PreetNama
ਫਿਲਮ-ਸੰਸਾਰ/Filmy

ਹਨੀਮੂਨ ‘ਤੇ ਕਿੱਥੇ ਜਾਣਗੇ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ, ਸਿੰਗਰ ਨੇ ਹੰਸਦੇ ਹੋਏ ਦੱਸਿਆ ਜਗ੍ਹਾ ਦਾ ਨਾਂ

ਬਿੱਗ ਬੌਸ ਫੇਮ ਰਾਹੁਲ ਵੈਦਿਆ ਤੇ ਉਨ੍ਹਾਂ ਦੀ ਗਰਲਫ੍ਰੈਂਡ ਦਿਸ਼ਾ ਪਰਮਾਰ ਹੁਣ ਤੋਂ ਦੋ ਦਿਨ ਬਾਅਦ 16 ਜੁਲਾਈ ਨੂੰ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਦੋਵੇਂ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਨਾਲ ਚਲ ਰਹੀਆਂ ਹਨ। ਡਾਸਿੰਗ ਪ੍ਰਕਟਿਸ ਤੋਂ ਲੈ ਕੇ ਸ਼ਾਪਿੰਗ ਤਕ ਵੀਡੀਓ ਲਗਾਤਾਰ ਸਾਹਮਣੇ ਆ ਰਹੀ ਹੈ ਜਿਨ੍ਹਾਂ ‘ਚ ਦਿਸ਼ਾ ਤੇ ਰਾਹੁਲ ਕਾਫੀ ਮਸਤੀ ਕਰਦੇ ਦਿਖ ਰਹੇ ਹਨ। ਫੈਨਜ਼ ਵੀ ਰਾਹੁਲ ਤੇ ਦਿਸ਼ਾ ਦੇ ਵਿਆਹ ਦੀਆਂ ਫੋਟੋਜ਼ ਦੇਖਣ ਕਾਫੀ ਐਕਸਾਈਟਿਡ ਹੈ। ਦੂਜੇ ਫੈਨਜ਼ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਦੋਵੇਂ ਹਨੀਮੂਨ ਲਈ ਕਿੱਥੇ ਜਾਣਗੇ। ਇਸ ਬਾਰੇ ਰਾਹੁਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੁਣ ਤਕ ਡਿਸਾਈਡ ਨਹੀਂ ਕੀਤਾ ਹੈ ਕਿ ਉਹ ਕਿੱਥੇ ਜਾਣਗੇ। ਸਿੰਗਰ ਨੇ ਮਜ਼ਾਰ ‘ਚ ਕਿਹਾ ਉਹ ਲੋਨਾਵਾਲਾ ਜਾ ਸਕਦੇ ਹਨ।

ਟਾਈਮ ਆਫ ਇੰਡੀਆ ਨਾਲ ਗੱਲਬਾਤ ‘ਚ ਰਾਹੁਲ ਨੇ ਕਿਹਾ ਮੈਨੂੰ ਹਾਲੇ ਤਕ ਪਲਾਨ ਕਰਨ ਦਾ ਟਾਈਮ ਨਹੀਂ ਮਿਲਿਆ ਹੈ। ਆਪਣੇ ਵਿਆਹ ਨੂੰ ਲੈ ਕੇ ਮੈਂ ਬੁਹਤ ਐਕਸਾਈਟਿਡ ਹਾਂ। ਮੈਨੂੰ ਹਾਲੇ ਤਕ ਯਕੀਨ ਨਹੀਂ ਹੁੰਦਾ ਕਿ ਮੇਰੇ ਘਰ ‘ਚ ਡਾਂਸ ਪ੍ਰੈਕਟਿਸ ਚਲ ਰਹੀ ਹੈ। ਮੈਂ ਅੱਜ ਤਕ ਆਪਣੇ ਦੋਸਤਾਂ ਦੇ ਵਿਆਹ ‘ਚ ਡਾਂਸ ਕੀਤਾ ਹੈ ਪਰ ਹੁਣ ਉਹ ਮੇਰੇ ਵਿਆਹ ‘ਚ ਡਾਂਸ ਕਰਨ ਲਈ ਪ੍ਰੈਕਟਿਸ ਕਰ ਰਹੇ ਹਨ। ਮੈਂ ਹੁਣ ਹੋਰ ਉਸ ਦਿਨ ਦਾ ਇੰਤਜ਼ਾਰ ਨਹੀਂ ਕਰ ਸਕਦਾ ਜਿਸ ਦਿਨ ਦਿਸ਼ਾ ਮੇਰੀ ਪਤਨੀ ਬਣੇਗੀ।

Related posts

ਬਾਲੀਵੁਡ ਦੇ ਇਹਨਾਂ ਸਿਤਾਰਿਆਂ ਨੇ ਬਿਨ੍ਹਾਂ ਤਲਾਕ ਲਏ ਕਰਵਾਇਆ ਦੂਜਾ ਵਿਆਹ

On Punjab

ਅਦਾਕਾਰਾ ਨਲਿਨੀ ਨੇਗੀ ਨੂੰ ਬੁਰੀ ਤਰ੍ਹਾਂ ਕੁੱਟਿਆ, ਸਹੇਲੀ ਤੇ ਉਸ ਦੀ ਮਾਂ ਖਿਲਾਫ ਐਫਆਈਆਰ

On Punjab

‘KGF 2’ ‘ਚ ਇਸ ਰੂਪ ‘ਚ ਦਿੱਸੇਗੀ ਰਵੀਨਾ, ਜਨਮ ਦਿਨ ‘ਤੇ ਫੈਨਸ ਨੂੰ ਮਿਲਿਆ ਖ਼ਾਸ ਤੌਹਫਾ

On Punjab