PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਰਮੀਤ ਸਿੰਘ ਕਾਲਕਾ ਪ੍ਰਧਾਨ ਤੇ ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਬਣੇ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜਕਾਰਨੀ ਦੀ ਅੱਜ ਹੋਈ ਚੋਣ ਵਿਚ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੂੰ ਮੁੜ ਇਨ੍ਹਾਂ ਅਹੁਦਿਆਂ ਲਈ ਚੁਣਿਆ ਗਿਆ। ਕਮੇਟੀ ਦੀ ਕਾਰਜਕਾਰਨੀ ਵਿੱਚ ਬਹੁਤੀ ਤਬਦੀਲੀ ਨਹੀਂ ਕੀਤੀ ਗਈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਕਮੇਟੀ ਦਫ਼ਤਰ ਵਿਖੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਦਫ਼ਤਰ ਦੇ ਮੁੱਖ ਗੇਟ ਅੱਗੇ ਸੁਰੱਖਿਆ ਦਸਤਾ ਤਾਇਨਾਤ ਸੀ, ਜਿਸ ਤੋਂ ਅੱਗੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਜਾਣ ਦਿੱਤਾ ਗਿਆ, ਜਿਨ੍ਹਾਂ ਦੀ ਇਸ ਚੋਣ ਪ੍ਰਕਿਰਿਆ ਦੌਰਾਨ ਲੋੜ ਸੀ। ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਜ਼ਿਆਦਾਤਰ ਮੈਂਬਰ ਰਕਾਬਗੰਜ ਸਾਹਿਬ ਦੇ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਪਹੁੰਚੇ ਜਦੋਂਕਿ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੌਣੇ 11 ਵਜੇ ਤੱਕ ਵੀ ਨਹੀਂ ਪਹੁੰਚੇ ਸਨ।

Related posts

ਬਰਤਾਨਵੀ ਹਾਈ ਕੋਰਟ ਨੇ ਵਿਜੇ ਮਾਲਿਆ ਨੂੰ ਦੀਵਾਲੀਆ ਐਲਾਨਿਆ, ਹੁਣ ਦੁਨੀਆ ਭਰ ‘ਚ ਜ਼ਬਤ ਕੀਤੀਆਂ ਜਾ ਸਕਣਗੀਆਂ ਉਸਦੀਆਂ ਜਾਇਦਾਦਾਂ

On Punjab

ਭਾਰਤੀ ਕਪਾਹ ‘ਤੇ ਰੋਕ, ਪਾਕਿ ਦੀ ਟੈਕਸਟਾਈਲ ਸਨਅਤ ਸੰਕਟ ‘ਚ, ਸਰਕਾਰ ਨੂੰ ਰੋਕ ਹਟਾਉਣ ਲਈ ਕਿਹਾ

On Punjab

ਮੁੱਖ ਮੰਤਰੀ ਨੇ ਖਰੀਦਿਆ 191 ਕਰੋੜ ਦਾ ਜਹਾਜ਼, ਜਾਣੋ ਖਾਸੀਅਤ

On Punjab