PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਮੋੋਦੀ

ਪੰਜਾਬ-ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਹੁਣ ਉਹ ਦਿਨ ਦੂਰ ਨਹੀਂਂ ਜਦੋਂ ਲੁਧਿਆਣਾ ਤੋਂ ਮਹਿਜ਼ 35 ਕਿਲੋਮੀਟਰ ਦੂਰ ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਹੋਵੇਗਾ। ਲੰਬੀ ਉਡੀਕ ਤੋਂ ਬਾਅਦ ਆਖ਼ਿਰਕਾਰ 27 ਜੁਲਾਈ ਨੁੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਅੱਡੇ ਦਾ ਵਰਚੁਅਲੀ ਉਦਘਾਟਨ ਕਰਨਗੇ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤੌਰ ’ਤੇ ਏਅਰ ਇੰਡੀਆ ਅਤੇ ਵਿਸਤਾਰਾ ਏਅਰਲਾਈਨ ਪਹਿਲੇ ਹਫ਼ਤੇ ਹਲਵਾਰਾ ਤੋਂ ਦਿੱਲੀ ਲਈ ਹਫ਼ਤੇ ਵਿੱਚ ਦੋ ਉਡਾਣਾਂ ਸ਼ੁਰੂ ਕਰਨਗੀਆਂ । ਇਸ ਤੋਂ ਬਾਅਦ ਮੰਗ ਅਨੁਸਾਰ ਉਡਾਣਾਂ ਦੀ ਗਿਣਤੀ ਵਧਾਈ ਜਾਵੇਗੀ।

ਕਾਬਿਲੇਗ਼ੌਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕਾਰਜਕਾਲ ਦੌਰਾਨ 2018 ਵਿੱਚ ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦੀ ਮਨਜ਼ੂਰੀ ਦਿੱਤੀ ਗਈ ਸੀ। ਪਿਛਲੇ 6 ਸਾਲਾਂ ਦੌਰਾਨ ਕਈ ਵਾਰ ਰੁਕਾਵਟਾਂ ਤੋਂ ਬਾਅਦ ਪਿਛਲੇ ਸਾਲ 2024 ਵਿੱਚ ਪਿੰਡ ਐਤੀਆਣਾ ਦੀ 161 ਏਕੜ ਜ਼ਮੀਨ ਉਪਰ ਸਿਵਲ ਟਰਮੀਨਲ ਦੀ ਉਸਾਰੀ ਮੁਕੰਮਲ ਕਰ ਲਈ ਗਈ ਸੀ ਪਰ ਭਾਰਤੀ ਹਵਾਈ ਸੈਨਾ ਸਮੇਤ ਵੱਖ-ਵੱਖ ਵਿਭਾਗੀ ਮਨਜ਼ੂਰੀਆਂ ਮਿਲਣ ਦੀ ਉਡੀਕ ਕਰਦਿਆਂ ਲੋਕਾਂ ਨੂੰ ਲੰਬੀ ਉਡੀਕ ਕਰਨੀ ਪਈ।

Related posts

ਸਬ-ਇੰਸਪੈਕਟਰ ‘ਤੇ ਔਰਤ ਨੂੰ ਦਰੜਨ ਦੀ ਕੋਸ਼ਿਸ਼ ਦਾ ਦੋਸ਼; ਸੀਸੀਟੀਵੀ ਫੁਟੇਜ ਆਈ ਸਾਹਮਣੇ

On Punjab

ਕੀ ਭਾਜਪਾ ਤੇ ਅਕਾਲੀ ਦਲ ‘ਚ ਮੁੜ ਹੋਵੇਗਾ ਗਠਜੋੜ? ਮੰਤਰੀ ਹਰਦੀਪ ਪੁਰੀ ਨੇ ਕਹੀ ਵੱਡੀ ਗੱਲ

On Punjab

ਇਸ ਦੇਸ਼ ‘ਚ ਪਾਬੰਦੀਆਂ ਦਾ ਦੌਰ ਫਿਰ ਤੋਂ ਸ਼ੁਰੂ, ਅੱਜ ਰਾਤ ਤੋਂ ਇਕ ਹੋਰ ਲਾਕਡਾਊਨ ਦੀ ਸ਼ੁਰੂਆਤ

On Punjab