PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਦੀ ਮੌਤ ਮਗਰੋਂ ਹੁਣ ਇਸ ਅਦਾਕਾਰ ਨੇ ਦੱਸੀ ਹੱਡਬੀਤੀ, ਡਿਪ੍ਰੈਸ਼ਨ ਦਾ ਸ਼ਿਕਾਰ

ਮੁਬੰਈ: ਮਸ਼ਹੂਰ ਟੀਵੀ ਸੀਰੀਅਲਜ਼ ‘ਬੰਦੀਨੀ’, ‘ਕੁਲਦੀਪਕ’ ਤੇ ‘ਸਿੱਧੀ ਵਿਨਾਇਕ’ ‘ਚ ਕੰਮ ਕਰ ਚੁੱਕੇ ਸ਼ਾਰਦੁਲ ਕੁਨਾਲ ਪੰਡਿਤ ਇਨ੍ਹੀਂ ਦਿਨੀਂ ਡਿਪ੍ਰੈਸ਼ਨ ਤੋਂ ਗੁਜ਼ਰ ਰਹੇ ਹਨ। ਇਸ ਦਾ ਕਾਰਨ ਆਰਥਿਕ ਤੰਗੀ ਤੇ ਇੰਡਸਟਰੀ ਵਿੱਚ ਕੰਮ ਨਾ ਮਿਲਣਾ ਹੈ। ਉਨ੍ਹਾਂ ਨੇ ਖੁਦ ਇਸ ਬਾਰੇ ਸੋਸ਼ਲ ਮੀਡੀਆ ਤੇ ਖੁਲਾਸਾ ਕੀਤਾ ਹੈ। ਇਸ ਲਈ ਉਨ੍ਹਾਂ ਅਦਾਕਾਰੀ ਛੱਡਣ ਦਾ ਫੈਸਲਾ ਕੀਤਾ ਹੈ ਤੇ ਮੁੰਬਈ ਛੱਡ ਕੇ ਇੰਦੌਰ ਆਪਣੇ ਘਰ ਵਾਪਸ ਆ ਗਏ ਹਨ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਡਿਪ੍ਰੈਸ਼ਨ ਨੂੰ ਲੈ ਕੇ ਇੰਡਸਟਰੀ ਨਾਲ ਜੁੜੇ ਕਈ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਟੀਵੀ ਦੇ ਮਸ਼ਹੂਰ ਅਦਾਕਾਰ ਸ਼ਾਰਦੂਲ ਕੁਨਾਲ ਪੰਡਿਤ ਨੇ ਵੀ ਆਪਣਾ ਹਾਲ ਬਿਆਨ ਕਰਦੇ ਲਿਖਿਆ ਕਿ ਉਹ ਪੈਸੇ ਤੇ ਕੰਮ ਨਾ ਹੋਣ ਕਾਰਨ ਡਿਪ੍ਰੈਸ਼ਨ ਵਿੱਚ ਹਨ।

ਸ਼ਾਰਧੂਲ ਨੇ ਲਿਖਿਆ,
” ਸਾਲ 2012 ਵਿੱਚ ਮੈਂ ਯੂਏਈ ਵਿੱਚ ਇੱਕ ਨੌਕਰੀ ਲਈ ਅਦਾਕਾਰੀ ਛੱਡ ਦਿੱਤੀ ਸੀ, ਪਰ ਤਿੰਨ ਸਾਲਾਂ ਬਾਅਦ ਮੁੰਬਈ ਜਾਣ ਦਾ ਫੈਸਲਾ ਕੀਤਾ ਸੀ। ਮੈਂ ਕੈਮਰੇ ਨੂੰ ਕਾਫੀ ਮਿਸ ਕਰ ਰਿਹਾ ਸੀ। ਫਿਰ ਵਾਪਸ ਆਇਆ ਤੇ ਮੈਨੂੰ ਸੀਰੀਅਲ ਕੁਲਦੀਪਕ ਮਿਲਿਆ ਤੇ ਕ੍ਰਿਕਟ ਸ਼ੋਅ ਨੂੰ ਹੋਸਟ ਕਰਨ ਦਾ ਮੌਕਾ ਮਿਲਿਆ। ਹਾਲਾਂਕਿ, ਸ਼ੋਅ ਅਚਾਨਕ ਬੰਦ ਹੋ ਗਿਆ ਤੇ ਮੈਨੂੰ ਮੇਰੇ ਪੈਸੇ ਨਹੀਂ ਮਿਲੇ। ”

Related posts

ਅਭਿਸ਼ੇਕ ਬੱਚਨ ਨਾਲ ਹਸਪਤਾਲ ‘ਚ ਇਹ ਕੁਝ ਹੋ ਰਿਹਾ, ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਦੱਸਿਆ

On Punjab

BMC ਦੇ ਐਕਸ਼ਨ ਤੇ ਰਾਜਪਾਲ ਨੂੰ ਮਿਲੀ ਕੰਗਨਾ, ਕਿਹਾ ਨਿਆਂ ਦੀ ਉਮੀਦ

On Punjab

ਪ੍ਰਿਅੰਕਾ ਚੋਪੜਾ ਨੂੰ ਮਿਲਿਆ ਇਹ ਖਾਸ ਐਵਾਰਡ,ਸਾਹਮਣੇ ਆਈਆ ਤਸਵੀਰਾਂ

On Punjab