72.05 F
New York, US
May 12, 2025
PreetNama
ਖਾਸ-ਖਬਰਾਂ/Important News

ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ ਜਾਵੇਗਾ ਹਿਊਸਟਨ ਟੋਲਵੇਅ ਦਾ ਨਾਮ

ਅਮਰੀਕਾ: ਅਮਰੀਕਾ ਦੇ ਹਿਊਸਟਨ ਵਿੱਚ ਭਾਰਤੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਇੱਕ ਟੋਲਵੇਅ ਦਾ ਨਾਂ ਰੱਖਣ ਦੀ ਸਿਫਾਰਿਸ਼ ਕੀਤੀ ਗਈ ਹੈ । ਹਾਲਾਂਕਿ ਇਸ ਅਪੀਲ ਲਈ ਹਾਲੇ ਟੈਕਸਾਸ ਆਵਾਜਾਈ ਵਿਭਾਗ ਤੋਂ ਮਨਜ਼ੂਰੀ ਲੈਣਾ ਬਾਕੀ ਹੈ । ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਧਾਲੀਵਾਲ ਦੀ ਡਿਊਟੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ ।
ਦਰਅਸਲ, ਹੈਰਿਸ ਕਾਊਂਟੀ ਕਮਿਸ਼ਨਰ ਕੋਰਟ ਵੱਲੋਂ ਸੈਮ ਹਿਊਸਟਨ ਟੋਲਵੇਅ ਦੇ ਇਕ ਹਿੱਸੇ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਲ ‘ਤੇ ਰੱਖਣ ਦੀ ਸਿਫਾਰਿਸ਼ ਕੀਤੀ ਗਈ ਹੈ । ਜਿਸਨੂੰ ਕੋਰਟ ਦੇ ਮੈਂਬਰਾਂ ਵੱਲੋਂ ਪ੍ਰੇਸਿਨਕਟ-2 ਦੇ ਕਮਿਸ਼ਨਰ ਐਂਡ੍ਰੀਅਨ ਗਾਰਸੀਆ ਦੀ ਅਪੀਲ ‘ਤੇ ਸਵੀਕਾਰ ਕਰ ਲਿਆ ਗਿਆ ਹੈ । ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ ਟੈਕਸਾਸ 249 ਤੇ ਯੂ.ਐਸ. 290 ਦੇ ਵਿਚਾਲੇ ਰੋਡਵੇਅ ਦੇ ਇਕ ਹਿੱਸੇ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਣ ਦੀ ਅਪੀਲ ਕੀਤੀ ਗਈ ਸੀ ।
ਫਿਲਹਾਲ ਇਸ ਅਪੀਲ ਨੂੰ ਟੈਕਸਾਸ ਆਵਾਜਾਈ ਵਿਭਾਗ ਤੋਂ ਮਨਜ਼ੂਰੀ ਮਿਲਣਾ ਬਾਕੀ ਹੈ । ਭਾਰਤ-ਅਮਰੀਕਾ ਚੈਂਬਰ ਆਫ ਕਾਮਰਸ ਗ੍ਰੇਟਰ ਹਿਊਸਟਨ ਦੇ ਸੰਸਥਾਪਕ ਸਕੱਤਰ ਜਗਦੀਪ ਅਹਲੂਵਾਲੀਆ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ. ਇਸ ਦੇ ਪ੍ਰਧਾਨ ਸਵਪਨ ਧੈਰਯਾਵਾਨ ਨੇ ਕਿਹਾ ਕਿ ਭਾਰਤੀ-ਅਮਰੀਕੀ ਨਾਇਕ ਨੂੰ ਇਹ ਸਨਮਾਨ ਦੇਣਾ ਬਿਲਕੁਲ ਸਹੀ ਫੈਸਲਾ ਹੈ ।

ਦੱਸ ਦੇਈਏ ਕਿ ਬੀਤੀ 27 ਸਤੰਬਰ ਨੂੰ ਹਿਊਸਟਨ ਸ਼ਹਿਰ ਵਿੱਚ ਡਿਊਟੀ ‘ਤੇ ਤਾਇਨਾਤ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ।

Related posts

ਸ਼ਰਾਬੀ ਔਰਤ ਨੇ ਬੱਚੇ ਨੂੰ ਗੇਂਦ ਵਾਂਗ ਉੱਪਰ ਨੂੰ ਸੁੱਟਿਆ, ਟੁੱਟੀ ਬਾਂਹ; ਬਾਲ ਸ਼ੋਸ਼ਣ ਦੇ ਦੋਸ਼ ‘ਚ 2 ਗ੍ਰਿਫ਼ਤਾਰ

On Punjab

ਤਾਲਿਬਾਨ ਦੀ ਅਮਰੀਕਾ ਨੂੰ ਚਿਤਾਵਨੀ, 31 ਅਗਸਤ ਤਕ ਅਫ਼ਗਾਨਿਸਤਾਨ ਤੋਂ ਖ਼ਾਲੀ ਕਰੋ ਫੌਜ, ਵਰਨਾ ਭੁਗਤਨੇ ਪੈਣਗੇ ਗੰਭੀਰ ਨਤੀਜੇ

On Punjab

Sri Lanka Economic Crisis : ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹੈ ਸ਼੍ਰੀਲੰਕਾ, ਵਧਣਗੀਆਂ ਤੇਲ ਦੀਆਂ ਕੀਮਤਾਂ, ਜਾਣੋ ਪੂਰੀ ਖ਼ਬਰ

On Punjab