PreetNama
ਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਸੋਨਾਕਸ਼ੀ ਤੇ ਜ਼ਹੀਰ ਦੀ ਰਿਸੈਪਸ਼ਨ ਪਾਰਟੀ ’ਤੇ ਹਨੀ ਸਿੰਘ ਨੇ ਲਾਈ ਗੀਤਾਂ ਦੀ ਛਹਿਬਰ

ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਵਿਚ ਜਦੋਂ ਹਨੀ ਸਿੰਘ ਨੇ ਆਪਣਾ ਹਿੱਟ ਗੀਤ ‘ਅੰਗਰੇਜ਼ੀ ਬੀਟ’ ਗਾਇਆ ਤਾਂ ਸੋਨਾਕਸ਼ੀ ਤੇ ਜ਼ਹੀਰ ਤੋਂ ਇਲਾਵਾ ਹਾਜ਼ਰੀਨ ਨੇ ਖੂਬ ਡਾਂਸ ਕੀਤਾ। ਇਸ ਪਾਰਟੀ ਵਿਚ ਹਨੀ ਸਿੰਘ ਬਤੌਰ ਮਹਿਮਾਨ ਸ਼ਾਮਲ ਹੋਇਆ ਸੀ ਜਿਸ ਨੇ ਮੇਜ਼ ’ਤੇ ਖੜ੍ਹ ਕੇ ਕਈ ਗੀਤ ਗਾਏੇ। ਇਸ ਮੌਕੇ ਉਸ ਨੇ ਸਟਾਈਲਿਸ਼ ਨੀਲੇ ਰੰਗ ਦਾ ਬਲੇਜ਼ਰ ਤੇ ਪੈਂਟ ਪਾਈ ਹੋਈ ਸੀ। ਇਸ ਮੌਕੇ ਹਨੀ ਸਿੰਘ ਨੇ ਆਪਣੇ ਸ਼ਾਨਦਾਰ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਹਨੀ ਸਿੰਘ ਦੇ ਗੀਤ ਸੁਣ ਕੇ ਮਹਿਮਾਨਾਂ ਨੇ ਖੂਬ ਤਾੜੀਆਂ ਵਜਾਈਆਂ। ਇਸ ਦੀ ਵੀਡੀਓ ਉਘੀ ਹੇਅਰ ਸਟਾਈਲਿਸਟ ਸੀਮਾ ਵਲੋਂ ਸਾਂਝੀ ਕੀਤੀ ਗਈ ਜੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਸੋਨਾਕਸ਼ੀ ਦੇ ਪ੍ਰਸੰਸਕ ਉਸ ਦੀ ਰੱਜ ਕੇ ਸ਼ਲਾਘਾ ਕਰ ਰਹੇ ਹਨ। ਇਸ ਪਾਰਟੀ ਵਿਚ ਸਲਮਾਨ ਖਾਨ, ਸਿਧਾਰਥ ਰਾਏ ਕਪੂਰ, ਵਿਦਿਆ ਬਾਲਨ, ਉਘੀ ਅਦਾਕਾਰਾ ਸਾਇਰਾ ਬਾਨੋ ਆਦਿ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਸੋਨਾਕਸ਼ੀ ਤੇ ਜ਼ਹੀਰ ਸੱਤ ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਹਨ। -ਏਐੱਨਆਈ

ਸਹੁਰੇ ਘਰ ਪੁੱਜ ਕੇ ਭਾਵੁਕ ਹੋਈ ਸੋਨਾਕਸ਼ੀ

ਵਿਆਹ ਤੋਂ ਬਾਅਦ ਸੋਨਾਕਸ਼ੀ ਦੀ ਸਹੁਰੇ ਘਰ ਪੁੱਜਣ ਦੀ ਵੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਨਵੇਂ ਵਿਆਹੇ ਜੋੜੇ ਦਾ ਘਰ ਪੁੱਜਣ ’ਤੇ ਜ਼ਹੀਰ ਦੀ ਦੋਸਤ ਜੰਨਤ ਸਵਾਗਤ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਮੌਕੇ ਜੰਨਤ ਸੋਨਾਕਸ਼ੀ ਨੂੰ ਗਲ ਨਾਲ ਲਾਉਂਦੀ ਹੈ। ਇਸ ਦੀ ਵੀਡੀਓ ਜੰਨਤ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਕੇ ਕਿਹਾ, ‘ਆਜ ਮੇਰੇ ਭਾਈ ਕੀ ਸ਼ਾਦੀ ਹੋ ਗਈ ਹੈ, ਸੋਨਾ ਕੋ ਬਹੁਤ ਬਹੁਤ ਵਧਾਈ। ਆਪ ਦੋਨੋਂ ਕੇ ਲੀਏ ਮੈਂ ਬਹੁਤ ਖੁਸ਼ ਹੂੰਂ।’

 

Related posts

ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਵਿੱਚ ਮੀਂਹ ਨੇ ਲਈਆਂ 10 ਜਾਨਾਂ

On Punjab

ਦਿੱਲੀ ਚੋਣਾਂ: ਭਾਜਪਾ ਵੱਲੋਂ ਕੇਜੀ ਤੋਂ ਪੀਜੀ ਤੱਕ ਮੁਫ਼ਤ ਸਿੱਖਿਆ ਦਾ ਵਾਅਦਾ

On Punjab

Canada to cover cost of contraception and diabetes drugs

On Punjab