PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਨੀਮੂਨ ਡਰਾਉਣਾ ਹੋਮਸਟੇਅ ’ਚੋਂ ਮਿਲੇ ਮੰਗਲਸੂਤਰ ਨਾਲ ਕਿਵੇਂ ਹਨੀਮੂਨ ਕਤਲ ਦੀ ਗੁੱਥੀ ਸੁਲਝੀ

ਸ਼ਿਲੌਂਗ- ਮੇਘਾਲਿਆ ਦੀ ਡੀਜੀਪੀ ਆਈ.ਨੋਨਰਾਂਗ ਨੇ ਕਿਹਾ ਕਿ ਹਨੀਮੂਨ ਮਨਾਉਣ ਲਈ ਆਏ ਰਾਜਾ ਰਘੂਵੰਸ਼ੀ ਤੇ ਉਸ ਦੀ ਪਤਨੀ ਸੋਨਮ ਲਾਪਤਾ ਹੋਣ ਤੋਂ ਪਹਿਲਾਂ ਆਪਣਾ ਸੂਟਕੇਸ ਸੋਹਰਾ ਵਿਚ ਹੋਮਸਟੇਅ ’ਚ ਹੀ ਛੱਡ ਗਏ ਸਨ। ਡੀਜੀਪੀ ਨੇ ਦਾਅਵਾ ਕੀਤਾ ਕਿ ਸੂਟਕੇਸ ਵਿਚੋਂ ਮਿਲੇ ‘ਮੰਗਲਸੂਤਰ’ ਤੇ ‘ਅੰਗੂਠੀ’ ਨਾਲ ਤਫ਼ਤੀਸ਼ਕਾਰਾਂ ਨੂੰ Honeymoon Murder case ਦੀ ਗੁੱਥੀ ਸੁਲਝਾਉਣ ਵਿਚ ਮਦਦ ਮਿਲੀ।

ਸੋਨਮ (25) ਅਤੇ ਰਾਜਾ (29) ਦਾ ਵਿਆਹ 11 ਮਈ ਨੂੰ ਇੰਦੌਰ ਵਿੱਚ ਹੋਇਆ ਸੀ ਅਤੇ ਉਹ 20 ਮਈ ਨੂੰ ਆਪਣੇ ਹਨੀਮੂਨ ਲਈ ਅਸਾਮ ਦੇ ਗੁਹਾਟੀ ਰਾਹੀਂ ਮੇਘਾਲਿਆ ਪਹੁੰਚੇ। ਦੋਵੇਂ 23 ਮਈ ਨੂੰ ਪੂਰਬੀ ਖਾਸੀ ਪਹਾੜੀਆਂ ਜ਼ਿਲ੍ਹੇ ਦੇ ਸੋਹਰਾ ਵਿੱਚ ਨੋਂਗਰਿਆਟ ਪਿੰਡ ਦੇ ਇੱਕ ਹੋਮਸਟੇਅ ਵਿਚੋਂ ਚੈੱਕ ਆਊਟ ਕਰਨ ਤੋਂ ਕੁਝ ਘੰਟੇ ਬਾਅਦ ਲਾਪਤਾ ਹੋ ਗਏ ਸਨ।

ਰਾਜਾ ਦੀ ਲਾਸ਼ 2 ਜੂਨ ਨੂੰ ਵੇਸਾਵਡੋਂਗ ਫਾਲਸ (ਝਰਨੇ) ਨੇੜੇ ਇੱਕ ਖੱਡ ਵਿੱਚੋਂ ਮਿਲੀ ਸੀ। ਸੋਨਮ ਦੀ ਭਾਲ ਜਾਰੀ ਸੀ, ਜੋ 9 ਜੂਨ ਦੀ ਸਵੇਰ ਨੂੰ ਕਰੀਬ 1200 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਸਾਹਮਣੇ ਆਈ ਸੀ। ਉਸ ਨੇ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ ਕਿਉਂਕਿ ਪੁਲੀਸ ਨੇ ਉਸ ਦੇ ਪੁਰਸ਼ ਦੋਸਤ ਰਾਜ ਕੁਸ਼ਵਾਹਾ ਅਤੇ ਰਾਜਾ ਦੇ ਕਤਲ ਲਈ ਭਾੜੇ ’ਤੇ ਲਏ ਤਿੰਨ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਸੀ।

ਡੀਜੀਪੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਸਾਨੂੰ ਸੋਨਮ ਦਾ ‘ਮੰਗਲਸੂਤਰ’ ਅਤੇ ਇੱਕ ਅੰਗੂਠੀ ਉਸ ਸੂਟਕੇਸ ਵਿੱਚੋਂ ਮਿਲੀ ਜੋ ਇਸ ਜੋੜੇ ਨੇ ਸੋਹਰਾ ਦੇ ਇੱਕ ਹੋਮਸਟੇਅ ਵਿਚ ਛੱਡ ਦਿੱਤਾ ਸੀ। ਇਕ ਵਿਆਹੁਤਾ ਮਹਿਲਾ ਵੱਲੋਂ ਗਹਿਣੇ ਪਿੱਛੇ ਛੱਡੇ ਜਾਣ ਨੇ ਸਾਨੂੰ ਉਸ ਉੱਤੇ ਸ਼ੱਕ ਕਰਨ ਦਾ ਇਕ ਅਹਿਮ ਸੁਰਾਗ ਦਿੱਤਾ।’’ ਜਾਂਚ ਵਿਚ ਸ਼ਾਮਲ ਇੱਕ ਹੋਰ ਪੁਲੀਸ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਹ ਜੋੜਾ 22 ਮਈ ਨੂੰ ਬਿਨਾਂ ਕਿਸੇ ਅਗਾਊਂ ਬੁਕਿੰਗ ਦੇ ਸੋਹਰਾ ਦੇ ਹੋਮਸਟੇਅ ਵਿੱਚ ਪਹੁੰਚਿਆ ਸੀ।

ਅਧਿਕਾਰੀ ਨੇ ਕਿਹਾ ਕਿ ਇਸ ਜੋੜੇ ਨੂੰ ਉਥੇ ਕਮਰਾ ਨਹੀਂ ਮਿਲਿਆ ਤੇ ਉਨ੍ਹਾਂ ਆਪਣੇ ਸੂਟਕੇਸ ਨੂੰ ਉਸੇ ਹੋਮਸਟੇਅ ਵਿਚ ਰੱਖਣ ਦਾ ਫੈਸਲਾ ਕੀਤਾ ਕਿਉਂਕਿ ਜੇ ਅਜਿਹਾ ਨਾ ਕਰਦੇ ਤਾਂ ਡਬਲ ਡੈਕਰ ਰੂਟ ਬ੍ਰਿਜ ਦੇਖਣ ਲਈ ਨੋਂਗਰਿਆਟ ਪਿੰਡ ਵਿਚ ਪੈਦਲ ਤੁਰ ਕੇ ਜਾਣਾ ਮੁਸੀਬਤ ਬਣ ਜਾਂਦਾ। ਇਸ ਜੋੜੇ ਨੇ ਆਪਣਾ ਸੂਟਕੇਸ ਸੋਹਰਾ ਹੋਮਸਟੇਅ ਵਿਚ ਹੀ ਰੱਖਿਆ ਤੇ 23 ਮਈ ਨੂੰ ਵੱਡੇ ਤੜਕੇ ਚੈੱਕਆਊਟ ਕਰਨ ਤੋਂ ਪਹਿਲਾਂ ਨੌਂਗਰੀਆਟ ਵਿਚ ਇਕ ਹੋਮਸਟੇਅ ’ਚ ਰਾਤ ਗੁਜ਼ਾਰੀ। ਉਹ ਸੋਹਰਾ ਤੋਂ ਪੈਦਲ ਵਾਪਸ ਆਏ, ਪਾਰਕਿੰਗ ’ਚੋਂ ਆਪਣਾ ਸਕੂਟਰ ਲਿਆ ਤੇ ਵੇਸਾਵਡੋਂਗ ਫਾਲਸ ਚਲੇ ਗਏ, ਜਿੱਥੇ ਭਾੜੇ ਦੇ ਤਿੰਨ ਕਾਤਲਾਂ ਨੇ ਸੋਨਮ ਰਘੂਵੰਸ਼ੀ ਦੇ ਸਾਹਮਣੇ ਉਸ ਦੇ ਪਤੀ ਰਾਜ ਦਾ ਕਥਿਤ ਕਤਲ ਕਰ ਦਿੱਤਾ।

ਇਸ ਖ਼ਬਰ ਏਜੰਸੀ ਨੇ ਸ਼ਨਿੱਚਰਵਾਰ ਨੂੰ ਰਿਪੋਰਟ ਦਿੱਤੀ ਸੀ ਕਿ ਇੱਕ ਟੂਰ ਗਾਈਡ ਨੇ ਜੋੜੇ ਨੂੰ ਹਿੰਦੀ ਬੋਲਣ ਵਾਲੇ ਤਿੰਨ ਵਿਅਕਤੀਆਂ ਨਾਲ ਦੇਖਿਆ ਸੀ ਜਦੋਂ ਉਹ ਨੋਂਗਰਿਆਟ ਤੋਂ ਸੋਹਰਾ ਵਾਪਸ ਚੜ੍ਹਾਈ ਚੜ੍ਹ ਰਹੇ ਸਨ। ਪੁਲੀਸ ਅਧਿਕਾਰੀ ਨੇ ਕਿਹਾ, ‘‘ਦੋਸ਼ੀਆਂ ਨੇ ਅਪਰਾਧ ਕਬੂਲ ਕਰ ਲਿਆ ਹੈ, ਸਾਰੇ ਸਬੂਤਾਂ ਮੌਜੂਦ ਹਨ, ਇਨਕਾਰ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ।’’ ਸ਼ਿਲੌਂਗ ਦੀ ਅਦਾਲਤ ਨੇ ਸੋਨਮ, ਉਸ ਦੇ ਬੁਆਇਫਰੈਂਡ ਰਾਜ ਅਤੇ ਤਿੰਨ ਭਾੜੇ ਦੇ ਕਾਤਲਾਂ ਨੂੰ ਅੱਠ ਦਿਨਾਂ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ।

Related posts

ਜਸਟਿਸ ਵਿਨੋਦ ਚੰਦਰਨ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ

On Punjab

ਉੱਘੇ ਫਿਲਮਸਾਜ਼ ਸ਼ਿਆਮ ਬੈਨੇਗਲ ਦਾ ਦੇਹਾਂਤ

On Punjab

ਈਰਾਨ ‘ਚ ਕੁੜੀਆਂ ਦੇ 10 ਸਕੂਲਾਂ ‘ਤੇ ਗੈਸ ਦਾ ਹਮਲਾ, 100 ਤੋਂ ਵੱਧ ਵਿਦਿਆਰਥਣਾਂ ਹਸਪਤਾਲ ‘ਚ ਦਾਖਲ

On Punjab