PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੂੰ ਝਟਕਾ, ਹਾਈਕੋਰਟ ਨੇ SSR ‘ਤੇ ਬਣੀ ਫ਼ਿਲਮ ‘ਤੇ ਰੋਕ ਲਾਉਣ ਤੋਂ ਕੀਤਾ ਇਨਕਾਰ

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਜੀਵਨ ‘ਤੇ ਆਧਾਰਿਤ ਫਿਲਮ -‘ਨਿਆਂ : ਦਿ ਜਸਟਿਸ’ ਦੀ ਰਿਲੀਜ਼ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਰਾਜਪੂਤ ਨੇ ਪਿਛਲੇ ਸਾਲ ਮੁੰਬਈ ਸਥਿਤ ਆਪਣੇ ਫਲੈਟ ‘ਤੇ ਖ਼ੁਦਕੁਸ਼ੀ ਕਰ ਲਈ ਸੀ।

ਹਾਈਕੋਰਟ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕ੍ਰਿਸ਼ਣ ਕਿਸ਼ੋਰ ਸਿੰਘ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਪਟੀਸ਼ਨ ‘ਚ ਦਾਅਵਾ ਕੀਤਾ ਗਿਆ ਸੀ ਕਿ ਫਿਲਮ ਨੂੰ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਸ਼ੂਟ ਕੀਤਾ ਗਿਆ ਹੈ ਤੇ ਰਾਜਪੂਤ ਦੀ ਮੌਤ ਦੀ ਭੂਮਿਕਾ ਦੇ ਇਕ ਅਹਿਮ ਦੋਸ਼ੀ ਨੂੰ ਆਰਕਸਟ੍ਰੇਟਿਡ ਤਰੀਕੇ ਨਾਲ ਲਾਂਚ ਕੀਤਾ ਗਿਆ ਹੈ।

 

ਜਸਟਿਸ ਸੰਜੀਵ ਨਰੂਲਾ ਦੀ ਅਗਵਾਈ ਵਾਲੀ ਬੈਂਚ ਨੇ ਫਿਲਮ ਨਿਰਮਾਤਾਵਾਂ ਨੂੰ ਖਰਚ ਦਾ ਹਿਸਾਬ ਰੱਖਣ ਨੂੰ ਵੀ ਕਿਹਾ ਹੈ। ਅਪ੍ਰੈਲ ‘ਚ ਹਾਈਕੋਰਟ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦੀ ਪਟੀਸ਼ਨ ‘ਤੇ ਉਸ ਸਮੇਂ ਫਿਲਮਾਈ ਜਾ ਰਹੇ ਫਿਲਮਾਂ ਦੇ ਨਿਰਮਾਤਾਵਾਂ ਨੂੰ ਜਵਾਬ ਦੇਣ ਨੂੰ ਕਿਹਾ ਸੀ। ਸੁਸ਼ਾਂਤ ਦੇ

ਪਿਤਾ ਕੇਕੇ ਸਿੰਘ ਨੇ ਆਪਣੇ ਬੇਟੇ ਦਾ ਨਾਂ ਜਾਂ ਉਸ ਨਾਲ ਮਿਲਦੇ ਜੁਲਦੇ ਨਾਂ ਦਾ ਇਸਤੇਮਾਲ ਸਿਲਵਰ ਸਕਰੀਨ ‘ਤੇ ਕਰਨ ਤੋਂ ਰੋਕਣ ਦੀ ਮੰਗ ਕੀਤੀ ਸੀ।

 

Related posts

ਫਿਲਮ ਅਦਾਕਾਰਾ ਰਵੀਨਾ ਟੰਡਨ, ਫਰਾਹ ਖਾਨ ਤੇ ਭਾਰਤੀ ਸਿੰਘ ਖਿਲਾਫ ਕਾਰਵਾਈ ‘ਤੇ ਹਾਈਕੋਰਟ ਨੇ ਲਾਈ ਰੋਕ, ਪੜ੍ਹੋ ਕੀ ਹੈ ਮਾਮਲਾ

On Punjab

ਸ਼ਹੀਦ ਭਗਤ ਸਿੰਘ ਬਾਰੇ ਕਮੈਂਟ ਕਰਨ ‘ਤੇ ਗਾਇਕ ਜੱਸੀ ਜਸਰਾਜ ਖ਼ਿਲਾਫ਼ ਐਫਆਈਆਰ ਦਰਜ

On Punjab

Birthday Girl ਐਸ਼ਵਰਿਆ ਦਾ ਸਿਲਕ ਗਾਊਨ ਵਿੱਚ ਦਿਖਿਆ ਕਲਾਸੀ ਲੁਕ,ਦੇਖੋ ਸਟਨਿੰਗ ਅਵਤਾਰ

On Punjab