ਚੰਡੀਗੜ੍ਹ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਰਿਆਣਾ ਤੇ ਗੋਆ ਵਿਚ ਨਵੇਂ ਰਾਜਪਾਲਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ਼ ਵਿਚ ਨਵੇਂ ਉਪ ਰਾਜਪਾਲ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਰਾਸ਼ਟਰਪਤੀ ਭਵਨ ਤੋਂ ਸੋਮਵਾਰ ਨੂੰ ਜਾਰੀ ਫੁਰਮਾਨਾਂ ਮੁਤਾਬਕ ਪ੍ਰੋ. ਅਸੀਮ ਕੁਮਾਰ ਘੋਸ਼ (Prof Ashim Kumar Ghosh) ਨੂੰ ਹਰਿਆਣਾ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਰਾਜਪਾਲ ਬੰਡਾਰੂ ਦੱਤਾਤ੍ਰੇਅ ਦੀ ਥਾਂ ਲੈਣਗੇ।
ਇਸੇ ਤਰ੍ਹਾਂ ਪੁਸ਼ਪਤੀ ਅਸ਼ੋਕ ਗਜਪਤੀ ਰਾਜੂ (Pusapati Ashok Gajapathi Raju) ਨੂੰ ਗੋਆ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਲੱਦਾਖ਼ ਦੇ ਨਵੇਂ ਉਪ ਰਾਜਪਾਲ ਦੀ ਜ਼ਿੰਮੇਵਾਰੀ ਕਵਿੰਦਰ ਗੁਪਤਾ (Kavinder Gupta) ਨੂੰ ਸੌਂਪੀ ਗਈ ਹੈ।
ਰਾਸ਼ਟਰਪਤੀ ਨੇ ਨਾਲ ਹੀ ਲੱਦਾਖ਼ ਦੇ ਉਪ ਰਾਜਪਾਲ ਬ੍ਰਿਗੇਡੀਅਰ ਡਾ. ਬੀਡੀ ਮਿਸ਼ਰਾ (ਸੇਵਾਮੁਕਤ) (Brig Dr BD Mishra (Retd.) ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।