72.05 F
New York, US
May 9, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਐਸ.ਐਸ.ਐਫ. ਦੇ ਮੁਲਾਜ਼ਮ ਨੇ ਦਮ ਤੋੜਿਆ

ਭਵਾਨੀਗੜ੍ਹ- ਦੋ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ SSF ਦੇ ਮੁਲਾਜ਼ਮ ਹਰਸ਼ਵੀਰ ਸਿੰਘ ਦੀ ਬੀਤੀ ਦੇਰ ਰਾਤ ਮੌਤ ਹੋ ਗਈ। ਉਸ ਨੇ ਪੀਜੀਆਈ ਚੰਡੀਗੜ੍ਹ ਵਿਖੇ ਦਮ ਤੋੜ ਦਿੱਤਾ। ਹਰਸ਼ਵੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਖ਼ਬਰ ਸੁਣਦਿਆਂ ਹੀ ਭਵਾਨੀਗੜ੍ਹ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਗ਼ੌਰਤਲਬ ਹੈ ਕਿ 8 ਅਤੇ 9 ਜਨਵਰੀ ਦੀ ਦਰਮਿਆਨੀ ਰਾਤ ਨੂੰ ਇੱਥੇ ਇਕ ਸਵਿਫਟ ਕਾਰ ਨੇ ਸੜਕ ਸੁਰੱਖਿਆ ਫੋਰਸ (SSF) ਦੀ ਉਸ ਗੱਡੀ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਵਿਚ ਹਰਸ਼ਵੀਰ ਸਿੰਘ ਡਿਊਟੀ ’ਤੇ ਤਾਇਨਾਤ ਸੀ। ਇਸ ਜ਼ੋਰਦਾਰ ਟੱਕਰ ਕਾਰਨ ਦੋਵੇਂ ਗੱਡੀਆਂ ਪਲਟ ਗਈਆਂ ਸਨ ਅਤੇ ਹਰਸ਼ਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ।

ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਸੀ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਬੀਤੀ ਰਾਤ ਉਹ ਦਮ ਤੋੜ ਗਿਆ।

 

Related posts

ਇੱਕੋ ਮੰਚ ਤੋਂ ਭਾਰਤੀ-ਅਮਰੀਕੀ ਲੋਕਾਂ ਨੂੰ ਸੰਬੋਧਨ ਕਰਨਗੇ ਟਰੰਪ ਤੇ ਮੋਦੀ

On Punjab

ਭਾਰਤ ਨੂੰ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਿਹੈ ਸੰਸਾਰ: ਮੋਦੀ

On Punjab

ਬੀਜੇਪੀ ਨੇਤਾ ਸਨਾ ਖਾਨ ਕਤਲ ਕੇਸ ਵਿੱਚ ਹੋਇਆ ਨਵਾਂ ਖੁਲਾਸਾ

On Punjab