PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ੍ਰੀਲੰਕਾ ਹੈਲੀਕਾਪਟਰ ਹਾਦਸੇ ਵਿੱਚ ਛੇ ਫੌਜੀ ਜਵਾਨਾਂ ਦੀ ਮੌਤ

ਕੋਲੰਬੋ- ਸ੍ਰੀਲੰਕਾ ਵਿੱਚ ਸ਼ੁੱਕਰਵਾਰ ਨੂੰ ਇੱਕ ਫੌਜੀ ਹੈਲੀਕਾਪਟਰ ਇੱਕ ਝੀਲ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਹਥਿਆਰਬੰਦ ਫ਼ੌਜ ਦੇ 6 ਜਵਾਨ ਮਾਰੇ ਗਏ ਹਨ। ਇਹ ਜਾਣਕਾਰੀ ਸ੍ਰੀਲੰਕਾ ਦੇ ਰੱਖਿਆ ਮੰਤਰਾਲੇ ਨੇ ਦਿੱਤੀ ਹੈ।

ਮੰਤਰਾਲੇ ਕਿਹਾ ਕਿ ਸ੍ਰੀਲੰਕਾ ਏਅਰ ਫੋਰਸ ਬੈੱਲ 212 ਮਦੁਰੂ ਓਯਾ ਦੇ ਉੱਤਰੀ ਕੇਂਦਰੀ ਖੇਤਰ ਵਿੱਚ ਇਕ ਜਲ ਭੰਡਾਰ ਵਿੱਚ ਹਾਦਸਾਗ੍ਰਸਤ ਹੋ ਗਿਆ। ਉਸ ਵਕਤ ਹੈਲੀਕਾਪਟਰ ਫੌਜ ਦੇ ਸਪੈਸ਼ਲ ਫੋਰਸ ਬ੍ਰਿਗੇਡ ਦੀ ਪਾਸਿੰਗ ਆਊਟ ਪਰੇਡ ਵਿੱਚ ਪ੍ਰਦਰਸ਼ਨ ਲਈ ਜਾ ਰਿਹਾ ਸੀ।

ਮ੍ਰਿਤਕਾਂ ਵਿੱਚ ਦੋ ਏਅਰ ਫੋਰਸ ਅਤੇ ਚਾਰ ਸਪੈਸ਼ਲ ਫੋਰਸ ਦੇ ਫ਼ੌਜੀ ਜਵਾਨ ਸ਼ਾਮਲ ਹਨ। ਸ੍ਰੀਲੰਕਾ ਏਅਰ ਫੋਰਸ ਨੇ ਕਿਹਾ ਕਿ ਹਾਦਸੇ ਦੀ ਜਾਂਚ ਲਈ ਨੌਂ ਮੈਂਬਰੀ ਪੈਨਲ ਨਿਯੁਕਤ ਕੀਤਾ ਗਿਆ ਹੈ।

Related posts

ਕਰਾਚੀ ’ਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ’ਚ ਝੜਪ, ਇਕ ਦੀ ਮੌਤ

On Punjab

ਭਾਜਪਾ ਦੇ ਬੰਦ ਦੇ ਸੱਦੇ ਕਾਰਨ ਪੱਛਮੀ ਬੰਗਾਲ ’ਚ ਜਨਜੀਵਨ ’ਤੇ ਅਸਰ

On Punjab

Bharat Jodo Yatra : ਖਰਗੋਨ ‘ਚ ਭਾਰਤ ਜੋੜੋ ਯਾਤਰਾ ‘ਚ ਲੱਗੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ, ਕਾਂਗਰਸ ਨੇ ਰੱਖਿਆ ਆਪਣਾ ਪੱਖ

On Punjab