PreetNama
ਫਿਲਮ-ਸੰਸਾਰ/Filmy

ਸੂਰਿਆਵੰਸ਼ੀ’ ਦੇ ਸਟੰਟ ਹੋਏ ਵਾਇਰਲ, ਹੈਲੀਕਾਪਟਰ, ਵੇਖੋ ਕਾਰ ਤੇ ਬਾਈਕ ‘ਤੇ ਖ਼ਤਰਨਾਕ ਸਟੰਟ

ਨਵੀਂ ਦਿੱਲੀ: ‘ਸਿੰਘਮ’ ਸੀਰੀਜ਼ ਤੇ ‘ਸਿੰਬਾ’ ਮਗਰੋਂ ਹੁਣ ਰੋਹਿਤ ਸ਼ੈਟੀ ‘ਸੂਰਿਆਵੰਸ਼ੀ’ ਫ਼ਿਲਮ ਲੈ ਕੇ ਆ ਰਹੇ ਹਨ। ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਇਸ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਫਿਲਮ ਦੀ ਸ਼ੂਟਿੰਗ ਕਾਫੀ ਸਮੇਂ ਤੋਂ ਚੱਲ ਰਹੀ ਹੈ ਤੇ ਲਗਾਤਾਰ ਇਸ ਦੀਆਂ ਤਸਵੀਰਾਂ ਤੇ ਵੀਡੀਓ ਦੇਖਣ ਨੂੰ ਮਿਲ ਰਹੀਆਂ ਹਨ। ਅੱਜ ਫਿਰ ਅਕਸ਼ੇ ਸਮੇਤ ਮੇਕਰਸ ਨੇ ਫ਼ਿਲਮ ਦੀ ਮੇਕਿੰਗ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਅਕਸ਼ੇ ਖ਼ਤਰਨਾਕ ਸਟੰਟ ਕਰਦੇ ਨਜ਼ਰ ਆ ਰਹੇ ਹਨ।ਵੀਡੀਓ ਵਿੱਚ ਅਕਸ਼ੇ ਹੈਲੀਕਾਪਟਰ, ਕਾਰ ਤੇ ਬਾਈਕ ‘ਤੇ ਖ਼ਤਰਨਾਕ ਸਟੰਟ ਕਰਦੇ ਨਜ਼ਰ ਆ ਰਹੇ ਹਨ। ਰੋਹਿਤ ਸ਼ੈਟੀ ਦੀ ਫ਼ਿਲਮ ਵਿੱਚ ਕਾਰ ਦਾ ਸਟੰਟ ਵੀ ਅਜਿਹਾ ਹੁੰਦਾ ਹੈ ਜਿਸ ਨੂੰ ਵੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ। ਵੀਡੀਓ ਵਿੱਚ ਠੀਕ ਅਜਿਹਾ ਸਟੰਟ ਹੀ ਵੇਖਣ ਨੂੰ ਮਿਲੇਗਾ।ਕੁਝ ਸਮਾਂ ਪਹਿਲਾਂ ਅਕਸ਼ੇ ਨੇ ਆਪਣੇ ਬਾਈਕ ਸਟੰਟ ਨੂੰ ਲੈ ਕੇ ਕਾਫੀ ਇਮੋਸ਼ਨਲ ਬਿਆਨ ਦਿੱਤਾ ਸੀ। ਇਸ ਦੀ ਸ਼ੂਟਿੰਗ ਬਾਅਦ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਆਪਣਾ ਸਟੰਟ ਖ਼ੁਦ ਕਰਨਾ ਚੰਗਾ ਲੱਗਦਾ ਹੈ। ਉਨ੍ਹਾਂ ਕਿਹਾ ਸੀ ਕਿ ਬੈਂਕਾਕ ਦੀਆਂ ਸੜਕਾਂ ‘ਤੇ ਸਟੰਟ ਕਰਨਾ ਉਨ੍ਹਾਂ ਲਈ ਬੇਹੱਦ ਖ਼ਾਸ ਰਿਹਾ। ਕੁਝ ਸਮਾਂ ਪਹਿਲਾਂ ਉਹ ਖਾਣਾ ਡਿਲੀਵਰ ਕਰਨ ਲਈ ਬਾਈਕ ਚਲਾਉਂਦੇ ਸੀ ਤੇ ਹੁਣ ਫਿਰ ਆਪਣੇ ਗੁਜ਼ਾਰੇ ਲਈ ਉਹੀ ਕਰ ਰਹੇ ਹਨ।ਇਸ ਫਿਲਮ ਵਿੱਚ ਅਕਸ਼ੇ ਨਾਲ ਕੈਟਰੀਨਾ ਕੈਫ ਹੋਏਗੀ। ਰੋਹਿਤ ਸ਼ੈਟੀ ਨੇ ਅਕਸ਼ੇ ਨਾਲ ਇਸ ਫਿਲਮ ਦਾ ਸੰਕੇਤ ਆਪਣੀ ਪਿਛਲੀ ਫਿਲਮ ਦੀ ਰਿਲੀਜ਼ ਸਿੰਬਾ ਵਿੱਚ ਹੀ ਦੇ ਦਿੱਤਾ ਸੀ। ਕੁਝ ਸਮਾਂ ਪਹਿਲਾਂ ਇਸ ਦਾ ਫਰਸਟ ਲੁਕ ਵੀ ਰਿਲੀਜ਼ ਕੀਤਾ ਗਿਆ ਸੀ। ਪੋਸਟਰ ਵਿੱਚ ਅਕਸ਼ੇ ਪੁਲਿਸ ਦੇ ਅੰਦਾਜ਼ ਵਿੱਚ ਨਜ਼ਰ ਆਏ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਫਿਲਮ 27 ਮਾਰਚ, 2020 ਨੂੰ ਰਿਲੀਜ਼ ਹੋਏਗੀ।

Related posts

ਨਹੀਂ ਰਹੇ ਫਿਲਮ ਨਿਰਮਾਤਾ ਨਿਸ਼ੀਕਾਂਤ ਕਾਮਤ

On Punjab

ਨਿਮਰਤ ਖਹਿਰਾ ਦੇ ਗੀਤ ‘ਸੁਪਨਾ ਲਾਵਾਂ ਦਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

On Punjab

Bhairon Singh Rathore ਦੀ ਮੌਤ ‘ਤੇ ਦੁਖੀ ਹੋਏ ਸੁਨੀਲ ਸ਼ੈਟੀ, ਬਾਰਡਰ ਫਿਲਮ ‘ਚ ਨਿਭਾਇਆ ਸੀ ਉਨ੍ਹਾਂ ਦਾ ਕਿਰਦਾਰ

On Punjab