PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੰਗਰੂਰ: ਵਕੀਲਾਂ ਵੱਲੋਂ ਸੜਕ ਜਾਮ ਕਰਦਿਆਂ ਰੋਸ ਧਰਨਾ, ਵਿੱਤ ਮੰਤਰੀ ਦੀ ਗੱਡੀ ਘੇਰੀ

ਸੰਗਰੂਰ:  ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰ ਇੱਕ ਵਕੀਲ ਦੇ ਮਕਾਨ ਦੀ ਕੰਧ ਦੇ ਝਗੜੇ ਦੇ ਸਬੰਧ ਵਿੱਚ ਸੰਗਰੂਰ ਦੀ ਵਿਧਾਇਕ ਅਤੇ ਪੁਲੀਸ ’ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਵਕੀਲਾਂ ਨੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਪੂਨੀਆਂ ਟਾਵਰ ਕੋਲ ਦਿੱਲੀ – ਲੁਧਿਆਣਾ ਸਟੇਟ ਹਾਈਵੇ 11 ’ਤੇ ਆਵਾਜਾਈ ਠੱਪ ਕਰਦਿਆਂ ਰੋਸ ਧਰਨਾ ਲਗਾ ਦਿੱਤਾ। ਜਿਸ ਕਾਰਨ ਸਟੇਟ ਹਾਈਵੇ ਉੱਪਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਰੋਸ ਧਰਨੇ ਦੌਰਾਨ ਵਕੀਲ ਪੂਨੀਆਂ ਟਾਵਰ ਕੋਲ ਲੰਘ ਰਹੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀਆਂ ਗੱਡੀਆਂ ਦੇ ਕਾਫਲੇ ਅੱਗੇ ਆ ਗਏ ਅਤੇ ਵਿੱਤ ਮੰਤਰੀ ਦੀ ਗੱਡੀ ਦਾ ਘਿਰਾਓ ਕਰ ਲਿਆ। ਹਾਲਾਂਕਿ ਵਿੱਤ ਮੰਤਰੀ ਗੱਡੀ ਚੋ ਉੱਤਰ ਆਏ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਨੇ ਵਿੱਤ ਉਨ੍ਹਾਂ ਨੂੰ ਦੱਸਿਆ ਮਾਮਲੇ ਦਾ ਵੇਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋ ਸਟੇਟਸ ਕੋ ਹੋਣ ਦੇ ਬਾਵਜੂਦ ਵਿਰੋਧੀ ਧਿਰ ਵੱਲੋਂ ਸਿਆਸੀ ਸ਼ਹਿ ਤੇ ਗਲੀ ਵਿਚ ਕੰਧ ਕੱਢੀ ਜਾ ਰਹੀ ਹੈ। ਪੁਲੀਸ ਵੱਲੋ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।
ਉਨ੍ਹਾਂ ਦੋਸ਼ ਲਾਇਆ ਕਿ ਐੱਮ ਐੱਲ ਏ ਦੀ ਸ਼ਹਿ ਤੇ ਵਕੀਲ ਨਾਲ ਬੇਇਨਸਾਫ਼ੀ ਹੋ ਰਹੀ ਹੈ। ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਵਿੱਤ ਮੰਤਰੀ ਨੇ ਵਕੀਲਾਂ ਨੂੰ ਬੈਠ ਕੇ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਹੈ ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਵਕੀਲ ਸਟੇਟ ਹਾਈਵੇ ਉਪਰ ਧਰਨੇ ’ਤੇ ਡਟੇ ਹੋਏ ਸਨ।

Related posts

ਹਾਂਗ ਕਾਂਗ ਵਿਚ ਚੀਨ ਦੇ ਨੈਸ਼ਨਲ ਡੇਅ ਦੀ ਪਰੇਡ ਵਿਚ ਲਹਿਰਾਇਆ ਗਿਆ ਤਿਰੰਗਾ, ਜਾਣੋ ਕਾਰਨ

On Punjab

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਤੁਰਕਮੇਨਿਸਤਾਨ ਤੇ ਨੀਦਰਲੈਂਡ ਦੇ ਦੌਰੇ ‘ਤੇ ਜਾਣਗੇ, ਜਾਣੋ ਕਿਉਂ ਹੈ ਖਾਸ

On Punjab

ਅਮਰੀਕੀ ਡਾਲਰ ਦੇਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਵਾਲਾ ਗਿਰੋਹ ਗ੍ਰਿਫਤਾਰ

On Punjab