36.12 F
New York, US
January 22, 2026
PreetNama
ਫਿਲਮ-ਸੰਸਾਰ/Filmy

ਸੋਨੂੰ ਸੂਦ ਸਿਆਸਤ ‘ਚ ਰੱਖਣਗੇ ਕਦਮ! ਬੀਜੇਪੀ ਨਾਲ ਜੋੜੇ ਜਾ ਰਹੇ ਸਬੰਧ

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਬਾਲਵੁੱਡ ਅਦਾਕਾਰ ਸੋਨੂੰ ਸੂਦ ਚਰਚਾ ‘ਚ ਹਨ। ਦਰਅਸਲ ਸੋਨੂੰ ਨੇ ਇਸ ਔਖੀ ਘੜੀ ‘ਚ ਗਰੀਬ ਮਜ਼ਦੂਰਾਂ ਦੀ ਬਾਂਹ ਫੜ੍ਹੀ ਹੈ। ਇਸ ਦੌਰਾਨ ਹੀ ਹੁਣ ਖ਼ਬਰ ਆਈ ਹੈ ਕਿ ਉਹ ਸਿਆਸਤ ‘ਚ ਕਦਮ ਰੱਖਣ ਜਾ ਰਹੇ ਹਨ ਪਰ ਸੋਨੂੰ ਸੂਦ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਜੋ ਕਰ ਰਹੇ ਹਨ ਸਿਰਫ਼ ਪ੍ਰੇਮ ਭਾਵਨਾ ਨਾਲ ਕਰ ਰਹੇ ਹਨ।

ਸੋਨੂੰ ਨੇ ਕਿਹਾ ਕਿ ਮੇਰਾ ਸਿਆਸਤ ਨਾਲ ਕੋਈ ਲੈਣ-ਦੇਣ ਨਹੀਂ ਹੈ। ਮੈਂ ਸਿਰਫ਼ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣਾ ਚਾਹੁੰਦਾ ਹਾਂ। ਉਨ੍ਹਾਂ ਆਪਣੀ ਇੱਛਾ ਦੱਸਦਿਆਂ ਕਿਹਾ ਕਿ ਮੈਂ ਹਰ ਮਜ਼ਦੂਰ ਦੇ ਉਸ ਦੇ ਘਰ ਪਹੁੰਚਣ ਲਈ ਕੰਮ ਕਰਦਾ ਰਹਿਣਾ ਚਾਹੁੰਦਾ ਹਾਂ। ਯਾਤਰਾ ਪੂਰੇ ਦੇਸ਼ ਤੋਂ ਜਾਰੀ ਰਹੇਗੀ। ਅਸੀਂ ਚਾਹੁੰਦੇ ਹਾਂ ਕਿ ਸਾਰੇ ਸੁਰੱਖਿਅਤ ਆਪਣੇ ਘਰ ਪਹੁੰਚ ਜਾਣ।
ਸੋਨੂੰ ਸੂਦ ਨੇ ਹੁਣ ਤਕ 20 ਹਜ਼ਾਰ ਦੇ ਕਰੀਬ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਸੂਬਿਆਂ ਬਿਹਾਰ, ਯੂਪੀ, ਓੜੀਸਾ ਤੇ ਝਾਰਖੰਡ ਪਹੁੰਚਾਉਣ ‘ਚ ਮਦਦ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸਿਰਫ਼ ਬੱਸਾਂ ਹੀ ਨਹੀਂ ਸਗੋਂ ਜਹਾਜ਼ ਰਾਹੀਂ ਵੀ ਘਰਾਂ ਨੂੰ ਰਵਾਨਾ ਕੀਤਾ ਹੈ।

Related posts

ਪਰੇਸ਼ ਰਾਵਲ ਨੂੰ ਮਿਲੀ ਨੈਸ਼ਨਲ ਸਕੂਲ ਆਫ਼ ਡਰਾਮਾ ਦੀ ਕਮਾਨ, ਚੇਅਰਮੈਨ ਨਿਯੁਕਤ

On Punjab

ਲੌਕਡਾਊਨ ਦੌਰਾਨ ਹਿਨਾ ਖਾਨ ਘਰ ਵਿੱਚ ਲਗਾ ਰਹੀ ਹੈ ਝਾੜੂ ,ਸ਼ੇਅਰ ਕੀਤਾ ਮਜ਼ੇਦਾਰ ਵੀਡਿੳ

On Punjab

ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੀ ਜਾਨ ਨੂੰ ਖ਼ਤਰਾ ! ਇੰਟੈਲੀਜੈਂਸ ਇਨਪੁੱਟ ਮਗਰੋਂ ਵਧਾਈ ਘਰ ਦੀ ਸੁਰੱਖਿਆ

On Punjab