PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ਬਾਰੇ ਬੋਲੇ ਦਿਲਜੀਤ ਦੁਸਾਂਝ, ਸੋਸ਼ਲ ਮੀਡੀਆ ‘ਤੇ ਵਾਇਰਲ

ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਅੰਤਿਮ ਫਿਲਮ ‘ਦਿਲ ਬੇਚਾਰਾ’ ਡਿਜੀਟਲ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਦੇ ਆਨਲਾਈਨ ਰਿਲੀਜ਼ ਦੀਆਂ ਖ਼ਬਰਾਂ ਨੇ ਕਈਆਂ ਦੇ ਦਿਲਾਂ ਨੂੰ ਤੋੜ ਦਿੱਤਾ। ਇਨ੍ਹਾਂ ਸਭ ‘ਚ ਇੱਕ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਹੈ। ‘ਉੜਤਾ ਪੰਜਾਬ’ ਅਦਾਕਾਰ ਨੇ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ ਪੇਜ ‘ਤੇ ‘ਦਿਲ ਬੇਚਾਰਾ’ ਦਾ ਪੋਸਟਰ ਸ਼ੇਅਰ ਕਰਦਿਆਂ ਕਿਹਾ ਕਿ ਫਿਲਮ ਸਿਨੇਮਾਘਰਾਂ ‘ਚ ਰਿਲੀਜ਼ ਹੋਣੀ ਚਾਹੀਦੀ ਸੀ।

ਦਿਲਜੀਤ ਨੇ ਆਪਣੀ ਪੋਸਟ ਪੰਜਾਬੀ ਵਿੱਚ ਪੋਸਟ ਕਰਦਿਆਂ ਕਿਹਾ, “ਇਹ ਫਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣੀ ਚਾਹੀਦੀ ਸੀ… ਮੈਂ ਸੁਸ਼ਾਂਤ ਨੂੰ ਦੋ ਵਾਰ ਮਿਲਿਆ ਸੀ,, ਜਾਨਦਾਰ ਬੰਦਾ ਸੀ ਯਾਰ… ਮੈਂ ਇਹ ਫਿਲਮ ਹੌਟਸਟਾਰ ‘ਤੇ ਜ਼ਰੂਰ ਦੇਖਾਂਗਾ।”ਦੱਸ ਦਈਏ ਕਿ ਫਿਲਮ ‘ਦਿਲ ਬੇਚਾਰਾ’ 24 ਜੁਲਾਈ ਨੂੰ ਡਿਜ਼ਨੀ + ਹੌਟਸਟਾਰ ‘ਤੇ ਰਿਲੀਜ਼ ਹੋ ਰਹੀ ਹੈ। ਫਿਲਮ ਦੇ ਡਿਜੀਟਲ ਰਿਲੀਜ਼ ਵਿਰੁੱਧ ਟਵਿੱਟਰ ਦੀ ਆਵਾਜ਼ ਨੂੰ ਮਜ਼ਬੂਤ ਕਰਨ ਤੋਂ ਬਾਅਦ, ਸੁਸ਼ਾਂਤ ਸਿੰਘ ਰਾਜਪੂਤ ਦੀ ਸਹਿ-ਕਲਾਕਾਰ ਸੰਜਨਾ ਸੰਘੀ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਫਿਲਮ ਬਲੌਕਬਸਟਰ ਬਣਾਉਣ ਹੈ, ਤਾਂ ਤੁਹਾਡੇ ਪਿਆਰ ਨਾਲ ਹੀ ਬਣ ਜਾਏਗੀ। ਹਮੇਸ਼ਾ ਬਾਕਸ-ਆਫਿਸ ਦੀ ਲੋੜ ਨਹੀ।

Related posts

‘ਮੈਡਮ ਬੈਠ ਜਾਓ’ PAK ਦੀ ਵਕਾਲਤ ਕਰਨ ਵਾਲੀ Ilhan Omar ਨੂੰ Priyanka Chaturvedi ਨੇ ਦਿਖਾਇਆ ਸ਼ੀਸ਼ਾ

On Punjab

Canada to cover cost of contraception and diabetes drugs

On Punjab

ਛਪਾਕ ਦਾ ਫਰਸਟ ਡੇਅ ਟੈਸਟ, ਬੱਪਾ ਦੇ ਦਰਬਾਰ ਸਿੱਧੀਵਿਨਾਇਕ ਪਹੁੰਚੀ ਦੀਪਿਕਾ

On Punjab