PreetNama
ਸਿਹਤ/Health

ਸੌਣ ਤੋਂ ਪਹਿਲਾਂ ਟੀਵੀ ਦੇਖਣ ਜਾਂ ਇੰਟਰਨੈੱਟ ਮੀਡੀਆ ਦੀ ਵਰਤੋਂ ਨਾਲ ਪ੍ਰਭਾਵਿਤ ਹੁੰਦੀ ਹੈ ਨੀਂਦ

 ਖੋਜਕਰਤਾਵਾਂ ਨੇ ਹਾਲ ਹੀ ’ਚ ਇਕ ਤਜਰਬਾ ਕੀਤਾ ਹੈ ਕਿ ਸੌਣ ਤੋਂ ਪਹਿਲਾਂ ਫਿਲਮ, ਟੀਵੀ ਜਾਂ ਯੂ-ਟਿਊਬ ਵੀਡੀਓ ਦੇਖਣ, ਇੰਟਰਨੈੱਟ ਦੀ ਵਰਤੋਂ ਕਰਨ ਜਾਂ ਗਾਣਾ ਸੁਣਨ ਨਾਲ ਨੀਂਦ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਹ ਅਧਿਐਨ ‘ਜਰਨਲ ਆਫ ਸਲੀਪ ਰਿਸਰਚ’ ’ਚ ਪ੍ਰਕਾਸ਼ਿਤ ਹੋਇਆ ਹੈ। ਉਨੀਦਰਾ, ਖ਼ਾਸ ਤੌਰ ’ਤੇ ਕੋਵਿਡ-19 ਮਹਾਮਾਰੀ ਤੋਂ ਬਾਅਦ ਇਕ ਆਮ ਸਮੱਸਿਆ ਦੇ ਰੂਪ ’ਚ ਸਾਹਮਣਾ ਆਇਆ ਹੈ। ਅਧਿਐਨ ’ਚ 58 ਬਾਲਗਾਂ ਨੂੰ ਸ਼ਾਮਲ ਕੀਤਾ ਗਿਆ। ਸਾਰਿਆਂ ਦੀ ਵੱਖ-ਵੱਖ ਡਾਇਰੀ ਬਣਾਈ ਗਈ ਤੇ ਉਸ ’ਚ ਸਬੰਧਤ ਦੇ ਸੌਣ ਤੋਂ ਪਹਿਲਾਂ ਮੀਡੀਆ ਦੇ ਨਾਲ ਸਮਾਂ ਬਿਤਾਉਣ, ਇਸਤੇਮਾਲ ਦੀ ਲੋਕੇਸ਼ਨ ਤੇ ਮਲਟੀ ਟਾਸਕਿੰਗ ਨਾਲ ਜੁੜੀਆਂ ਜਾਣਕਾਰੀਆਂ ਦਰਜ ਕੀਤੀਆਂ ਗਈਆਂ। ਇਲੈਕਟ੍ਰੋਏਂਸੇਫਲੋਗ੍ਰਾਫੀ ਪ੍ਰੀਖਣ ਜ਼ਰੀਏ ਅਧਿਐਨ ’ਚ ਸ਼ਾਮਲ ਲੋਕਾਂ ਦੇ ਸੌਣ ਦਾ ਸਮਾਂ, ਨੀਂਦ ਦੀ ਗੁਣਵੱਤਾ ਆਦਿ ਨਾਲ ਸਬੰਧਤ ਜਾਣਕਾਰੀਆਂ ਹਾਸਲ ਕੀਤੀਆਂ ਕੀਤੀਆਂ ਗਈਆਂ। ਅਮਰੀਕਾ ਸਥਿਤ ਯੂਨੀਵਰਸਿਟੀ ਆਫ ਡੇਲਾਵੇਅਰ ਨਾਲ ਜੁੜੇ ਅਧਿਐਨ ਦੇ ਮੁੱਖ ਲੇਖਕ ਮਾਰਗਨ ਏਲਿਥੋਰਪੇ ਨੇ ਕਿਹਾ, ‘ਜੇ ਤੁਸੀਂ ਸੌਣ ਤੋਂ ਪਹਿਲਾਂ ਟੀਵੀ ਦੇਖਣ ਜਾਂ ਸੰਗੀਤ ਸੁਣਨ ਵਰਗੇ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਸਮਾਂ ਦਾ ਬਿਲਕੁਲ ਧਿਆਨ ਰੱਖੋ। ਮੀਡੀਆ ਦੀ ਵਰਤੋਂ ਘੱਟ ਸਮੇਂ ਲਈ ਕਰਨ ’ਤੇ ਰਾਤ ਦੀ ਨੀਂਦ ’ਤੇ ਨਾਂਹਪੱਖੀ ਅਸਰ ਨਹੀਂ ਪੈਂਦਾ।’ ਖੋਜਕਰਤਾਵਾਂ ਨੇ ਕਿਹਾ ਕਿ ਸੌਣ ਤੋਂ ਪਹਿਲਾਂ ਜ਼ਿਆਦਾ ਦਰ ਤਕ ਮੀਡੀਆ ਦੀ ਵਰਤੋਂ ਕਰਨ ਨਾਲ ਜਿੱਥੇ ਤੁਹਾਨੂੰ ਬਿਸਤਰੇ ’ਤੇ ਜਾਣ ’ਚ ਦੇਰੀ ਹੋਵੇਗੀ, ਉੱਥੇ ਸੌਣ ਦੇ ਕੁੱਲ ਸਮੇਂ ’ਚ ਵੀ ਕਮੀ ਆਵੇਗੀ। ਹਾਲਾਂਕਿ, ਇਸ ਨਾਲ ਸੌਣ ਦੀ ਗੁਣਵੱਤਾ ਪ੍ਰਭਾਵਿਤ ਨਹੀਂ ਹੁੰਦੀ।

Related posts

COVID-19 Vaccine Advisory : ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਕੋਵਿਡ-19 ਵੈਕਸੀਨ ‘Covaxin’?, ਭਾਰਤ ਬਾਇਓਟੈੱਕ ਵੱਲੋਂ ਫੈਕਟ ਸ਼ੀਟ ਜਾਰੀ

On Punjab

ਸਰੀ ਪੁਲੀਸ ਨੇ ਨਸ਼ਿਆਂ ਦੀ ਰਿਕਾਰਡ ਖੇਪ, ਮਾਰੂ ਅਸਲਾ ਤੇ ਵਾਹਨਾਂ ਸਮੇਤ ਤਿੰਨ ਫੜੇ

On Punjab

ਇਹ ਘਰੇਲੂ ਬਣੇ ਡਰਿੰਕ ਗਰਮੀ ਦੇ ਪ੍ਰਭਾਵ ਨੂੰ ਕਰਨਗੇ ਘੱਟ

On Punjab