PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਦੀ ਮੌਤ ਮਗਰੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਕਈ ਲੋਕ ਨੇ ਪਰੇਸ਼ਾਨ, ਜਾਣੋ ਕੀ ਹੈ ਕਾਰਨ

ਬਾਲੀਵੁੱਡ ਵਾਂਗ ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿੱਚ ਵੀ ਧੜੇਬਾਜ਼ੀ ਹੈ ਅਤੇ ਇੱਥੇ ਵੀ ਕੰਮ ਮਿਲਣਾ ਇੰਨਾ ਸੌਖਾ ਨਹੀਂ ਜਿੰਨ੍ਹਾਂ ਲੱਗਦਾ ਹੈ।ਦਰਅਸਲ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਗਰੋਂ ਨੈਪੋਟਿਜ਼ਮ ਤੇ ਸ਼ੁਰੂ ਹੋਈ ਚਰਚਾ ਦੇ ਬਾਅਦ ਕਈ ਬਾਲੀਵੁੱਡ ਅਤੇ ਟੀਵੀ ਅਦਾਕਾਰਾਂ ਨੇ ਆਪਣੀ ਆਪਣੀ ਹੱਡ ਬੀਤੀ ਦੱਸੀ ਹੈ।

ਕਈ ਛੋਟੇ ਵੱਡੇ ਟੀਵੀ ਕਲਾਕਾਰਾਂ ਨੇ ਕਈ ਮਹੀਨਿਆਂ ਤੋਂ ਪੈਸੇ ਨਾ ਮਿਲਣ ਤੇ ਸੋਸ਼ਲ ਮੀਡੀਆ ਤੇ ਮਦਦ ਮੰਗੀ ਤੇ ਕਈਆਂ ਨੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਖੁਦਕੁਸ਼ੀ ਹੀ ਕਰ ਲਈ।ਇਹ ਸਭ ਵੇਖਦੇ ਹੋਏ ਪੰਜਾਬੀ ਇੰਡਸਟਰੀ ‘ਚ ਵੀ ਪ੍ਰੋਡਿਊਸਰਜ਼ ਵਲੋਂ ਪੇਮੈਂਟ ਰੋਕਣ ਤੇ ਇੱਕ ਪੀਆਰ ਏਜੰਸੀ ਚਲਾਉਣ ਵਾਲੇ ਲਾਡੀ ਚੀਮਾ ਨੇ ਇੱਕ ਵੱਡੀ ਗੱਲ ਕਹੀ ਹੈ।

ਲਾਡੀ ਨੇ ਪੰਜਾਬੀ ਇੰਡਸਟਰੀ ਦੇ ਕੁੱਝ ਲੋਕਾਂ ਨੂੰ ਕਿਹਾ,
” ਅਖੇ ਜੀ, ਸੁਸ਼ਾਂਤ ਸਿੰਘ ਰਾਜਪੂਤ ਨਾਲ ਕਰਨ ਜੋਹਰ ਨੇ ਜੋ ਕੀਤਾ ਉਹ ਠੀਕ ਨਹੀਂ, ਤੇ ਜੋ ਤੁਸੀਂ ਪੰਜਾਬੀ ਇੰਡਸਟਰੀ ‘ਚ ਰਹਿ ਕੇ ਸਾਡੇ ਨਾਲ ਕਰ ਰਹੇ ਹੋ ਕੀ ਉਹ ਠੀਕ ਹੈ। ਹਲਾਤਾਂ ਨੂੰ ਸਮਝੋ ਅਸੀਂ ਆਪਣੀ ਮਿਹਨਤ ਦਾ ਪੈਸਾ ਇੱਕ ਸਾਲ ਤੋਂ ਮੰਗ ਰਹੇ ਹਾਂ ਤੁਹਾਡੇ ਅੱਗੇ ਬੇਨਤੀ ਹੈ ਅਸੀਂ ਹੋਰ ਸੁਸ਼ਾਂਤ ਸਿੰਘ ਰਾਜਪੂਤ ਨਹੀਂ ਦੇਖ ਸਕਾਂਗੇ। ”

ਇਸ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ‘ਚ ਵੀ ਸਭ ਕੁਝ ਠੀਕ ਨਹੀਂ ਹੈ।ਪੰਜਾਬੀ ਇੰਡਸਟਰੀ ‘ਚ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਚੱਲ ਰਹੀਆਂ ਹਨ।ਜਿਥੇ ਫ਼ਿਲਮਾਂ ਰਿਲੀਜ਼ ਨਾ ਹੋਣ ਕਰਕੇ ਕੰਮ ਅੱਗੇ ਨਹੀਂ ਵਧ ਰਿਹਾ ਉਥੇ ਹੀ ਪਿਛਲੇ ਕੀਤੇ ਕੰਮ ਦੇ ਰੁੱਕੇ ਪੈਸੇ ਫ਼ਿਲਮ ਇੰਡਸਟਰੀ ਦੇ ਲੋਕਾਂ ਲਈ ਕਾਫੀ ਪਰੇਸ਼ਾਨੀ ਬਣਿਆ ਹੋਇਆ ਹੈ।

Related posts

ਰਿਚਾ ਚੱਢਾ ਦੀ ਫ਼ਿਲਮ ‘Shakeela’ ਦਾ ਟ੍ਰੇਲਰ ਰਿਲੀਜ਼

On Punjab

ਗੂੰਜਨ ਸਕਸੈਨਾ ‘ਤੇ ਰੋਕ ਲਗਾਉਣ ਤੋਂ ਹਾਈ ਕੋਰਟ ਨੇ ਕੀਤਾ ਇਨਕਾਰ

On Punjab

On Punjab