PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ‘ਚ ਸੰਜੇ ਲੀਲਾ ਬੰਸਾਲੀ ਤੋਂ ਪੁੱਛ ਗਿੱਛ, ਹੋਏ ਕਈ ਖੁਲਾਸੇ

ਮੁਬੰਈ: ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਵਲੋਂ ਖੁਦਕੁਸ਼ੀ ਕਰਨ ਦੇ ਬਾਅਦ ਫ਼ਿਲਮ ਨਿਰਦੇਸ਼ਕ ਅਤੇ ਪ੍ਰੋਡਿਊਸਰ ਸੰਜੇ ਲੀਲਾ ਬੰਸਾਲੀ ਤੋਂ ਪੁੱਛਗਿੱਛ ਕੀਤੀ ਗਈ।ਇਸ ਪੁੱਛਗਿੱਛ ਵਿੱਚ ਸੰਜੇ ਲੀਲਾ ਬੰਸਾਲੀ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਬੰਸਾਲੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਸੁਸ਼ਾਂਤ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਸਨ।

ਉਨ੍ਹਾਂ ਕਿਹਾ ਕਿ ਉਹ ਸੁਸ਼ਾਤ ਨੂੰ ਆਪਣੀਆਂ ਫ਼ਿਲਮਾਂ ‘ਚ ਲੈਣਾ ਚਾਹੁੰਦੇ ਸਨ ਪਰ ਯਸ਼ ਰਾਜ ਫਿਲਮਜ਼ ਨੇ ਉਨ੍ਹਾਂ ਨੂੰ ਦੱਸਿਆ ਕਿ ਸੁਸ਼ਾਂਤ ਆਪਣੀ ਬਿੱਗ ਬਜਟ ਫ਼ਿਲਮ ‘ਪਾਣੀ’ ਕਰ ਰਿਹਾ ਹੈ ਜਿਸ ਕਾਰਨ ਉਹ ਸੁਸ਼ਾਂਤ ਨੂੰ ਕਾਸਟ ਨਹੀਂ ਕਰ ਸਕੇ।

ਇਸ ‘ਤੇ ਸੰਜੇ ਲੀਲਾ ਬੰਸਾਲੀ ਨੇ ਪੁਲਿਸ ਨੂੰ ਕਿਹਾ ਕਿ ਇਹ ਇੰਡਸਟਰੀ ਵਿੱਚ ਆਮ ਹੈ, ਕਈ ਵਾਰ ਤੁਸੀਂ ਕੁਝ ਅਦਾਕਾਰਾਂ ਨਾਲ ਕੰਮ ਕਰਨਾ ਚਾਹੁੰਦੇ ਹੋ ਪਰ ਕਈ ਕਾਰਨਾਂ ਕਰਕੇ ਇਹ ਸੰਭਵ ਨਹੀਂ ਹੋ ਪਾਉਂਦਾ।

ਉਨ੍ਹਾਂ ਕਿਹਾ,
” ਮੈਂ ਕੈਟਰੀਨਾ ਕੈਫ ਨਾਲ ਤਿੰਨ ਵਾਰ ਫਿਲਮ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀਆਂ ਡੇਟਸ ਮੈਚ ਨਹੀਂ ਹੋਈਆਂ ਤੇ ਅਸੀਂ ਉਸਨੂੰ ਕਾਸਟ ਨਹੀਂ ਕਰ ਸਕੇ ” ਇਸ ਦੇ ਨਾਲ ਹੀ, ਰਾਮ ਲੀਲਾ ਲਈ ਮੈਂ ਪਹਿਲਾਂ ਸਲਮਾਨ ਖ਼ਾਨ ਅਤੇ ਐਸ਼ਵਰਿਆ ਰਾਏ ਨੂੰ ਕਾਸਟ ਕਰਨਾ ਚਾਹਿਆ ਪਰ ਇਹ ਵੀ ਨਹੀਂ ਹੋ ਸਕਿਆ। ”

ਬੰਸਾਲੀ ਨੇ ਕਿਹਾ,
” ਇੰਡਸਟਰੀ ਵਿੱਚ ਅਜਿਹਾ ਹੋ ਰਿਹਾ ਹੈ ਅਤੇ ਇਹ ਅਭਿਨੇਤਾ ਚੰਗੀ ਤਰ੍ਹਾਂ ਜਾਣਦੇ ਹਨ। ਪੁਲਿਸ ਸੂਤਰਾਂ ਅਨੁਸਾਰ ਬਾਂਦਰਾ ਥਾਣੇ ‘ਚ ਸੰਜੇ ਲੀਲਾ ਭੰਸਾਲੀ ਤੋਂ 30 ਤੋਂ 35 ਸਵਾਲ ਪੁੱਛੇ ਗਏ। ਜਿਸ ਵਿੱਚ ਉਨ੍ਹਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਸੁਸ਼ਾਂਤ ਨੂੰ ਡ੍ਰੌਪ ਕੀਤਾ ਸੀ ਤਾਂ ਇਸ ਦੇ ਜਵਾਬ ਵਿੱਚ ਸੱਜੇ ਲੀਲਾ ਬੰਸਾਲੀ ਨੇ ਕਿਹਾ ਕਿ “ਮੈਂ ਸੁਸ਼ਾਂਤ ਨੂੰ ਕਿਸੇ ਫਿਲਮ ਵਿਚੋਂ ਡ੍ਰੌਪ ਨਹੀਂ ਕੀਤਾ , ਤੇ ਨਾ ਹੀ ਉਸਨੂੰ ਰੀਪਲੇਸ ਕੀਤਾ। ਮੈਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਾਲ 2012 ਵਿੱਚ ਸਰਸਵਤੀ ਚੰਦਰ ਨਾਮ ਦੇ ਸੀਰੀਅਲ ਦੀ ਕਾਸਟਿੰਗ ਦੌਰਾਨ ਮਿਲਿਆ ਸੀ। ਹਾਲਾਂਕਿ ਸੁਸ਼ਾਂਤ ਨੂੰ ਉਸ ਸੀਰੀਅਲ ਲਈ ਕਾਸਟ ਨਹੀਂ ਕੀਤਾ ਗਿਆ ਸੀ।ਪਰ ਮੈਂ ਉਸਦੀ ਅਦਾਕਾਰੀ ਦੇ ਹੁਨਰ ਤੋਂ ਬਹੁਤ ਪ੍ਰਭਾਵਤ ਸੀ। “

Related posts

ਬਿੱਗ-ਬੀ ਨੇ ਕੋਰੋਨਾਵਾਇਰਸ ਨੂੰ ਦਿੱਤੀ ਮਾਤ, ਅਭਿਸ਼ੇਕ ਬੱਚਨ ਨੇ ਸ਼ੇਅਰ ਕੀਤੀ ਗੁੱਡ ਨਿਊਜ਼

On Punjab

ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਖੜ੍ਹੇ ਪੰਜਾਬੀ ਕਲਾਕਾਰ, ਇੱਕ ਵਾਰ ਮੁੜ ਦੇਣਗੇ ਸਰਕਾਰ ਨੂੰ ਲਲਕਾਰ

On Punjab

ਕੁੰਡਲੀ ਭਾਗਿਆ’ ਦੀ ਅਦਾਕਾਰਾ ਨੇ ਬੁਆਏਫ੍ਰੈਂਡ ਨਾਲ ਕੀਤੀ ਮੰਗਣੀ, ਤਸਵੀਰਾਂ ਵਾਇਰਲAug 18, 2019 5:19 Pm

On Punjab