PreetNama
ਸਮਾਜ/Social

ਸ੍ਰੀਨਗਰ ਦੇ ਪਾਂਥਾ ਚੌਕ ਇਲਾਕੇ ‘ਚ ਤਿੰਨ ਅੱਤਵਾਦੀ ਢੇਰ, ਮੁਕਾਬਲਾ ਖਤਮ

ਜੰਮੂ: ਸ੍ਰੀਨਗਰ ‘ਚ ਪੰਥਾ ਚੌਕ ਇਲਾਕੇ ‘ਚ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਦੋ ਹੋਰ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇੱਕ ਅੱਤਵਾਦੀ ਸ਼ਨੀਵਾਰ ਢੇਰ ਕਰ ਦਿੱਤਾ ਗਿਆ ਸੀ। ਇਸ ਮੁਕਾਬਲੇ ‘ਚ ਕੁੱਲ ਤਿੰਨ ਅੱਤਵਾਦੀ ਮਾਰੇ ਗਏ। ਹਾਲਾਂਕਿ ਅੱਤਵਾਦੀਆਂ ਨਾਲ ਟੱਕਰ ਲੈਂਦਿਆਂ ਇੱਕ ਭਾਰਤੀ ਜਵਾਨ ਵੀ ਸ਼ਹੀਦ ਹੋ ਗਿਆ।
ਏਐਸਆਈ ਬਾਬੂ ਰਾਮ ਇਸ ਮੁਕਾਬਲੇ ‘ਚ ਸ਼ਹੀਦੀ ਜਾਮ ਪੀ ਗਏ। ਸ੍ਰੀਨਗਰ ਦੇ ਬਾਹਰੀ ਖੇਤਰ ‘ਚ ਸ਼ਨੀਵਾਰ ਸੁਰੱਖਿਆ ਬਲਾਂ ਦੇ ‘ਨਾਕਾ’ ਦਲ ‘ਤੇ ਅੱਤਵਾਦੀਆਂ ਵੱਲੋਂ ਗੋਲ਼ੀਬਾਰੀ ਕਰਨ ਤੋਂ ਬਾਅਦ ਦੋਵੇਂ ਪੱਖਾਂ ਵਿਚਾਲੇ ਮੁਕਾਬਲਾ ਸ਼ੁਰੂ ਹੋਇਆ ਸੀ।

ਅੱਤਵਾਦੀਆਂ ਨੇ ਸ਼ਨੀਵਾਰ ਰਾਤ ਪਾਂਥਾ ਚੌਕ ਖੇਤਰ ‘ਚ ਪੁਲਿਸ ਤੇ ਕੇਂਦਰੀ ਰਿਜ਼ਰਵ ਬਲ ਦੇ ‘ਨਾਕਾ’ ‘ਤੇ ਗੋਲ਼ੀਬਾਰੀ ਕੀਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ।

Related posts

ਸਥਿਰ ਰਿਹਾ ਸ਼ੇਅਰ ਬਜ਼ਾਰ, ਨਿਫ਼ਟੀ 14ਵੇਂ ਦਿਨ ਵੀ ਉੱਪਰ

On Punjab

ਤੂੰ ਬੇਫਿਕਰ

Pritpal Kaur

ਕਿਸਾਨ ਮਜ਼ਦੂਰ ਆਗੂ ਗੁਰਪ੍ਰਤਾਪ ਸਿੰਘ ਬੜੀ ਨੂੰ ਹਿਰਾਸਤ ਵਿੱਚ ਲਿਆ

On Punjab