53.06 F
New York, US
March 9, 2026
PreetNama
ਫਿਲਮ-ਸੰਸਾਰ/Filmy

ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ, ਇਲਾਜ ਲਈ ਜਲਦ ਜਾ ਸਕਦੇ ਅਮਰੀਕਾ

ਮੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਲੰਗ ਕੈਂਸਰ ਯਾਨੀ ਫੇਫੜਿਆਂ ਦਾ ਹੋਇਆ ਹੈ। ਲੀਲਾਵਤੀ ਹਸਪਤਾਲ ਤੋਂ ਇਲਾਜ ਕਰਾ ਕੇ ਸੰਜੇ ਦੱਤ ਹਾਲ ਹੀ ‘ਚ ਡਿਸਚਾਰਜ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਸੀ। ਫ਼ਿਲਮ ਕ੍ਰਿਟਿਕ ਕੋਮਲ ਨਾਹਟਾ ਨੇ ਸੋਸ਼ਲ ਮੀਡੀਆ ‘ਤੇ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਹੈ।

ਕੋਮਲ ਨਾਹਟਾ ਨੇ ਏਬੀਪੀ ਨੂੰ ਨਿਊਜ਼ ਨੂੰ ਦੱਸਿਆ ਕਿ ਸੰਜੇ ਦੱਤ ਦੇ ਫੇਫੜਿਆਂ ‘ਚ ਪਾਣੀ ਭਰ ਗਿਆ ਸੀ। ਉਹ ਕੱਢਿਆ ਗਿਆ ਤੇ ਫਿਰ ਟੈਸਟ ਕਰਕੇ ਸਟੇਜ ਚਾਰ ਦਾ ਕੈਂਸਰ ਡਿਟੈਕਟ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਸੰਜੇ ਦੱਤ ਕੈਂਸਰ ਦੇ ਇਲਾਜ ਲਈ ਜਲਦ ਅਮਰੀਕਾ ਰਵਾਨਾ ਹੋ ਸਕਦੇ ਹਨ।

ਇਸ ਤੋਂ ਪਹਿਲਾਂ ਸੰਜੇ ਦੱਤ ਨੇ ਆਪਣਾ ਬਿਆਨ ਪੋਸਟ ਕਰਦੇ ਹੋਏ ਲਿਖਿਆ, “ਹੈਲੋ ਦੋਸਤੋ, ਮੈਂ ਡਾਕਟਰੀ ਇਲਾਜ ਕਰਕੇ ਆਪਣੇ ਕੰਮ ਤੋਂ ਕੁਝ ਸਮਾਂ ਬ੍ਰੇਕ ਲੈ ਰਿਹਾ ਹਾਂ। ਮੇਰਾ ਪਰਿਵਾਰ ਅਤੇ ਮੇਰੇ ਦੋਸਤ ਮੇਰੇ ਨਾਲ ਹਨ। ਮੈਂ ਆਪਣੇ ਸ਼ੁੱਭਚਿੰਤਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਪ੍ਰੇਸ਼ਾਨ ਹੋਣ ‘ਤੇ ਕਿਸੇ ਵੀ ਬੇਲੋੜੀ ਚੀਜ਼ ਦਾ ਅੰਦਾਜ਼ਾ ਨਾ ਲਗਾਉਣ। ਮੈਂ ਤੁਹਾਡੇ ਪਿਆਰ ਅਤੇ ਅਰਦਾਸਾਂ ਨਾਲ ਜਲਦੀ ਵਾਪਸ ਆ ਜਾਵਾਂਗਾ।”

Related posts

ਐਮੀ ਵਿਰਕ ਨੇ ਸਾਂਝਾ ਕੀਤਾ ਨਵੇਂ ਗੀਤ ‘ਹਾਈ ਵੇ’ ਦਾ ਪੋਸਟਰ

On Punjab

6 ਸਾਲ ਦੀ Kishu ਦੀਆਂ ਪੰਜਾਬੀ ਬੋਲੀਆਂ ਮਚਾ ਰਹੀਆਂ ਧਮਾਲ, ਰੈਪ ਸਟਾਰ ਬਾਦਸ਼ਾਹ ਤੇ ਹਨੀ ਸਿੰਘ ਵੀ ਬਣੇ ਫੈਨ

On Punjab

ਕੈਟਰੀਨਾ ਤੋਂ ਪ੍ਰਿਯੰਕਾ ਤੱਕ, ਜਦੋਂ ਸਿਤਾਰਿਆਂ ਦੇ ਘਰ ਪਈ ਇਨਕਮ ਟੈਕਸ ਰੇਡਕੈਟਰੀਨਾ ਤੋਂ ਪ੍ਰਿਯੰਕਾ ਤੱਕ, ਜਦੋਂ ਸਿਤਾਰਿਆਂ ਦੇ ਘਰ ਪਈ ਇਨਕਮ ਟੈਕਸ ਰੇਡਕੈਟਰੀਨਾ ਤੋਂ ਪ੍ਰਿਯੰਕਾ ਤੱਕ, ਜਦੋਂ ਸਿਤਾਰਿਆਂ ਦੇ ਘਰ ਪਈ ਇਨਕਮ ਟੈਕਸ ਰੇਡਕੈਟਰੀਨਾ ਤੋਂ ਪ੍ਰਿਯੰਕਾ ਤੱਕ, ਜਦੋਂ ਸਿਤਾਰਿਆਂ ਦੇ ਘਰ ਪਈ ਇਨਕਮ ਟੈਕਸ ਰੇਡ

On Punjab