PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਕੈਨੇਡਾ ਜਾਣ ਤੋਂ ਰੋਕਿਆ

ਚੰਡੀਗੜ੍ਹ- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਅੱਜ ਦਿੱਲੀ ਦੇ ਹਵਾਈ ਅੱਡੇ ’ਤੇ ਰੋਕ ਲਿਆ ਗਿਆ ਜਿਸ ਕਰਕੇ ਉਹ ਕੈਨੇਡਾ ਨਹੀਂ ਜਾ ਸਕੇ। ਬਲਵਿੰਦਰ ਕੌਰ ਅੱਜ ਦੁਪਹਿਰ 12 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇ ਜਿੱਥੋਂ ਉਨ੍ਹਾਂ ਨੇ ਕੈਨੇਡਾ ਲਈ ਰਵਾਨਾ ਹੋਣਾ ਸੀ ਪ੍ਰੰਤੂ ਏਅਰਪੋਰਟ ਅਥਾਰਿਟੀ ਨੇ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਹੀ ਰੋਕ ਲਿਆ। ਬਲਵਿੰਦਰ ਕੌਰ ਦੀ ਬੇਟੀ ਐਡਮਿੰਟਨ ’ਚ ਰਹਿ ਰਹੀ ਹੈ ਜਿਸ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਉਹ ਦੋਹਤੇ ਨੂੰ ਦੇਖਣ ਲਈ ਹੀ ਕੈਨੇਡਾ ਜਾ ਰਹੇ ਸਨ।

ਏਅਰਪੋਰਟ ਅਥਾਰਿਟੀ ਦੇ ਅਧਿਕਾਰੀਆਂ ਨੇ ਬਲਵਿੰਦਰ ਕੌਰ ਨੂੰ ਕੈਨੇਡਾ ਜਾਣ ਤੋਂ ਰੋਕਣ ਪਿੱਛੇ ਜ਼ਿਲ੍ਹਾ ਪੁਲੀਸ ਕਪਤਾਨ ਦਿਹਾਤੀ ਅੰਮ੍ਰਿਤਸਰ ਵੱਲੋਂ ਜਾਰੀ ਲੁੱਕ ਆਊਟ ਨੋਟਿਸ ਦਾ ਹਵਾਲਾ ਦਿੱਤਾ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਵੀ ਇੰਗਲੈਂਡ ਜਾਣ ਤੋਂ ਰੋਕਿਆ ਗਿਆ ਸੀ। ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਕੋਲ ਕੈਨੇਡਾ ਦਾ ਵੈਲਿਡ ਵੀਜ਼ਾ ਹੈ ਅਤੇ ਭਾਰਤ ਸਰਕਾਰ ਅਜਿਹੀਆਂ ਰੋਕਾਂ ਲਾ ਕੇ ਉਨ੍ਹਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾ ਰਹੀ ਹੈ।

ਚੇਤੇ ਰਹੇ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਕੌਮੀ ਸੁਰੱਖਿਆ ਐਕਟ ਅਧੀਨ ਡਿਬਰੂਗੜ੍ਹ ਜੇਲ੍ਹ ’ਚ ਬੰਦ ਹਨ। ਬਲਵਿੰਦਰ ਕੌਰ ਦਾ ਕਹਿਣਾ ਸੀ ਕਿ ਉਸ ਖ਼ਿਲਾਫ਼ ਤਾਂ ਕਿਤੇ ਵੀ ਕੋਈ ਪੁਲੀਸ ਕੇਸ ਦਰਜ ਨਹੀਂ ਹੈ ਅਤੇ ਫਿਰ ਵੀ ਉਨ੍ਹਾਂ ਨੂੰ ਕੈਨੇਡਾ ਜਾਣ ਤੋਂ ਰੋਕਣਾ ਪੂਰੀ ਤਰ੍ਹਾਂ ਕਾਨੂੰਨੀ ਤੌਰ ’ਤੇ ਵੀ ਗ਼ਲਤ ਹੈ। ਵੇਰਵਿਆਂ ਅਨੁਸਾਰ ਬਲਵਿੰਦਰ ਕੌਰ ਨੇ ਅੱਜ ਦਿੱਲੀ ਤੋਂ ਦੁਬਈ ਲਈ ਰਵਾਨਾ ਹੋਣਾ ਸੀ ਅਤੇ ਉੱਥੋਂ ਕੁਨੈਕਟਿਡ ਫਲਾਈਟ ਜ਼ਰੀਏ ਅੱਗੇ ਕੈਨੇਡਾ ਜਾਣਾ ਸੀ। ਅੱਜ ਇਸੇ ਦੌਰਾਨ ਤਰਸੇਮ ਸਿੰਘ ਆਪਣੇ ਪੁੱਤਰ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਲਈ ਰੇਲ ਰਸਤੇ ਡਿਬਰੂਗੜ੍ਹ ਜੇਲ੍ਹ ਜਾ ਰਹੇ ਹਨ।

Related posts

ਇਜ਼ਰਾਈਲ ਹਮਾਸ ਯੁੱਧ : ਔਸਤ ਗਜ਼ਾਨੀਆਂ ਨੂੰ ਹਰ ਰੋਜ਼ ਰੋਟੀ ਦੇ ਦੋ ਟੁਕੜਿਆਂ ਤੇ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ – ਸੰਯੁਕਤ ਰਾਸ਼ਟਰ

On Punjab

ਫੜਨਵੀਸ ਦੇ ਅਸਤੀਫ਼ੇ ਮਗਰੋਂ ਉਧਵ ਠਾਕਰੇ ਚੁੱਕਣਗੇ CM ਅਹੁਦੇ ਦੀ ਸਹੁੰ !

On Punjab

ਰੋੜਾਂ ਰੁਪਏ ਗਬਨ ਮਾਮਲੇ ‘ਚ ਸਹਿਕਾਰੀ ਸਭਾ ਦੇ ਮੈਨੇਜਰ ਖਿਲਾਫ ਕੇਸ ਦਰਜ

On Punjab