PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਆਈ

ਨਵੀਂ ਦਿੱਲੀ- ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ ਸਟਾਕਿਸਟਾਂ ਵੱਲੋਂ ਲਗਾਤਾਰ ਵਿਕਰੀ ਕਾਰਨ ਸੋਮਵਾਰ ਨੂੰ ਕੌਮੀ ਰਾਜਧਾਨੀ ਵਿੱਚ ਸੋਨੇ ਦੀਆਂ ਕੀਮਤਾਂ 200 ਰੁਪਏ ਘਟ ਕੇ 97,470 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ। ਇਸ ਤੋਂ ਪਹਿਲਾਂ 99.9 ਫੀਸਦੀ ਸ਼ੁੱਧਤਾ ਵਾਲੀ ਕੀਮਤੀ ਧਾਤੂ ਸ਼ੁੱਕਰਵਾਰ ਨੂੰ 97,670 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ ਸੀ।

ਲਗਾਤਾਰ ਸੱਤਵੇਂ ਦਿਨ ਘਾਟੇ ਨੂੰ ਵਧਾਉਂਦੇ ਹੋਏ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 150 ਰੁਪਏ ਘਟ ਕੇ 97,050 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਹੋ ਗਿਆ। ਇਹ ਪਿਛਲੇ ਬਾਜ਼ਾਰ ਸੈਸ਼ਨ ਵਿੱਚ 97,200 ਰੁਪਏ ਪ੍ਰਤੀ 10 ਗ੍ਰਾਮ ’ਤੇ ਸੈਟਲ ਹੋਇਆ ਸੀ।

ਅਬਾਂਸ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਚਿੰਤਨ ਮਹਿਤਾ ਨੇ ਕਿਹਾ, ‘‘ਸੋਨਾ ਲਗਾਤਾਰ ਹੇਠਾਂ ਵੱਲ ਦਬਾਅ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਭੂ-ਰਾਜਨੀਤਿਕ ਅਤੇ ਆਰਥਿਕ ਦੋਵੇਂ ਅਨਿਸ਼ਚਿਤਤਾਵਾਂ ਘੱਟ ਰਹੀਆਂ ਹਨ। ਮੱਧ ਪੂਰਬ ਵਿੱਚ ਤਣਾਅ ਘਟਣ ਅਤੇ ਅਮਰੀਕਾ ਨਾਲ ਵਪਾਰ ਸਮਝੌਤਿਆਂ ’ਤੇ ਹੋ ਰਹੀ ਪ੍ਰਗਤੀ ਸੁਰੱਖਿਅਤ ਸੰਪਤੀਆਂ ਦੀ ਤੁਰੰਤ ਲੋੜ ਨੂੰ ਘਟਾ ਰਹੀ ਹੈ।’’ ਚਾਂਦੀ ਦੀਆਂ ਕੀਮਤਾਂ ਵੀ ਸੋਮਵਾਰ ਨੂੰ 200 ਰੁਪਏ ਘਟ ਕੇ 1,02,800 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਹੋ ਗਈਆਂ।

Related posts

ਚੀਨ ‘ਚ ਜਾਰੀ ਹੈ ਕੋਰੋਨਾਵਾਇਰਸ ਦਾ ਕਹਿਰ, ਕੱਲ੍ਹ 242 ਮੌਤਾਂ ਨਾਲ ਮ੍ਰਿਤਕਾਂ ਦੀ ਗਿਣਤੀ 1300 ਪਾਰ

On Punjab

ਜਾਣੋ ਨਵੇਂ ਚੋਣ ਕਮਿਸ਼ਨਰ ‘ਅਰੁਣ ਗੋਇਲ’ ਬਾਰੇ ਮੁੱਖ ਗੱਲਾਂ, ਜਿਨ੍ਹਾਂ ਨੇ ਅੱਜ ਹੀ ਸੰਭਾਲਿਆ ਹੈ ਅਹੁਦਾ

On Punjab

ਉਬਲਦੀਆਂ ਦੇਗਾਂ

Pritpal Kaur