਲੈਣ-ਦੇਣ ਵਿੱਚ ਜੇਪੀਸੀ ਦੀ ਮੰਗ ਕੀਤੀ

On Punjab

ਸੁਪਰੀਮ ਕੋਰਟ ਵੱਲੋਂ ਮਹਿਲਾ ਕੇਂਦਰਿਤ ਕਾਨੂੰਨਾਂ ਦੀ ਗਲਤ ਵਰਤੋਂ ਦਾ ਦੋਸ਼ ਲਾਉਣ ਵਾਲੀ ਪਟੀਸ਼ਨ ਖਾਰਜ

On Punjab

ਪੋਕਸੋ ਕੇਸ: ਜਬਰ ਜਨਾਹ ਕਾਰਨ 14 ਸਾਲਾ ਬੱਚੀ ਹੋਈ ਗਰਭਵਤੀ, ਪੁਲੀਸ ਵੱਲੋਂ ਮੁਲਜ਼ਮ ਗ੍ਰਿਫ਼ਤਾਰ

On Punjab