72.05 F
New York, US
May 6, 2025
PreetNama
ਫਿਲਮ-ਸੰਸਾਰ/Filmy

ਸੰਜੇ ਦੱਤ ਨੇ ਦਿੱਤੀ ਕੈਂਸਰ ਮਾਤ, ਹੁਣ ਪੂਰੀ ਤਰ੍ਹਾਂ ਠੀਕ

ਅਗਸਤ ਮਹੀਨੇ ‘ਚ ਖ਼ਬਰ ਸਾਹਮਣੇ ਆਈ ਸੀ ਕਿ ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ ਲੰਗਸ ਦੇ ਕੈਂਸਰ ਦਾ ਸ਼ਿਕਾਰ ਹੋ ਗਏ ਹਨ। ਜਿਸ ਤੋਂ ਬਾਅਦ ਸੰਜੇ ਦੱਤ ਨੂੰ ਕਈ ਵਾਰ ਮੁੰਬਈ ਦੇ ਲੀਲਾਵਤੀ ਅਤੇ ਕੋਕਿਲਾਬੇਨ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਨਵੀਂਆਂ ਰਿਪੋਰਟਸ ਅਨੁਸਾਰ ਸੰਜੇ ਦੱਤ ਹੁਣ ਪੂਰੀ ਤਰ੍ਹਾਂ ਕੈਂਸਰ ਤੋਂ ਮੁਕਤ ਹਨ। ਸੰਜੇ ਦੱਤ ਦੇ ਕਰੀਬੀ ਦੋਸਤ ਅਤੇ ਪਿਛਲੇ ਚਾਰ ਦਹਾਕਿਆਂ ਤੋਂ ਫਿਲਮ ਇੰਡਸਟਰੀ ਦੇ ਮਸ਼ਹੂਰ ਨਾਮ ਰਾਜ ਬਾਂਸਲ ਨੇ ਜੈਪੁਰ ਤੋਂ ਏਬੀਪੀ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਸੰਜੇ ਦੱਤ ਹੁਣ ਪੂਰੀ ਤਰ੍ਹਾਂ ਕੈਂਸਰ ਤੋਂ ਠੀਕ ਹੋ ਗਏ ਹਨ।

ਰਾਜ ਬਾਂਸਲ ਨੇ ਏਬੀਪੀ ਨੂੰ ਦੱਸਿਆ, “ਸੰਜੇ ਦੱਤ ਕੱਲ ਆਪਣੇ PET ਸਕੈਨ ਲਈ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਗਏ ਸ। ਡਾਕਟਰਾਂ ਨੇ ਉਨ੍ਹਾਂ ਦੇ ਚੈਕ-ਅਪ ਕਰਨ ਤੋਂ ਬਾਅਦ ਦੱਸਿਆ ਕਿ ਉਹ ਹੁਣ ਕੈਂਸਰ ਤੋਂ ਮੁਕਤ ਹਨ। PET ਸਕੈਨ ਟੈਸਟ ਦੁਨੀਆ ਭਰ ਦਾ ਕੈਂਸਰ ਦਾ ਸਭ ਤੋਂ ਕਾਰਗਰ ਟੈਸਟ ਮੰਨਿਆ ਜਾਂਦਾ ਹੈ। ਸੰਜੇ ਦੱਤ ਦੇ ਇਕ ਪਰਿਵਾਰਿਕ ਮੈਂਬਰ ਨੇ ਵੀ ਕਿਹਾ ਕਿ, “ਖ਼ਬਰ ਆਈ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਸਿਰਫ ਛੇ ਮਹੀਨੇ ਦੀ ਹੈ …ਪਰ ਅਜਿਹੀ ਕੋਈ ਗੱਲ ਨਹੀਂ ਸੀ।”ਜਿਵੇਂ ਹੀ ਸੰਜੇ ਦੱਤ ਦੇ ਲੰਗਸ ਕੈਂਸਰ ਤੋਂ ਪੀੜਤ ਹੋਣ ਦਾ ਪਤਾ ਚੱਲਿਆ ਓਸੇ ਵੇਲੇ ਉਨ੍ਹਾਂ ਦਾ ਮੁੰਬਈ ਵਿੱਚ ਇਲਾਜ਼ ਸ਼ੁਰੂ ਕੀਤਾ ਗਿਆ ਸੀ ਅਤੇ ਇਲਾਜ਼ ਦਾ ਉਨ੍ਹਾਂ ‘ਤੇ ਬਿਹਤਰ ਪ੍ਰਭਾਵ ਪਿਆ ਹੈ।” ਪ੍ਰਮਾਤਮਾ ਦੀ ਕਿਰਪਾ ਅਤੇ ਸਾਰੇ ਲੋਕਾਂ ਦੇ ਆਸ਼ੀਰਵਾਦ ਨਾਲ, ਇਲਾਜ਼ ਬਿਲਕੁਲ ਠੀਕ ਹੋਇਆ ਹੈ ਤੇ ਉਹ ਬਿਲਕੁਲ ਤੰਦਰੁਸਤ ਹਨ।” ਸੰਜੇ ਦੱਤ ਦੀ ਆਖਰੀ ਫਿਲਮ “ਸੜਕ 2” ਸੀ। ਸੰਜੇ ਦੇ ਮਸ਼ਹੂਰ ‘ਹੇਅਰ ਸਟਾਈਲਿਸਟ’ ਆਲੀਮ ਹਕੀਮ ਦੁਆਰਾ ਇਕ ਵੀਡੀਓ ਸ਼ੇਅਰ ਕੀਤੀ ਗਈ ਜਿਸ ‘ਚ ਸੰਜੇ ਦੱਤ ਨੇ ਪਹਿਲੀ ਵਾਰ ਕੈਂਸਰ ਬਾਰੇ ਜ਼ਿਕਰ ਕੀਤਾ ਸੀ।

Related posts

Sidharth Shukla ਦੇ ਦੇਹਾਂਤ ਦੇ 3 ਹਫ਼ਤੇ ਬਾਅਦ ਸਾਹਮਣੇ ਆਇਆ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ, ਕਿਹਾ -‘ਸੁਪਨਾ ਦੋਵਾਂ ਦਾ ਚੂਰ-ਚੂਰ…’. ਭਾਵੁਕ ਹੋਏ ਫੈਨਜ਼‘ਬਿੱਗ ਬੌਸ 13’ ਵਿਨਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਨੂੰ ਅੱਜ ਕਰੀਬ 3 ਹਫ਼ਤੇ ਬੀਤ ਚੁੱਕੇ ਹਨ। 2 ਸਤੰਬਰ ਨੂੰ ਸਿਧਾਰਥ ਨੇ ਹਾਰਟ ਅਟੈਕ ਦੇ ਚੱਲਦਿਆਂ ਆਖ਼ਰੀ ਸਾਹ ਲਿਆਸੀ। ਐਕਟਰ ਦੇ ਦੇਹਾਂਤ ਦੀ ਖ਼ਬਰ ਨੇ ਹਰ ਕਿਸੇ ਨੂੰ ਸਦਮੇ ’ਚ ਲਿਆ ਦਿੱਤਾ ਸੀ। ਉਥੇ ਹੀ ਹਰ ਕੋਈ ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਲਈ ਦੁਆਵਾਂ ਮੰਗ ਰਿਹਾ ਹੈ। ਸਿਧਾਰਥ ਦੀ ਮੌਤ ਦਾ ਗ਼ਮ ਸ਼ਹਿਨਾਜ਼ ਲਈ ਕਾਫੀ ਡੂੰਘਾ ਹੈ। ‘ਸਿਡਨਾਜ਼’ ਦੀ ਜੋੜੀ ਟੁੱਟਣ ਦਾ ਦੁੱਖ ਸਿਰਫ਼ ਸ਼ਹਿਨਾਜ਼ ਹੀ ਜਾਣ ਸਕਦੀ ਹੈ। ਉਥੇ ਹੀ ਲਗਾਤਾਰ ਫੈਨਜ਼ ਇਹ ਜਾਣਨ ਲਈ ਪਰੇਸ਼ਾਨ ਹਨ ਕਿ ਆਖ਼ਿਰ ਸਿਧਾਰਥ ਦੇ ਦੇਹਾਂਤ ਤੋਂ ਬਾਅਦ ਸ਼ਹਿਨਾਜ਼ ਦਾ ਕੀ ਹਾਲ ਹੈ ਉਹ ਠੀਕ ਤਾਂ ਹੈ? ਇਸੀ ਦੌਰਾਨ ਹੁਣ ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਗਿੱਲ ਦੀ ਇਕ ਅਨਦੇਖੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਉਹ ਕਾਫੀ ਦੁਖੀ ਨਜ਼ਰ ਆ ਰਹੀ ਹੈ।

On Punjab

Sad News : ਲੰਬੀ ਹੇਕ ਦੀ ਮੱਲਿਕਾ ਗਾਇਕਾ ਗੁਰਮੀਤ ਬਾਵਾ ਦਾ ਅੰਮ੍ਰਿਤਸਰ ‘ਚ ਦੇਹਾਂਤ, ਸੋਮਵਾਰ ਸਵੇਰੇ 11 ਵਜੇ ਹੋਵੇਗਾ ਸਸਕਾਰ

On Punjab

ਕਪਿਲ ਸ਼ਰਮਾ ਦੀ ਆਨਸਕ੍ਰੀਨ ਗਰਲਫ੍ਰੈਂਡ ਬਣੀ ਦੁਲਹਨ ! ਤਸਵੀਰਾਂ ਵਾਇਰਲSep 04, 2019 4:36 Pm

On Punjab